Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 3:55 pm

+91 90915 01313 , +91 90916 01313

punjabbanni@gmail.com
punjabbani@yahoo.com

ਇਕਬਾਲ ਇਨ ਲੇਡੀਜ਼ ਕਲੱਬ ਨੇ ਮਨਾਇਆ 'ਅੰਤਰਰਾਸ਼ਟਰੀ ਮਹਿਲਾ ਦਿਵਸ'

ਇਕਬਾਲ ਇਨ ਲੇਡੀਜ਼ ਕਲੱਬ ਨੇ ਮਨਾਇਆ 'ਅੰਤਰਰਾਸ਼ਟਰੀ ਮਹਿਲਾ ਦਿਵਸ'

ਇਕਬਾਲ ਇਨ ਲੇਡੀਜ਼ ਕਲੱਬ ਨੇ ਮਨਾਇਆ ‘ਅੰਤਰਰਾਸ਼ਟਰੀ ਮਹਿਲਾ ਦਿਵਸ’
– 60 ਮਹਿਲਾਵਾਂ ਨੂੰ ਵਿਸ਼ੇਸ਼ ਕਾਰਜਾਂ ਲਈ ਕੀਤਾ ਗਿਆ ਸਨਮਾਨਿਤ
ਪਟਿਆਲਾ : ਮਹਿਲਾਵਾਂ ਦੀ ਸਮਾਜਿਕ ਅਤੇ ਆਰਥਿਕ ਉਨੱਤੀ ਨੂੰ ਸਮਰਪਿਤ ‘ਇਕ਼ਬਾਲ ਇਨ ਲੇਡੀਜ਼ ਕਲੱਬ’ ਵੱਲੋਂ ਅੱਜ ਹੋਟਲ ਇਕਬਾਲ ਇਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । ਕਮਲਪ੍ਰੀਤ ਸਿੰਘ ਸੇਠੀ ਪ੍ਰਬੰਧਕੀ ਨਿਰਦੇਸ਼ਕ ਹੋਟਲ ਇਕਬਾਲ ਇਨ ਦੀ ਰਹਿਨੁਮਾਈ ਅਧੀਨ ਮਨਾਏ ਗਏ ਇਸ ਵਿਸ਼ੇਸ਼ ਦਿਵਸ ਮੌਕੇ ਲਗਭੱਗ 150 ਮੈਂਬਰ ਮਹਿਲਾਵਾਂ ਨੇ ਭਾਗ ਲਿਆ, ਜੱਦੋਂ ਕਿ 60 ਚੋਣਵੀਆਂ ਮਹਿਲਾਵਾਂ ਨੂੰ, ਜਿੰਨਾ ਨੇ ਆਪੋ ਆਪਣੇ ਖ਼ੇਤਰ ਵਿੱਚ ਮੱਲਾਂ ਮਾਰਦੇ ਹੋਏ ਨਾਮਣਾ ਖੱਟਿਆ, ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਗੱਲਬਾਤ ਕਰਦਿਆਂ ਕਮਲਪ੍ਰੀਤ ਸੇਠੀ ਨੇ ਦੱਸਿਆ ਕਿ ‘ਇਕ਼ਬਾਲ ਇਨ ਲੇਡੀਜ਼ ਕਲੱਬ’ ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਦਿਵਸ ਦੌਰਾਨ ਸਨਮਾਨਿਤ ਹੋਣ ਵਾਲੀਆਂ ਮਹਿਲਾਵਾਂ ਉਹ ਘਰੇਲੂ ਔਰਤਾਂ ਹਨ, ਜਿੰਨਾ ਉੱਪਰ ਸਾਰੀ ਪਰਿਵਾਰਕ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਨ੍ਹਾਂ ਦੀ ਸਮਾਜਿਕ ਪਹਿਚਾਣ ਨਾ ਦੇ ਬਰਾਬਰ ਹੀ ਹੁੰਦੀ ਹੈ, ਪ੍ਰੰਤੂ ਇਸ ਦੇ ਉਲਟ ਉਹ ਫਿਰ ਵੀ ਹਿੰਮਤ ਨਾਲ ਆਪੋ ਆਪਣੇ ਖੇਤਰਾਂ ਵਿੱਚ ਆਪਣਾ ਨਾਮ ਰੌਸ਼ਨ ਕਰਨ ਵਿੱਚ ਸਫ਼ਲ ਹੁੰਦੀਆਂ ਹਨ । ਅੱਜ ਦਾ ਇਹ ਦਿਵਸ ਅਜੋਕੀਆਂ ਔਰਤਾਂ ਨੂੰ ਹੀ ਸਮਰਪਿਤ ਹੈ ਜੋ ਹਰ ਤਰਾਂ ਦੇ ਸੰਘਰਸ਼ਾਂ ਨੂੰ ਦਰਕਿਨਾਰ ਕਰਕੇ ਆਪਣੀਆਂ ਮੰਜ਼ਲਾਂ ਤੇ ਸਫਲਤਾਪੂਰਵਕ ਪੁਹੁੰਚਦੀਆਂ ਹਨ । ਇਸ ਮੌਕੇ ਤੇ ਸ੍ਰੀਮਤੀ ਪ੍ਰੀਤਮ ਕੌਰ ਸੇਠੀ, ਮਾਤਾ ਸ. ਕਮਲਪ੍ਰੀਤ ਸਿੰਘ ਸੇਠੀ, ਪ੍ਰਬੰਧਕੀ ਨਿਰਦੇਸ਼ਕ, ਸ਼੍ਰੀਮਤੀ ਰੁਪਿੰਦਰ ਕੌਰ ਘੁੰਮਣ, ਸਾਬਕਾ ਸਕੱਤਰ ਰੈਡ ਕਰਾਸ ਸੁਸਾਇਟੀ, ਸਾਬਕਾ ਮੈਬਰ ਵੋਮੈਨ ਸੈੱਲ, ਸ਼੍ਰੀਮਤੀ ਡਿੰਪੀ ਸੇਠੀ, ਸੀਬਾ ਸੇਠੀ ਅਤੇ ਸ਼੍ਰੀਮਤੀ ਸੁਨੀਤਾ ਸੋਫ਼ਤ ਵੱਲੋਂ ਉਚੇਚੇ ਤੌਰ ਤੇ ਚੋਣਵੀਆਂ 60 ਮਹਿਲਾਵਾਂ ਨੂੰ ਉਨ੍ਹਾਂ ਦੀ ਸਮਾਜਿਕ ਦੇਣ ਬਦਲੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਮੈਂਬਰ ਮਹਿਲਾਵਾਂ ਨੇ ਦੱਸਿਆ ਕਿ ਓਹ ਇਸ ਕਲੱਬ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੀਆਂ ਹਨ, ਕਿਉੰਕਿ ਜੋ ਮਾਣ ਸਨਮਾਨ ਦੀਆਂ ਹੱਕਦਾਰ ਮਹਿਲਾਵਾਂ ਅਸਲ ਵਿੱਚ ਹਨ, ਓਹ ‘ਇਕ਼ਬਾਲ ਇਨ ਲੇਡੀਜ਼ ਕਲੱਬ’ ਹੀ ਦਿੰਦਾ ਹੈ, ਜਦੋਂ ਕਿ ਸਮੇਂ ਸਮੇਂ ਤੇ ਔਰਤਾਂ ਦੀ ਸਮਾਜਿਕ ਉੱਨਤੀ ਪ੍ਰਤੀ ਵੀ ਕਲੱਬ ਵੱਲੋਂ ਅਵਸਰ ਪ੍ਰਦਾਨ ਕੀਤੇ ਜਾਂਦੇ ਰਹਿੰਦੇ ਹਨ । ਸ਼੍ਰੀ ਸੇਠੀ ਨੇ ਦੱਸਿਆ ਕਿ ਆਉਣ ਵਾਲੇ ਨੇੜ੍ਹਲੇ ਸਮੇਂ ਵਿੱਚ ਇਕ਼ਬਾਲ ਇਨ ਲੇਡੀਜ਼ ਕਲੱਬ ਵੱਲੋਂ ਸਮਾਜਿਕ ਕਾਰਜਾਂ ਲਈ ਹੋਰ ਉਪਰਾਲੇ ਕੀਤੇ ਜਾਣਗੇ ਤਾਂ ਜੋ ਇੰਨਾਂ ਤਹਿਤ ਔਰਤਾਂ ਪ੍ਰਤੀ ਸਮਾਜ ਦੀ ਸੋਚ ਅਤੇ ਰਵਈਏ ਵਿੱਚ ਬਦਲਾਅ ਲਿਆਂਦਾ ਜਾ ਸਕੇ, ਜਿੱਸ ਵਿੱਚ ਉਨਾਂ ਨੂੰ ਬਰਾਬਰ ਦੇ ਹੱਕ ਦੇਣਾ ਅਤੇ ਉਨਾਂ ਦਾ ਸਸ਼ਕਤੀਕਰਨ ਅਹਿਮ ਹੋਵੇਗਾ। ਇਸ ਮੌਕੇ ਤੇ ਪ੍ਰੋਗਰਾਮ ਦੌਰਾਨ ਪ੍ਰਤੀਭਾਗੀ ਮਹਿਲਾਵਾਂ ਲਈ ‘ਰੈੱਡ ਕਾਰਪੇਟ ਵਾਕ’ ਦਾ ਵੀ ਖਾਸ ਤੌਰ ਤੇ ਆਯੋਜਨ ਕੀਤਾ ਗਿਆ ।

Advertisement
Advertisement
Advertisement
Advertisement
Scroll to Top