Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 5:17 am

+91 90915 01313 , +91 90916 01313

punjabbanni@gmail.com
punjabbani@yahoo.com

ਸ਼ਹੀਦ ਬਾਬਾ ਜੈ ਸਿੰਘ ਖਲਕਟ ਗੁਰਦੁਆਰਾ ਸਾਹਿਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ ਸੀ ਨੂੰ ਮਿਲਿਆ ਵਫ਼ਦ

ਸ਼ਹੀਦ ਬਾਬਾ ਜੈ ਸਿੰਘ ਖਲਕਟ ਗੁਰਦੁਆਰਾ ਸਾਹਿਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ ਸੀ ਨੂੰ ਮਿਲਿਆ ਵਫ਼ਦ

ਸ਼ਹੀਦ ਬਾਬਾ ਜੈ ਸਿੰਘ ਖਲਕਟ ਗੁਰਦੁਆਰਾ ਸਾਹਿਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਡੀ ਸੀ ਨੂੰ ਮਿਲਿਆ ਵਫ਼ਦ
ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਛੱਪੜ ਦੀ ਦੀਵਾਰ ਅਤੇ ਟੋਏ ਨੂੰ ਪ੍ਰਸ਼ਾਸਨ ਜਲਦ ਮੁਕੰਮਲ ਕਰਵਾਏ : ਜੋਗਿੰਦਰ ਸਿੰਘ ਪੰਛੀ
ਪਟਿਆਲਾ 5 ਮਾਰਚ : ਸ਼ਹੀਦ ਬਾਬਾ ਜੈ ਸਿੰਘ ਖੱਲਕਟ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਗੁਰਦੁਆਰਾ ਕਮੇਟੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਚੱਲਦਿਆਂ ਭਾਰਤ ਘੱਟ ਗਿਣਤੀ ਅਤੇ ਦਲਿਤ ਫ਼ਰੰਟ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਛੀ ਦੀ ਅਗਵਾਈ ਵਿਚ ਵਫ਼ਦ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਨੂੰ ਮਿਲਿਆ । ਵਫ਼ਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਾਣੂੰ ਕਰਵਾਇਆ ਗਿਆ ਪਿੰਡ ਬਾਰੇ ਵਿਖੇ ਸ਼ਹੀਦ ਬਾਬਾ ਜੈ ਸਿੰਘ ਖਲਕੱਟ ਦਾ ਪਾਵਨ ਅਸਥਾਨ ਹੈ ਅਤੇ ਗੁਰਦੁਆਰਾ ਸਾਹਿਬ ਦੀ ਇਕ ਹਿੱਸਾ ਇਸ ਕਰਕੇ ਬੈਠਣਾ ਸ਼ੁਰੂ ਹੋ ਗਿਆ, ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਅਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਮੇਟੀ ਦੇ ਮੈਂਬਰਾਂ ਨੇ ਪਿੰਡ ਦੇ ਛੱਪੜ ਵਿਚ ਦੀਵਾਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਸੀ, ਜੋ ਕਈ ਸਾਲਾਂ ਤਾਂ ਇਸ ਕਰਕੇ ਅਧੂਰੀ ਹੈ ਕਿ ਪ੍ਰਸ਼ਾਸਨ ਇਸ ਨੂੰ ਮੁਕੰਮਲ ਨਹੀਂ ਕਰਵਾ ਰਿਹਾ । ਇਸ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਇਕ ਡੂੰਘਾ ਟੋਇਆ ਹੈ, ਜਿਸ ਵਿਚ ਖੜ੍ਹਾ ਗੰਦਾ ਪਾਣੀ ਬਦਬੂ ਮਾਰਦਾ ਅਤੇ ਗੁਰੂ ਘਰ ਮੱਥਾ ਟੇਕਣ ਪੁੱਜਦੀਆਂ ਸੰਗਤਾਂ ਇਤਰਾਜ਼ ਕਰਦੀਆਂ ਹਨ ਕਿ ਇਸ ਗੰਦੇ ਪਾਣੀ ਵਾਲੇ ਟੋਏ ਨੂੰ ਪੂਰਿਆ ਜਾਵੇ, ਪ੍ਰੰਤੂ ਇਸ ਸਮੱਸਿਆ ਵੱਲ ਕੋਈ ਗ਼ੌਰ ਨਹੀਂ ਕੀਤਾ ਜਾ ਰਿਹਾ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ, ਸੈਕਟਰੀ ਰੇਸ਼ਮ ਸਿੰਘ ਅਤੇ ਦਲਿਤ ਆਗੂ ਜੋਗਿੰਦਰ ਸਿੰਘ ਪੰਛੀ ਨੇ ਛੱਪੜ ਵਿਚ ਰੁਕੀ ਪਈ ਦੀਵਾਰ ਨੂੰ ਵਿਖਾਇਆ ਕਿ ਇਸ ਦੀਵਾਰ ਦਾ ਕੰਮ ਅਧੂਰਾ ਪਿਆ ਹੈ, ਜੇ ਇਸ ਕੰਮ ਨੂੰ ਮੁਕੰਮਲ ਨਹੀਂ ਕਰਵਾਇਆ ਜਾਂਦਾ ਤਾਂ ਗੁਰਦੁਆਰਾ ਸਾਹਿਬ ਦਾ ਇਕ ਹਿੱਸਾ ਡਿੱਗਣ ਨਾਲ ਵੱਡੀ ਘਟਨਾ ਵਾਪਰ ਸਕਦੀ ਹੈ । ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੇ ਇਸ ਸਬੰਧ ਵਿਚ ਏਡੀ ਸੀ ਪਟਿਆਲਾ ਨੂੰ ਰਿਪੋਰਟ ਕਰਨ ਲਈ ਕਿਹਾ ਹੈ। ਗੁਰਦੁਆਰਾ ਸਾਹਿਬ ਦੀ ਜੈ ਸਿੰਘ ਖਲਕੱਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਸ਼ਹੀਦ ਬਾਬਾ ਜੈ ਸਿੰਘ ਖੱਲਕਟ ਦੇ ਸਲਾਨਾ 7-8-9 ਮਾਰਚ ਨੂੰ ਹੋਏ ਮੇਲੇ ਤੇ ਵਿਚਾਰਾ ਕਰਦੇ ਹੋਏ ਪੰਜਾਬ ਸਰਕਾਰ ਤੇ ਰੋਸ ਪ੍ਰਗਟ ਕੀਤਾ ਗਿਆ ਕਿ ਸ਼ਹੀਦਾਂ ਦੇ ਇਸ ਪਾਵਨ ਅਸਥਾਨ ਨਾਲ ਜੁੜੀ ਦੀਵਾਰ ਤੇ ਗੰਦੇ ਟੋਏ ਦੀ ਸਮੱਸਿਆ ਜਲਦ ਦੂਰ ਕੀਤਾ ਜਾਵੇ, ਜਿਸ ਬਾਰੇ ਸੰਗਤਾਂ ਦੇ ਮਨ ਵਿੱਚ ਸਰਕਾਰ ਪ੍ਰਤੀ ਰੋਸ ਹੈ । ਸ੍ਰੀ ਪੰਛੀ ਨੇ ਕਿਹਾ ਸਲਾਨਾ ਪ੍ਰੋਗਰਾਮਾ ਤੇ ਸਰਕਾਰ ਦੇ ਮੰਤਰੀ ਉਚ ਅਧਿਕਾਰੀ ਕੰਮ ਛੇਤੀ ਕਰਨ ਦਾ ਭਰੋਸਾ ਦੇ ਕੇ ਜਾਦੇ ਹਨ। ਪਰ ਸਾਰੀ ਕਾਰਵਾਈ ਲਾਰੇ ਲੱਪਿਆ ਵਿੱਚ ਹੈ । ਵਫ਼ਦ ਵਿਚ ਤਰਵਿੰਦਰ ਸਿੰਘ ਜੋਹਰ,ਪਰਮਜੀਤ ਸਿੰਘ ਸੰਧੂ, ਜ.ਸਕੱਤਰ, ਬਲਵਿੰਦਰ ਸਿੰਘ ਭੱਟੀ, ਕਨਵੀਨਰ, ਗਿਆਨੀ ਦਿੱਤ ਸਿੰਘ ਸੇਵਾ ਸੋਸਾਇਟੀ, ਸ਼ੇਰ ਸਿੰਘ, ਕਮਲਦੀਪ ਸਿੰਘ, ਜਰਨੈਲ ਸਿੰਘ, ਕਰਮ ਸਿੰਘ, ਰਾਜਪਾਲ ਸਿੰਘ, ਚਰਨ ਸਿੰਘ ਬੰਬੀਹਾ, ਇੰਜ. ਵਰਿਦੰਰ ਸਿੰਘ, ਗੁਲਜਾਰ ਸਿੰਘ, ਲਖਵੀਰ ਸਿੰਘ ਕਰਨਪੁਰ, ਤਰਨਇੰਦਰ ਸਿੰਘ, ਹਰਿਦੰਰ ਸਿੰਘ ਖਾਲਸਾ, ਧਰਮ ਸਿੰਘ ਬਾਰਨ, ਗੁਰਜੰਟ ਸਿੰਘ ਸਰਪੰਚ ਬਾਰਨ, ਸੁਰਜੀਤ ਸਿੰਘ ਪ੍ਰਧਾਨ, ਗੁਰਦਵਾਰਾ ਪ੍ਰਬੰਧਕ ਕਮੇਟੀ, ਬਾਰੇ ਤੋਂ ਇਲਾਵਾ ਸਤਵੰਤ ਸਿੰਘ ਕਲੌੜਾ, ਜਸਪ੍ਰੀਤ ਸਿੰਘ ਭਾਟੀਆ, ਡਾ ਹਰਮਨਜੀਤ ਸਿੰਘ ਜੋਗੀਪੁਰ ਆਦਿ ਸ਼ਾਮਲ ਸਨ ।

Advertisement
Advertisement
Advertisement
Advertisement
Scroll to Top