Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 8:47 am

+91 90915 01313 , +91 90916 01313

punjabbanni@gmail.com
punjabbani@yahoo.com

ਜ਼ਿਲ੍ਹੇ ਦੇ 6 ਸਕੂਲ ''ਬੈਸਟ ਸਕੂਲ ਅਵਾਰਡ'' ਨਾਲ ਸਨਮਾਨਿਤ

ਜ਼ਿਲ੍ਹੇ ਦੇ 6 ਸਕੂਲ ''ਬੈਸਟ ਸਕੂਲ ਅਵਾਰਡ'' ਨਾਲ ਸਨਮਾਨਿਤ

ਜ਼ਿਲ੍ਹੇ ਦੇ 6 ਸਕੂਲ ”ਬੈਸਟ ਸਕੂਲ ਅਵਾਰਡ” ਨਾਲ ਸਨਮਾਨਿਤ
45 ਲੱਖ ਰਾਸ਼ੀ ਨਾਲ ਹੋਇਆ ਸਨਮਾਨ
ਪਟਿਆਲਾ : ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਕਰਨ ਅਤੇ ਮੁਕਾਬਲੇ ਦਾ ਹੁਨਰ ਪੈਦਾ ਕਰਨ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ 161 ਸਰਕਾਰੀ ਸਕੂਲਾਂ ਨੂੰ ੌਬੈਸਟ ਸਕੂਲ ਐਵਾਰਡੌ ਨਾਲ ਸਨਮਾਨਤ ਕੀਤਾ ਗਿਆ, ਜਿਸ ਵਿਚੋਂ ਪਟਿਆਲਾ ਜ਼ਿਲ੍ਹੇ ਦੇ ਵੀ 6 ਸਕੂਲਾਂ ਨੇ ਪੁਜ਼ੀਸ਼ਨ ਹਾਸ਼ਲ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ । ਇਹ ਅਵਾਰਡ ਇਸ ਵਾਰ ਦੋ ਸ਼ੈਸਨਾਂ ਦਾ ਇਕੱਠਾ ਦਿੱਤਾ ਗਿਆ ਹੈ, ਜਿਸ ‘ਚ ਹਰ ਸੈਸ਼ਨ ‘ਚ ਤਿੰਨ ਤਿੰਨ ਸਕੂਲ ਸ਼ਾਮਲ ਹਨ। ਸਿੱਖਿਆ ਮੰਤਰੀ ਵੱਲੋਂ ਜਾਰੀ ਸਨਮਾਨ ਰਾਸ਼ੀ ਨਾਲ ਇਨ੍ਹਾਂ ਸਕੂਲਾਂ ਦੇ ਵਿਕਾਸ ਨੂੰ ਹੋਰ ਹੁੰਗਾਰਾ ਮਿਲੇਗਾ । ਜ਼ਿਲ੍ਹੇ ਦੇ ਸਕੂਲਾਂ ਲਈ ਦੋ ਸਾਲਾ ਦੇ ਸੈਸ਼ਨ ਲਈ ਕੁੱਲ 45 ਲੱਖ ਰਾਸ਼ੀ ਸਨਮਾਨ ਵਜੋਂ ਪ੍ਰਾਪਤ ਹੋਈ ਹੈ, ਜਿਸ ਨਾਲ ਸਕੂਲਾਂ ਦੀ ਨੁਹਾਰ ਬਦਲਣ ‘ਚ ਸਹਾਇਤਾ ਮਿਲੇਗੀ ।
ਇਹ ਹਨ ਜਿਲੇ ਦੇ ਟਾਪਰ ਸਕੂਲ
