Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 7:36 am

+91 90915 01313 , +91 90916 01313

punjabbanni@gmail.com
punjabbani@yahoo.com

ਯੁੱਧ ਨਸ਼ਿਆਂ ਦੇ ਵਿਰੁੱਧ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਯੁੱਧ ਨਸ਼ਿਆਂ ਦੇ ਵਿਰੁੱਧ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਯੁੱਧ ਨਸ਼ਿਆਂ ਦੇ ਵਿਰੁੱਧ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਸਰਚ ਆਪਰੇਸ਼ਨ ਜਾਰੀ 3 ਲੱਖ ਕੈਸ਼ 8 ਵਹੀਕਲ 1 ਨੋਵਾ ਗੱਡੀ ਤੇ ਨਸ਼ੇ ਦਾ ਸਮਾਨ ਬਰਾਮਦ
ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਤੇ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਦੀ ਅਗਵਾਈ ਵਿੱਚ ਸਨੌਰੀ ਅੱਡਾ ਵਿੱਚ ਵੀ ਕੀਤੀ ਗਈ ਕਾਰਵਾਈ
ਪਟਿਆਲਾ ()- ਸੂਬੇ ਵਿੱਚ ਨਸ਼ੇ ਦੇ ਫੈਲੇ ਨੈਟਵਰਕ ਤੇ ਇਸ ਨੈਟਵਰਕ ਨਾਲ ਜੁੜੇ ਕਈ ਨਸ਼ਾ ਤਸਕਰਾ ਵਿਰੁੱਧ ਸਰਕਾਰ ਵੱਡੇ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵੱਖ-ਵੱਖ ਜਿਲਿਆਂ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਸਖਤੀ ਨਾਲ ਨਜਿੱਠਣ ਦੀਆਂ ਜਿੱਥੇ ਹਦਾਇਤਾਂ ਕੀਤੀਆਂ ਹਨ ਜੇਕਰ ਕੋਈ ਵੀ ਵਿਅਕਤੀ ਸਮਾਜ ਵਿਰੋਧੀ ਬਣ ਕੇ ਨਸ਼ਾ ਵੇਚ ਰਿਹਾ ਹੈ ਜਾਂ ਨਸ਼ੇ ਦੀ ਸਪਲਾਈ ਦੇ ਰਿਹਾ ਹੈ ਉਸ ਵਿਰੁੱਧ ਤੁਰੰਤ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ ਪਟਿਆਲਾ ਪੁਲਿਸ ਵੱਲੋਂ ਵੀ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸ. ਐਸ. ਪੀ. ਡਾਕਟਰ ਨਾਨਕ ਸਿੰਘ ਦੀ ਅਗਵਾਈ ਹੇਠ ਜਿਲ੍ੇ ਵਿੱਚ ਅੱਠ ਜਗ੍ਹਾ ਤੇ ਇਹ ਸਰਚ ਬਿਆਨ ਚਲਾਇਆ ਗਿਆ ਹੈ ਅਤੇ ਇਸ ਸਰਚ ਅਭਿਆਨ ਵਿੱਚ ਨਸ਼ੇ ਵਾਲੇ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜੋ ਇਸ ਧੰਦੇ ਵਿੱਚ ਲਿਪਤ ਹਨ ਅਤੇ ਆਪਣੇ ਏਰੀਏ ਵਿੱਚ ਇਸ ਗੋਰਖ ਧੰਦੇ ਨੂੰ ਚਲਾ ਰਹੇ ਹਨ । ਇਸ ਮੁਹਿੰਮ ਵਿੱਚ ਪੁਲਿਸ ਨੂੰ ਸਫਲਤਾ ਵੀ ਹੱਥ ਲੱਗੀ ਹੈ । ਪਟਿਆਲਾ ਜ਼ਿਲ੍ੇ ਦੀਆਂ ਵੱਖ-ਵੱਖ ਪੁਲਿਸ ਜਿਹੜੀਆਂ ਟੀਮਾਂ ਬਣਾ ਕੇ ਚੁੱਪ ਚੁਪੀਤੇ ਇਸ ਆਪਰੇਸ਼ਨ ਤੇ ਕਾਰਵਾਈ ਪਾਈ ਗਈ ਹੈ । ਡੀ. ਆਈ. ਜੀ. ਪਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਘਰ ਢਾਉਣ ਵਾਲੀਆਂ ਕਾਰਵਾਈਆਂ ਤੇ ਲੋਕਾਂ ਵਿੱਚ ਵੱਡੀ ਚੇਤਨਾ ਆਈ ਹੈ ਤੇ ਲੋਕਾਂ ਵੱਲੋਂ ਪੁਲਿਸ ਨੂੰ ਸਹਿਯੋਗ ਮਿਲ ਰਿਹਾ ਹੈ, ਜਿਸ ਦੇ ਚਲਦਿਆਂ ਲੋਕ ਸਾਨੂੰ ਉਹਨਾਂ ਨਸ਼ਾ ਸਪਲਾਇਰਾਂ ਦੀ ਜਾਣਕਾਰੀ ਦੇ ਰਹੇ ਹਨ ਤੇ ਸਾਡੇ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦਾ ਸਹਿਯੋਗ ਸਾਡੇ ਲਈ ਬਹੁਤ ਜਰੂਰੀ ਸੀ ਉਨਾਂ ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਨਸ਼ੇ ਨਾਲ ਜੁੜੇ ਵਿਅਕਤੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬਾਜ ਆ ਜਾਣ ਅਤੇ ਲੋਕਾਂ ਤੇ ਨੌਜਵਾਨਾਂ ਦੀਆਂ ਜਿੰਦਗੀਆਂ ਨਾ ਬਰਬਾਦ ਕਰਨ ਅਤੇ ਨਸ਼ੇ ਦੀਆਂ ਮਾੜੀਆਂ ਕਮਾਈਆਂ ਤੋਂ ਆਪਣੇ ਘਰ ਨਾ ਬਣਾਉਣ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਸਰਚ ਆਪਰੇਸ਼ਨ ਜਾਰੀ ਹੈ ਸਮਾਣਾ ਵਿੱਚ ਵੀ ਅਸੀਂ 1200 ਨਸ਼ੇ ਦੀਆਂ ਗੋਲੀਆਂ ਦਾ ਪਰਚਾ ਵੀ ਦਰਜ ਕਰ ਰਹੇ ਹਾਂ ਅਤੇ ਪਾਤੜਾਂ ਦੇ ਵਿੱਚ ਵੀ ਅਸੀਂ ਰਿਕਵਰੀ ਕੀਤੀ ਹੈ, ਇਸ ਦੇ ਨਾਲ ਹੀ 3 ਲੱਖ ਕੈਸ਼ ਦਸ ਵਹੀਕਲ ਇੱਕ ਨੋਵਾ ਗੱਡੀ ਅਤੇ ਹੋਰ ਨਸ਼ੇ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ । ਇਸ ਅਭਿਆਨ ਵਿੱਚ ਐਸ. ਪੀ. ਡੀ. ਐਸ. ਪੀ. ਇੰਸਪੈਕਟਰ ਸਬ ਇੰਸਪੈਕਟਰ ਅਤੇ ਹੋਰ ਪੁਲਿਸ ਦੇ ਹੇਠਲੇ ਮੁਲਾਜ਼ਮ ਤੇ ਲੇਡੀਜ਼ ਪੁਲਿਸ ਵੀ ਹਾਜ਼ਰ ਸੀ ।

Advertisement
Advertisement
Advertisement
Advertisement
Scroll to Top