Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 6:48 am

+91 90915 01313 , +91 90916 01313

punjabbanni@gmail.com
punjabbani@yahoo.com

ਅਣ ਏਡਿਡ ਸਟਾਫ਼ 2 ਮਾਰਚ ਨੂੰ ਸੰਗਰੂਰ ਵਿਖੇ 'ਆਪ' ਸਰਕਾਰ ਦਾ ਕਰੇਗੀ ਜੋਰਦਾਰ ਵਿਰੋਧ : ਪ੍ਰੇਰਿਤ ਬਾਂਸਲ

ਅਣ ਏਡਿਡ ਸਟਾਫ਼ 2 ਮਾਰਚ ਨੂੰ ਸੰਗਰੂਰ ਵਿਖੇ 'ਆਪ' ਸਰਕਾਰ ਦਾ ਕਰੇਗੀ ਜੋਰਦਾਰ ਵਿਰੋਧ : ਪ੍ਰੇਰਿਤ ਬਾਂਸਲ

ਅਣ ਏਡਿਡ ਸਟਾਫ਼ 2 ਮਾਰਚ ਨੂੰ ਸੰਗਰੂਰ ਵਿਖੇ ‘ਆਪ’ ਸਰਕਾਰ ਦਾ ਕਰੇਗੀ ਜੋਰਦਾਰ ਵਿਰੋਧ : ਪ੍ਰੇਰਿਤ ਬਾਂਸਲ
ਪਟਿਆਲਾ : ਅਣ ਏਡਿਡ ਸਟਾਫ਼ ਯੂਨੀਅਨ (ਏਡਿਡ ਸਕੂਲ) ਪਟਿਆਲਾ ਇਕ ਅਹਿਮ ਮੀਟਿੰਗ ਨਹਿਰੂ ਪਾਰਕ ਪੁਰਾਣਾ ਬੱਸ ਸਟੈਂਡ ਵਿਖੇ ਹੋਈ, ਜਿਸ ਵਿੱਚ ਪਟਿਆਲਾ ਦੇ ਜਰਨਲ ਸਕੱਤਰ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਆਪਣਾ ਰੋਸ ਪ੍ਰਗਟਾਉਂਦਿਆਂ ਦੱਸਿਆ ਕਿ ਇਹਨਾਂ ਦੀਆਂ ਮਾੜੀਆਂ ਨੀਤੀਆਂ ਦਾ ਖਮਿਆਜ਼ਾ ਸਾਰਾ ਅਣ ਏਡਿਡ ਸਟਾਫ਼ ਅਤੇ ਏਡਿਡ ਸਕੂਲ ਭੁਗਤਣ ਲਈ ਮਜਬੂਰ ਹਨ । ਕਈ ਵਾਰ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦਾ ਨਤੀਜ਼ਾ ਇਹ ਹੈ ਕਿ ਸਰਕਾਰ ਸਿਰਫ਼ ਕਰਮਚਾਰੀਆਂ ਦਾ ਡਾਟਾ ਇੱਕਠਾ ਕਰਦੀ ਹੈ ਤੇ ਕਈ ਮਹੀਨੇ ਲੰਘਾ ਦਿੰਦੀ ਹੈ ਤੇ ਕੰਮ ਜਿਯੋਂ ਦਾ ਤੀਯੋਂ ਹੀ ਰਹਿ ਜਾਂਦਾ ਹੈ । ਵਿਦਿਆਰਥੀਆਂ ਦੇ ਵਭਿੱਖ ਨੂੰ ਉੱਜਵਲ ਕਰਨ ਵਾਲੇ ਅਧਿਆਪਕਾ ਦਾ ਆਪਦਾ ਭਵਿੱਖ ਅੱਜ ਹਨੇਰਾ ਵਿੱਚ ਜਾਪਦਾ ਮਹਿਸੂਸ ਹੋ ਰਿਹਾ ਹੈ । ਪੰਜਾਬ ਸਰਕਾਰ ਦੀ ਰੇਵੜੀ ਵੰਡ ਨੀਤੀ ਦਾ ਇਹਨਾਂ ਅਧਿਆਪਕਾਂ ਦੀ ਰੋਜ਼ਾਨਾ ਜਿੰਦਗੀ ਵਿਚ ਕੋਈ ਖਾਸ ਪ੍ਰਭਾਵ ਨਹੀਂ ਹੈ, ਸਗੋਂ ਇਸਦੇ ਉਲਟ ਸਰਕਾਰ ਇਹਨਾਂ ਨੂੰ ਆਤਮ ਨਿਰਭਰ ਬਣਾਵੇ ਤਾਂ ਜੋ ਸਮਾਜ ਦਾ ਭਾਰ ਚੁੱਕਣ ਵਾਲ਼ੇ ਇਹ ਅਧਿਆਪਕ ਆਪਣੇ ਘਰਾਂ ਦਾ ਭਾਰ ਚੁੱਕਣ ਲਈ ਸਮਰਥ ਹੋ ਸਕਣ । ਉਹਨਾਂ ਨੇ ਅਗੇ ਇਹ ਵੀ ਦੱਸਿਆ ਕਿ ਸਰਕਾਰ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਲੋਕਾਂ ਦੀ ਚੁਣੀ ਇਹ ਆਮ ਸਰਕਾਰ ਹੁਣ ਖ਼ਾਸ ਹੋ ਗਈ ਹੈ । ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਨੂੰ ਅੱਜ ਮਾਸਟਰ ਰੋਲਦੇ ਨਜ਼ਰੀ ਨਹੀਂ ਪੈ ਰਹੇ । ਅੰਤ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਸ ਵੀ ਅਸਾਮੀ ਤੇਂ ਸਾਡਾ ਸਟਾਫ ਕੰਮ ਕਰ ਰਿਹਾ ਹੈ ਉਹਨਾਂ ਨੂੰ ਉਸੇ ਅਸਾਮੀਆਂ 70/30 ਅਧੀਨ ਪੱਕਾ ਕੀਤਾ ਜਾਵੇ ਨਹੀਂ ਤਾਂ ਅਸੀਂ ਇੱਕ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ ।

Advertisement
Advertisement
Advertisement
Advertisement
Scroll to Top