Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 5:22 am

+91 90915 01313 , +91 90916 01313

punjabbanni@gmail.com
punjabbani@yahoo.com

ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵੱਲੋਂ "ਜਹਾਜੀ ਹਵੇਲੀ" ਦੀ ਮੁੜ ਉਸਾਰੀ ਦੇ ਕਾਰਜ ਸ਼ਲਾਘਾਯੋਗ : ਪ੍ਰੋ. ਬਡੂੰਗਰ

ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵੱਲੋਂ "ਜਹਾਜੀ ਹਵੇਲੀ" ਦੀ ਮੁੜ ਉਸਾਰੀ ਦੇ ਕਾਰਜ ਸ਼ਲਾਘਾਯੋਗ : ਪ੍ਰੋ. ਬਡੂੰਗਰ

ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵੱਲੋਂ “ਜਹਾਜੀ ਹਵੇਲੀ” ਦੀ ਮੁੜ ਉਸਾਰੀ ਦੇ ਕਾਰਜ ਸ਼ਲਾਘਾਯੋਗ : ਪ੍ਰੋ. ਬਡੂੰਗਰ
ਪਟਿਆਲਾ , 4 ਮਾਰਚ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁਤੀ ਤੇ ਲਸਾਨੀ ਸ਼ਹਾਦਤ ਉਪਰੰਤ ਮੁਗਲ ਹਕੂਮਤ ਪਾਸੋਂ ਸੋਨੇ ਦੀਆਂ ਖੜੀਆਂ ਮੋਹਰਾਂ ਵਿਛਾ ਕੇ ਜਗ੍ਹਾ ਪ੍ਰਾਪਤ ਕਰਕੇ ਸੰਸਕਾਰ ਕਰਨ ਵਾਲੇ ਗੁਰੂ ਘਰ ਦੇ ਨਿਸ਼ਕਾਮ ਸੇਵਕ ਦੀਵਾਨ ਟੋਡਰ ਮਲ ਦੀ ਰਿਹਾਈ ਵਜੋਂ ਜਾਣੀ ਜਾਂਦੀ ਜਹਾਜੀ ਹਵੇਲੀ ਨੂੰ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਮੁੜ ਸਾਂਭ ਸੰਭਾਲ ਦੇ ਕਾਰਜਾਂ ਦੀ ਸ਼ਲਾਗਾ ਕੀਤੀ । ਸਾਬਕਾ ਪ੍ਰਧਾਨ ਨੇ ਕਿਹਾ ਕਿ ਉਨਾਂ ਵੱਲੋਂ ਖੁਦ ਵੀ ਦੀਵਾਨ ਟੋਡਰਮੱਲ ਦੀ ਰਿਹਾਇਸ਼ਗਾਹ ਜਹਾਜੀ ਹਵੇਲੀ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਸੀ, ਜਿੱਥੇ ਵੱਡੀ ਗਿਣਤੀ ਵਿਚ ਰੋਜਾਨਾ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਜਹਾਜੀ ਹਵੇਲੀ ਨੂੰ ਦੇਖਣ ਲਈ ਪਹੁੰਚਦੀਆਂ ਹਨ । ਪ੍ਰੋ. ਬਡੂੰਗਰ ਨੇ ਦੀਵਾਨ ਟੋਡਰਮੱਲ ਦੇ ਜਹਾਜੀ ਹਵੇਲੀ ਦੇ ਮੁੜ ਸਾਭ-ਸੰਭਾਲਦੇ ਕਾਰਜਾਂ ਦੀ ਸੇਵਾ ਕਰਨ ਵਾਲੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ ਗਈ ਜਿਨਾਂ ਵੱਲੋਂ ਇਸ ਜਹਾਜ ਹਵੇਲੀ ਦੇ ਮੁੜ ਪੁਨਰ ਨਿਰਮਾਣ ਦੇ ਯਤਨ ਕੀਤੇ ਜਾ ਰਹੇ ਹਨ ।
ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਕਾਹਨੇਕੇ ਤੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦੇ ਮੁੜ ਸਾਂਭ ਸੰਭਾਲ ਦੇ ਕਾਰਜਾਂ ਲਈ ਸਾਰੀਆਂ ਐਨਓਸੀ ਪ੍ਰਾਪਤ ਹੋਣ ਨਾਲ ਹੁਣ ਦੀਵਾਨ ਟੋਡਰ ਮੱਲ ਦੀ ਇਸ ਜਹਾਜੀ ਹਵੇਲੀ ਦਾ ਕਾਰਜ ਤੇਜ਼ੀ ਨਾਲ ਹੋ ਸਕੇਗਾ ਤੇ ਇਸ ਜਹਾਜ਼ੀ ਹਵੇਲੀ ਦਾ ਕਾਰਜ ਪੂਰਾ ਹੋਣ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਵੀ ਇਸ ਜਹਾਜੀ ਹਵੇਲੀ ਦੀ ਇਤਿਹਾਸਿਕ ਮਹੱਤਤਾ ਤੋਂ ਜਾਣੂ ਹੋ ਕੇ ਆਪਣੇ ਅਮੌਲਿਕ ਇਤਿਹਾਸ ਤੋਂ ਜਾਣੂ ਹੋ ਸਕਣਗੇ । ਉਹਨਾਂ ਕਿਹਾ ਕਿ ਫਾਊਂਡੇਸ਼ਨ ਵੱਲੋਂ ਦੀਵਾਨ ਟੋਡਰਮੱਲ ਜੀ ਦੀ ਜਹਾਜੀ ਹਵੇਲੀ ਦੇ ਨਾਲ ਬਣਾਏ ਜਾਣ ਵਾਲੇ ਮਿਊਜੀਅਮ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸਫਰ ਏ ਸ਼ਹਾਦਤ, ਸਾਹਿਬਜ਼ਾਦਿਆਂ ਦੀਆਂ ਸੂਬੇ ਦੇ ਕਚਹਿਰੀਆਂ ਵਿੱਚ ਪੇਸ਼ੀਆਂ, ਠੰਡਾ ਬੁਰਜ ਵਿੱਚ ਕੈਦ ਸਮੇਂ, ਬਾਬਾ ਮੋਤੀ ਰਾਮ ਮਹਿਰਾ ਵੱਲੋਂ ਦੁੱਧ ਪਿਲਾਉਣ ਦੀ ਸੇਵਾ, ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਅਸ਼ਰਫੀਆਂ ਖੜੀਆਂ ਕਰਕੇ ਕਰਕੇ ਜਗ੍ਹਾ ਖਰੀਦਣ, ਅੱਤੇਖਾਂ ਵੱਲੋਂ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਚੰਦਨ ਦੀਆਂ ਲੱਕੜੀਆਂ ਦੇਣ, ਤੇ ਸੰਸਕਾਰ ਕੀਤੇ ਜਾਣ ਸਮੇਂ ਤੱਕ ਫੋਟੋਆਂ ਸਹਿਤ ਇਤਿਹਾਸ ਸੁਸ਼ੋਭਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਆਪਣੇ ਅਮੋਲਿਕ ਤੇ ਇਤਿਹਾਸਿਕ ਵਿਰਸੇ ਤੋਂ ਜਾਣੂ ਰਹਿ ਸਕਣ ।

Advertisement
Advertisement
Advertisement
Advertisement
Scroll to Top