Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 6:01 am

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਡੀ. ਏ. ਇਨਕਲੇਵ ਧੂਰੀ ਦੇ ਪਲਾਟਾਂ ਦੀ 22 ਮਾਰਚ ਤੱਕ ਈ-ਆਕਸ਼ਨ ਰਾਹੀਂ ਕੀਤੀ ਜਾ ਰਹੀ ਹੈ ਬੋਲੀ : ਮਨੀਸ਼ਾ ਰਾਣਾ

ਪੀ. ਡੀ. ਏ. ਇਨਕਲੇਵ ਧੂਰੀ ਦੇ ਪਲਾਟਾਂ ਦੀ 22 ਮਾਰਚ ਤੱਕ ਈ-ਆਕਸ਼ਨ ਰਾਹੀਂ ਕੀਤੀ ਜਾ ਰਹੀ ਹੈ ਬੋਲੀ : ਮਨੀਸ਼ਾ ਰਾਣਾ

ਪੀ. ਡੀ. ਏ. ਇਨਕਲੇਵ ਧੂਰੀ ਦੇ ਪਲਾਟਾਂ ਦੀ 22 ਮਾਰਚ ਤੱਕ ਈ-ਆਕਸ਼ਨ ਰਾਹੀਂ ਕੀਤੀ ਜਾ ਰਹੀ ਹੈ ਬੋਲੀ : ਮਨੀਸ਼ਾ ਰਾਣਾ
ਧੂਰੀ/ਸੰਗਰੂਰ, 19 ਮਾਰਚ : ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ. ਡੀ. ਏ.), ਪਟਿਆਲਾ ਵੱਲੋਂ ਪੀਡੀਏ ਇਨਕਲੇਵ ਧੂਰੀ ਦੇ ਵੱਖੋ-ਵੱਖਰੇ ਸਾਈਜ਼ ਦੇ 140 ਪਲਾਟ ਆਕਸ਼ਨ ‘ਤੇ ਲਗਾਏ ਗਏ ਹਨ । ਇਨ੍ਹਾਂ ਪਲਾਟਾਂ ਦੀ 12 ਮਾਰਚ ਤੋਂ 22 ਮਾਰਚ ਤੱਕ ਈ-ਆਕਸ਼ਨ ਰਾਹੀਂ ਬੋਲੀ ਕੀਤੀ ਜਾ ਰਹੀ ਹੈ । ਇਸ ਈ-ਆਕਸ਼ਨ ਵਿੱਚ 250 ਵਰਗ ਗਜ਼ ਦੇ ਪਲਾਟ ਦਾ ਰੇਟ ਤਕਰੀਬਨ 15050/ ਰੁਪਏ ਪ੍ਰਤੀ ਗਜ਼ ਅਤੇ 250 ਵਰਗ ਗਜ਼ ਤੋਂ ਉਪੱਰ ਪਲਾਟਾਂ ਦਾ ਰੇਟ ਤਕਰੀਬਨ 16210/ ਪ੍ਰਤੀ ਵਰਗ ਗਜ਼ ਰੱਖਿਆ ਗਿਆ ਹੈ ।

ਮੁੱਖ ਪ੍ਰਸ਼ਾਸਕ ਪੀਡੀਏ ਪਟਿਆਲਾ ਮਨੀਸ਼ਾ ਰਾਣਾ ਨੇ ਦੱਸਿਆ ਕਿ ਪੀਡੀਏ ਇਨਕਲੇਵ ਧੂਰੀ ਵਿੱਚ ਵਾਟਰ ਸਪਲਾਈ, ਸੀਵਰੇਜ, ਸਟਰੀਟ ਲਾਈਟਾਂ, ਸੜਕਾਂ ਆਦਿ ਦੇ ਕੰਮ ਮੁਕਮੰਲ ਹੋ ਚੁੱਕੇ ਹਨ । ਲਾਈਟਾਂ ਲੱਗਣ ਕਾਰਨ ਕਲੋਨੀ ਪੂਰੀ ਤਰ੍ਹਾਂ ਜਗਮਗ ਹੋ ਗਈ ਹੈ । ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਇਹ ਸਾਈਟ ਆਉਣ ਵਾਲੇ ਸਮੇਂ ਧੂਰੀ ਹੀ ਨਹੀਂ ਬਲਕਿ ਜ਼ਿਲ੍ਹਾ ਸੰਗਰੂਰ ਦੀ ਸਭ ਤੋਂ ਵਧੀਆ ਅਤੇ ਖੂਬਸੂਰਤ ਕਲੋਨੀ ਬਣਨ ਜਾ ਰਹੀ ਹੈ, ਇਸ ਲਈ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਆਕਸ਼ਨ ਵਿੱਚ ਵੱਧ ਤੋਂ ਵੱਧ ਭਾਗ ਲਿਆ ਜਾਵੇ । ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਪੁੱਡਾ ਦਫਤਰ ਅਰਬਨ ਅਸਟੇਟ, ਫੇਜ਼ 2, ਪਟਿਆਲਾ ਜਾਂ ਮੋਬਾਇਲ ਨੰਬਰ 90416-64738 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

Advertisement
Advertisement
Advertisement
Advertisement
Scroll to Top