ਜ਼ਿਲ੍ਹੇ ਦੇ ਬੈਸਟ ਚੁਣੇ ਗਏ 6 ਸਕੂਲਾਂ ‘ਚੋਂ ਸਾਲ 2023-24 ਸੈਸ਼ਨ ਲਈ ਸੀਨੀਅਰ ਸੈਕੰਡਰੀ ਵਰਗ ‘ਚ ਸਕੂਲ ਆਫ ਐਮੀਨੈਂਸ਼ ਫੀਲਖਾਨਾ ਪਟਿਆਲਾ, ਹਾਈ ਸਕੂਲ ਕੈਟੇਗਰੀ ‘ਚ ਸਰਕਾਰੀ ਹਾਈ ਸਕੂਲ ਰਾਏਪੁਰ ਤੇ ਮਿਡਲ ਸਕੂਲ ਲਈ ਸਰਕਾਰੀ ਮਿਡਲ ਸਕੂਲ ਅਚਲ ਸ਼ਾਮਲ ਹਨ, ਜਿਨ੍ਹਾਂ ਨੂੰ ਕ੍ਰਮਵਾਰ 10 ਲੱਖ, 7।5 ਲੱਖ ਤੇ 5 ਲੱਖ ਰੁਪਏ ਦੀ ਸਨਮਾਨ ਰਾਸ਼ੀ ਪ੍ਰਾਪਤ ਹੋਈ ਹੈ, ਜੋ ਕਿ ਸਕੂਲ ਦੇ ਵਿਕਾਸ ਕਾਰਜਾਂ ਲਈ ਇਸਤੇਮਾਲ ਕੀਤੀ ਜਾਵੇਗੀ। ਇਸੇ ਤਰ੍ਹਾ ਸਾਲ 202425 ਸੈਸ਼ਨ ਲਈ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਵਰਗ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਗੇੜਾ, ਹਾਈ ਸਕੂਲ ਕੈਟੇਗਰੀ ‘ਚ ਸਰਕਾਰੀ ਹਾਈ ਸਕੂਲ ਥੂਹੀ ਤੇ ਮਿਡਲ ਸਕੂਲ ਸ਼੍ਰੇਣੀ ਲਈ ਸਰਕਾਰੀ ਮਿਡਲ ਸਕੂਲ ਝੰਡੀ ਸਕੂਲਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ‘ਚ ਸਨਮਾਨ ਰਾਸ਼ੀ ਵਜੋਂ ਸੈਕੰਡਰੀ ਸਕੂਲ ਨੂੰ 10 ਲੱਖ, ਹਾਈ ਸਕੂਲ ਲਈ 7.5 ਲੱਖ ਤੇ ਮਿਡਲ ਸਕੂਲ ਲਈ 5 ਲੱਖ ਰੁਪਏ ਪ੍ਰਾਪਤ ਹੋਏ ਹਨ ।
ਵਿਦਿਆਰਥੀਆਂ ਦੇ ਨਤੀਜੇ, ਬੁਨਿਆਦੀ ਢਾਂਚਾ ਅਤੇ ਕਈ ਹੋਰ ਮਾਪਦੰਡ ਵਿਚੋ ਨਿਕਲੇ ਸਕੂਲ
ਬੈਸਟ ਸਕੂਲ ਅਵਾਰਡ ਦੀ ਗ੍ਰੇਡਿੰਗ ਲਈ ਵਿਭਾਗ ਵੱਲੋਂ ਕੁਝ ਮਾਪਦੰਡ ਨਿਰਧਾਰਤ ਕੀਤੇ ਗਏ ਹਨ । ਇਨ੍ਹਾਂ ਮਾਪਦੰਡਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ, ਅਧਿਆਪਕਾਂ ਦੀ ਉਪਲਬਧਤਾ, ਸਕੂਲ ਵਿੱਚ ਉਪਲਬਧ ਬੁਨਿਆਦੀ ਢਾਂਚਾ, ਸਕੂਲ ਵਿੱਚ ਕੀਤੀਆਂ ਗਈਆਂ ਵਾਧੂ ਅਕਾਦਮਿਕ ਗਤੀਵਿਧੀਆਂ, ਵਾਧੂ ਕਲਾਸਾਂ, ਵਿਦਿਆਰਥੀਆਂ ਦੀ ਹਾਜ਼ਰੀ, ਸਕੂਲ ਪ੍ਰਬੰਧਨ ਕਮੇਟੀ ਅਤੇ ਸਕੂਲ ਦੀ ਤਰੱਕੀ ਵਿੱਚ ਇਲਾਕੇ ਦੇ ਲੋਕਾਂ ਦਾ ਯੋਗਦਾਨ ਸ਼ਾਮਲ ਹੈ । ਇਸ ਸਬੰਧ ਵਿੱਚ ਸੀਨੀਅਰ ਅਧਿਕਾਰੀਆਂ ਦੀ ਬਣਾਈ ਗਈ ਕਮੇਟੀ ਦੁਆਰਾ ਵੱਖਵੱਖ ਸਕੂਲਾਂ ਦੇ ਪ੍ਰਦਰਸ਼ਨ ਅਤੇ ਗਤੀਵਿਧੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਨਤੀਜਾ ਘੋਸ਼ਿਤ ਕੀਤਾ ਗਿਆ ।
