Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Friday, 14 Aug 2026 | 7:31 pm

+91 90915 01313 , +91 90916 01313

punjabbanni@gmail.com
punjabbani@yahoo.com

56 ਸਾਲਾ ਵਿਅਕਤੀ ਖਜੂਰਾਂ `ਚ ਛੁਪਾ ਕੇ ਲਿਆਇਆ ਸੀ 13 ਲੱਖ ਦਾ ਸੋਨਾ, ਕਸਟਮ ਵਿਭਾਗ ਨੇ ਇੰਝ ਫੜੀ ਚਲਾਕੀ

56 ਸਾਲਾ ਵਿਅਕਤੀ ਖਜੂਰਾਂ `ਚ ਛੁਪਾ ਕੇ ਲਿਆਇਆ ਸੀ 13 ਲੱਖ ਦਾ ਸੋਨਾ, ਕਸਟਮ ਵਿਭਾਗ ਨੇ ਇੰਝ ਫੜੀ ਚਲਾਕੀ

56 ਸਾਲਾ ਵਿਅਕਤੀ ਖਜੂਰਾਂ `ਚ ਛੁਪਾ ਕੇ ਲਿਆਇਆ ਸੀ 13 ਲੱਖ ਦਾ ਸੋਨਾ, ਕਸਟਮ ਵਿਭਾਗ ਨੇ ਇੰਝ ਫੜੀ ਚਲਾਕੀ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈ. ਜੀ. ਆਈ.) ਵਿਖੇ ਇਕ ਵਿਅਕਤੀ ਜੋ ਗੋਲਡਨ ਖਜੂਰਾਂ ਦੇ ਅੰਦਰ ਸੋਨਾ ਛੁਪਾ ਕੇ ਲਿਆ ਰਿਹਾ ਸੀ ਨੂੰ ਜਾਂਚ ਦੌਰਾਨ ਪਕੜ ਲਿਆ।ਪਕੜੇ ਗਏ ਵਿਅਕਤੀ ਨੇ ਗੋਲਡਨ ਖਜੂਰਾਂ ਦੇ ਅੰਦਰ ਪੀਲੇ ਰੰਗ ਦੇ ਧਾਤ ਦੇ ਟੁਕੜੇ ਭਰੇ ਹੋਏ ਸਨ ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ਼ ਇਸ ਨੂੰ ਜ਼ਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ । ਦਿੱਲੀ ਦੇ ਹਵਾਈ ਅੱਡੇ `ਤੇ ਕਸਟਮ ਵਿਭਾਗ ਦੀ ਟੀਮ ਨੇ ਜਿਸ ਵਿਅਕਤੀ ਨੂੰ ਗੋਲਡਨ ਡੇਟਸ `ਚ ਛੁਪਾ ਕੇ ਸੋਨਾ ਲਿਆਉਂਦਿਆਂ ਗ੍ਰਿਫ਼ਤਾਰ ਕੀਤਾ ਹੈ ਕੋਲੋ਼ 172 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ । ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਜੇਦਾਹ ਤੋਂ ਭਾਰਤ ਪਰਤਿਆ ਸੀ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਸੋਨਾ ਬਰਾਮਦ ਹੋਇਆ। ਕਸਟਮ ਮੁਤਾਬਕ ਸਪਾਟ ਪ੍ਰੋਫਾਈਲਿੰਗ ਦੇ ਆਧਾਰ `ਤੇ, ਆਈ. ਜੀ. ਆਈ. ਏਅਰਪੋਰਟ `ਤੇ ਕਸਟਮ ਅਧਿਕਾਰੀਆਂ ਨੇ 26 ਫ਼ਰਵਰੀ ਨੂੰ ਗ੍ਰੀਨ ਚੈਨਲ ਤੋਂ ਬਾਹਰ ਨਿਕਲਦੇ ਸਮੇਂ ਫ਼ਲਾਈਟ ਨੰਬਰ -756 ਤੋਂ ਉਤਰਨ ਵਾਲੇ 56 ਸਾਲਾ ਭਾਰਤੀ ਪੁਰਸ਼ ਯਾਤਰੀ ਨੂੰ ਰੋਕਿਆ। ਸਮਾਨ ਦੇ ਐਕਸ-ਰੇ ਸਕੈਨ ਦੌਰਾਨ ਕੁਝ ਸ਼ੱਕੀ ਦਿਖਾਈ ਦਿੱਤਾ । ਇਸ ਦੇ ਨਾਲ, ਜਦੋਂ ਯਾਤਰੀ ਡੋਰ ਫਰੇਮ ਮੈਟਲ ਡਿਟੈਕਟਰ () ਤੋਂ ਲੰਘਿਆ ਤਾਂ ਇੱਕ ਉੱਚੀ ਬੀਪ ਸੁਣਾਈ ਦਿੱਤੀ । ਇਸ ਤੋਂ ਬਾਅਦ ਅਧਿਕਾਰੀ ਚੌਕਸ ਹੋ ਗਏ ਅਤੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ । ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲਡਨ ਖਜੂਰਾਂ ਦੇ ਅੰਦਰ ਪੀਲੇ ਰੰਗ ਦੇ ਧਾਤ ਦੇ ਟੁਕੜੇ ਭਰੇ ਹੋਏ ਸਨ, ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ਼ ਇਸ ਨੂੰ ਜ਼ਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ । ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਾਤ ਸੋਨਾ ਹੈ ਅਤੇ ਇਸ ਦਾ ਭਾਰ 172.00 ਗ੍ਰਾਮ ਹੈ । 172 ਗ੍ਰਾਮ ਸੋਨੇ ਦੀ ਕੀਮਤ 14 ਲੱਖ ਤੋਂ ਵੱਧ ਹੈ । ਦਿੱਲੀ ਤੋਂ ਜੇਦਾਹ ਦੀ ਦੂਰੀ ਲਗਭਗ 3800 ਕਿਲੋਮੀਟਰ ਹੈ । ਇਹ ਵਿਅਕਤੀ ਜੇਦਾਹ ਤੋਂ ‘ਸੋਨਾ’ ਖਜੂਰਾਂ ਵਿੱਚ ਭਰ ਕੇ ਆਇਆ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਦਿੱਲੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਅਧਿਕਾਰੀਆਂ ਦੇ ਸਾਹਮਣੇ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਵੇਗੀ ਅਤੇ ਉਹ ਫੜਿਆ ਜਾਵੇਗਾ ।

Advertisement
Advertisement
Advertisement
Advertisement
Scroll to Top