Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 1:27 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਪੁਲਸ ਨੇ ਯੂ ਟਿਊਬਰ ਰੋਜਰ ਸੰਧੂ ਦੇ ਘਰ ’ਤੇ ਹਮਲਾ ਮਾਮਲੇ ’ਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਸ ਨੇ ਯੂ ਟਿਊਬਰ ਰੋਜਰ ਸੰਧੂ ਦੇ ਘਰ ’ਤੇ ਹਮਲਾ ਮਾਮਲੇ ’ਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਸ ਨੇ ਯੂ ਟਿਊਬਰ ਰੋਜਰ ਸੰਧੂ ਦੇ ਘਰ ’ਤੇ ਹਮਲਾ ਮਾਮਲੇ ’ਚ ਇਕ ਹੋਰ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ : ਪੰਜਾਬ ਪੁਲਸ ਨੇ ਯੂ ਟਿਊਬਰ ਰੋਜਰ ਸੰਧੂ ਦੇ ਘਰ ਤੇ ਕੀਤੇ ਗਏ ਹਮਲੇ ਦੇ ਸਬੰਧ ਵਿਚ ਇਕ ਹੋਰ ਮੁਲਜਮ ਨੂੰ ਕਾਬੂ ਕਰ ਲਿਆ ਹੈ।ਪੰਜਾਬ ਪੁਲਸ ਨੇ ਜਲੰਧਰ ਦੇ ਵਿੱਚ ਦੋ ਵੱਡੇ ਮੁਕਾਬਲਿਆਂ ਦੌਰਾਨ ਯੂਟਿਊਬਰ ਨਵਦੀਪ ਸਿੰਘ ਉਰਫ ਰੋਜਰ ਸੰਧੂ ਦੇ ਘਰ ਦੇ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਹੋਰ ਵੱਡਾ ਐਨਕਾਊਂਟਰ ਕਰ ਦਿੱਤਾ । ਇਸ ਮਾਮਲੇ ਦੇ ਵਿੱਚ ਜਿੱਥੇ ਅੱਜ ਸਵੇਰੇ ਵੀ ਇੱਕ ਇਨਕਾਊਂਟਰ ਕੀਤਾ ਸੀ । ਪੁਲਸ ਹਿਮਾਚਲ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਪੰਜਾਬ ਲੈ ਕੇ ਆ ਰਹੀ ਸੀ । ਮੁਲਜ਼ਮ ਜਲੰਧਰ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਨਾਮ ਅੰਮ੍ਰਿਤ ਹੈ। ਮੁਠਭੇੜ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ । ਜ਼ਖਮੀ ਹੋਏ ਮੁਲਜ਼ਮ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ । ਪੁਲਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਇਹ ਮੁਲਜਮ ਹਿਮਾਚਲ ਦੇ ਇੱਕ ਇਲਾਕੇ ਦੇ ਵਿੱਚ ਲੁਕਿਆ ਹੋਇਆ ਹੈ । ਪੁਲਸ ਨੇ ਦੇਰ ਸ਼ਾਮ ਹਿਮਾਚਲ ਦੇ ਵਿੱਚ ਛਾਪੇਮਾਰੀ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਅਤੇ ਮੁਲਜ਼ਮ ਨੂੰ ਜਲੰਧਰ ਲੈ ਕੇ ਆ ਰਹੀ ਸੀ ਪਰ ਆਦਮਪੁਰ ਦੇ ਨੇੜੇ ਪੁਲਸ ਦੀ ਗੱਡੀ ਖਰਾਬ ਹੋ ਗਈ । ਗੱਡੀ ਦੇ ਵਿੱਚ ਜਿਹੜੇ ਮੁਲਾਜ਼ਮ ਬੈਠੇ ਹੋਏ ਸੀ ਉਹ ਵੀ ਗੱਡੀ ਨੂੰ ਠੀਕ ਕਰਨ ਦੇ ਵਿੱਚ ਲੱਗ ਗਏ। ਇਸੇ ਦੌਰਾਨ ਮੁਲਜ਼ਮ ਨੇ ਗੱਡੀ ਵਿੱਚੋਂ ਭੱਜਣ ਦੀ ਕੋਸਿ਼ਸ਼ ਕੀਤੀ, ਜਿਸ ਕਾਰਨ ਪੁਲਸ ਨੂੰ ਕਾਰਵਾਈ ਕਰਨੀ ਪਈ । ਜਾਣਕਾਰੀ ਅਨੁਸਾਰ ਮੁਕਾਬਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਹਾਰਦਿਕ ਦੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਲਿੰਕ ਹਨ । ਹਾਲਾਂਕਿ ਹਾਰਦਿਕਤਾ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ। ਹਾਰਦਿਕ ਅਤੇ ਅੰਮ੍ਰਿਤ ਨੇ ਕਥਿਤ ਤੌਰ ’ਤੇ ਰੋਜਰ ਸੰਧੂ ਦੇ ਘਰ ’ਤੇ ਗਰਨੇਡ ਹਮਲਾ ਕੀਤਾ ਸੀ ।

Advertisement
Advertisement
Advertisement
Advertisement
Scroll to Top