Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:53 am

+91 90915 01313 , +91 90916 01313

punjabbanni@gmail.com
punjabbani@yahoo.com

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਅਜਲਾਸ ਦੀਆਂ ਤਿਆਰੀਆਂ ਮੁਕੰਮਲ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਅਜਲਾਸ ਦੀਆਂ ਤਿਆਰੀਆਂ ਮੁਕੰਮਲ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਅਜਲਾਸ ਦੀਆਂ ਤਿਆਰੀਆਂ ਮੁਕੰਮਲ
ਪਟਿਆਲਾ : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲਾ ਪਟਿਆਲਾ ਦੀ ਅੱਜ ਇੱਕ ਭਰਵੀਂ ਮੀਟਿੰਗ ਲਖਵਿੰਦਰ ਸਿੰਘ ਖਾਨਪੁਰ ਤੇ ਜਸਵਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ ਜਿਸ ਵਿੱਚ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ 16 ਮਾਰਚ ਨੂੰ ਹੋ ਰਹੇ ਅਜਲਾਸ ਦੀਆਂ ਤਿਆਰੀਆਂ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਅਜਲਾਸ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਜਲਾਸ ਦੀ ਤਿਆਰੀ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਕੰਮ ਦੀ ਵੰਡ ਕੀਤਾ ਗਿਆ,ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਦਰਸ਼ਨ ਬੇਲੂ ਮਾਜਰਾ, ਹਰਦੇਵ ਸਿੰਘ ਸਮਾਣਾ, ਦਿਆਲ ਸਿੰਘ ਸਿੱਧੂ, ਗੀਤ ਸਿੰਘ ਕਕਰਾਲਾ ਨੇ ਕਿਹਾ ਕਿ ਸਮੁੱਚੀਆਂ ਕਮੇਟੀਆਂ ਭਾਂਵੇ ਉਹ ਪੈਲਸ ਦੀ ਕਮੇਟੀ ਹੈ ਜਾ ਲੰਗਰ ਕਮੇਟੀ ਹੈ ਤੇ ਹੋਰ ਕਮੇਟੀਆਂ ਜਿਵੇਂ ਕਿ ਡੈਕੋਰੇਸ਼ਨ ਕਮੇਟੀ ਆਦਿ ਨੇ ਉਹ ਆਪਣਾ ਆਪਣਾ ਕੰਮ ਪੂਰੀ ਤਨਦੇਹੀ ਨਾਲ ਨਿਭਾਉਣਗੀਆਂ ਤੇ ਅਜਲਾਸ ਨੂੰ ਇੱਕ ਨਿਵੇਕਲਾ ਅਜਲਾਸ ਬਣਾਉਣ ਲਈ ਆਪਣਾ ਰੋਲ ਅਦਾ ਕਰਨਗੀਆਂ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼ੇਰ ਸਿੰਘ ਸਰਹੰਦ ਅਮਰਜੀਤ ਲਾਛੜੂ ਕਲਾ, ਸਮਸੇਰ ਸਿੰਘ,ਅਮਰਜੀਤ ਸਿੰਘ ਬੋਸਰ ਕਲਾਂ,ਭਿੰਦਰ ਘੱਗਾ ਗੁਰਮੇਲ ਸਿੰਘ ਬਿਸਨਪੁਰਾ, ਨਰੇਸ ਬੋਸਰ ਕਲਾਂ, ਜੋਗਾ ਸਿੰਘ ਵਜੀਦਪੁਰ,ਹਰਪਾਲ ਸਿੰਘ ਹਾਮਝੈੜੀ, ਗੁਰਦੇਵ ਕੌਰ ਬੋਸਰ, ਨਾਜਮਾ ਬੇਗਮ,ਮਨਜੀਤ ਕੋਰ ਸਮਾਣਾ ਪਰਮਜੀਤ ਕੌਰ ਤੇ ਗੁਰਬਚਨ ਸਿੰਘ ਬਨੇਰਾ ਆਦਿ ਆਗੂ ਵੱਖ ਵੱਖ ਰੇਂਜਾਂ ਨਾਲ ਸੰਬੰਧਿਤ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਟੀਮਾਂ ਲੈ ਕੇ ਇਸ ਅਜਲਾਸ ਵਿੱਚ ਲਗਾਤਾਰ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ ਤੇ ਉਨਾ ਚਿਰ ਪੂਰੀ ਤਰਾਂ ਡਟੇ ਰਹਿਣਗੇ ਜਿੰਨਾ ਚਿਰ ਅਜਲਾਸ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੋ ਜਾਂਦਾ

Advertisement
Advertisement
Advertisement
Advertisement
Scroll to Top