ਪਟਿਆਲਾ ਦੇ ਸਮੁਚੇ ਸਕੂਲਾਂ ਨੂੰ ਹੋਰ ਮਿਹਨਤ ਕਰਵਾਵਾਂਗੇ : ਸੰਜੀਵ
ਇਸ ਸਬੰਧੀ ਖੁਸ਼ੀ ਜਾਹਰ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸਰਮਾਂ ਨੇ ਆਖਿਆ ਕਿ ਜ਼ਿਲ੍ਹੇ ਦੇ ਇਨ੍ਹਾਂ ਸਕੂਲਾਂ ਦੀ ਬੈਸਟ ਸਕੂਲ ਅਵਾਰਡ ਲਈ ਚੋਣ ਹੋਣ ਨਾਲ ਹੋਰਨਾਂ ਸਕੂਲਾਂ ਦੇ ਮੁਖੀਆਂ ਤੇ ਪ੍ਰਬੰਧਕਾਂ ਨੂੰ ਵੀ ਉਤਸ਼ਾਹ ਮਿਲੇਗਾ ਤੇ ਬੈਸਟ ਅਵਾਰਡ ਲੈਣ ਲਈ ਵਧੀਆ ਉਪਰਾਲੇ ਕਰਨਗੇ, ਜਿਸ ਨਾਲ ਸਕੂਲਾਂ ਦੀ ਨੁਹਾਰ ਹੋਰ ਨਿਖਰੇਗੀ । ਉਨ੍ਹਾਂ ਆਖਿਆ ਕਿ ਇਨ੍ਹਾਂ ਸਕੂਲਾਂ ਨੂੰ ਮਿਲੀ ਰਾਸ਼ੀ ਨਾਲ ਸਕੂਲਾਂ ਦੀ ਦਿਖ ਸਵਾਰਨ ‘ਚ ਹੋਰ ਸਹਾਇਤਾ ਮਿਲੇਗੀ ।
ਆਮ ਆਦਮੀ ਪਾਰਟੀ ਦੀ ਸਰਕਾਰ ਸਿਖਿਆ ਦੇ ਮਿਆਰ ਨੂੰ ਲਗਾਤਾਰ ਉਪਰ ਚੁਕ ਰਹੀ ਹੈ : ਕੋਹਲੀ
ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਖਿਆ ਦੇ ਮਿਆਰ ਨੂੰ ਲਗਾਤਾਰ ਉਚਾ ਚੁਕ ਰਹੀ ਹੈ । ਉਨਾ ਆਖਿਆ ਕਿ ਪਟਿਆਲਾ ਦੇ 6 ਸਕੂਲਾਂ ਨੂੰ ਬੈਸਟ ਐਵਾਰਡ ਮਿਲਣ ਤੋਂ ਸਪੱਸਟ ਹੋ ਜਾਂਦਾ ਹੈ ਕਿ ਪਟਿਆਲਾ ਵਿਚ ਐਜੂਕੇਸ਼ਨ ਦਾ ਮਿਆਰ ਬਹੁਤ ਉਚਾ ਹੈ । ਉਨਾ ਆਖਿਆ ਕਿ ਅਸੀ ਆਉਣ ਵਾਲੇ ਸਮੇ ਵਿਚ ਬਚਿਆਂ ਨੂੰ ਹੋਰ ਉਚ ਮਿਆਰ ਦੀ ਸਿਖਿਆ ਦਿਵਾਵਾਗੇ ਤਾਂ ਜੋ ਇਹ ਬਚੇ ਕਾਬਲ ਬਣਕੇ ਪਟਿਆਲਾ ਸ਼ਹਿਰ ਦਾ ਨਾਮ ਰੋਸ਼ਨ ਕਰ ਸਕਣ । ਉਨਾ ਆਖਿਆ ਕਿ ਮੇਰੇਵਲੋ ਹਮੇਸ਼ਾ ਹੀ ਸਕੂਲਾਂ ਨੂੰ ਵਡਮੁਲਾ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਤੇ ਦਿੱਤਾ ਜਾਂਦਾ ਰਹੇਗਾ ।

Advertisement
Advertisement
Advertisement
Advertisement
Scroll to Top