Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:09 am

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਗੇਟ ਰੈਲੀ ਆਯੋਜਿਤ

ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਗੇਟ ਰੈਲੀ ਆਯੋਜਿਤ

ਪਟਿਆਲਾ : ਪਟਿਆਲਾ ਵਿਖੇ ਪੀ. ਆਰ. ਟੀ. ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਗੇਟ ਰੈਲੀ ਕੀਤੀ ਗਈ, ਜਿਸ ਵਿੱਚ 200 ਤੋਂ ਵੱਧ ਸੇਵਾ ਮੁਕਤ ਕਰਮਚਾਰੀਆਂ ਨੇ ਭਾਗ ਲਿਆ । ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ, ਪ੍ਰਧਾਨ ਉਤਮ ਸਿੰਘ ਬਾਗੜੀ, ਜਨਰਲ ਸਕੱਤਰ ਮੁਹੰਮਦ ਖਲੀਲ, ਡਿਪਟੀ ਜਨਰਲ ਸਕੱਤਰ ਰਮੇਸ਼ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗਾਂ ਸਬੰਧੀ ਕਰਵਾਇਆ ਜਾਣੂ ।

ਕੀ ਹਨ ਮੰਗਾਂ : 

ਪੀ. ਆਰ. ਟੀ. ਸੀ. ਦੇ ਸਮੁੱਚੇ ਵਿੱਤੀ ਹਾਲਾਤ, ਪੈਨਸ਼ਨ ਦਾ ਭੁਗਤਾਨ ਹਰ ਵਾਰ ਸਮੇਂ ਸਿਰ ਨਾ ਕਰਨਾ ਜਾ ਕਿਸ਼ਤਾਂ ਵਿੱਚ ਭੁਗਤਾਨ ਕਰਨਾ, ਸੇਵਾ ਮੁਕਤ ਵਰਕਰਾਂ ਦੇ ਬਕਾਏ ਅਦਾ ਨਾ ਕੀਤੇ ਜਾਣਾ, ਐਲ. ਟੀ. ਸੀ. ਦਾ ਮੁੱਦਾ ਹੱਲ ਨਾ ਕਰਨਾ, ਪੇ ਕਮਿਸ਼ਨ ਦੇ ਅਤੇ ਹੋਰ ਕਈ ਤਰ੍ਹਾਂ ਦੇ ਬਕਾਏ ਅਦਾ ਨਾ ਕਰਨਾ, ਪੰਜਾਬ ਸਰਕਾਰ ਵਲੋਂ ਮੁਫ਼ਤ ਸਫਰ ਸਹੂਲਤਾਂ ਦੇ 600 ਕਰੋੜ ਰੁਪਏ ਨਾ ਦਿੱਤੇ ਜਾਣਾ, ਨਵੀਆਂ ਬੱਸਾਂ ਪ੍ਰਾਈਵੇਟ ਬਸ ਮਾਫੀਆ ਦੇ ਦਬਾਅ ਥੱਲੇ ਨਾ ਪਾਉਣਾ, ਸਿਆਸੀ ਚੇਅਰਮੈਨ, ਵਾਈਸ ਚੇਅਰਮੈਨ ਅਤੇ ਬੋਰਡ ਮੈਂਬਰਾਂ ਵੱਲੋਂ ਅਦਾਰੇ ਦੀ ਬਿਹਤਰੀ ਲਈ ਕੋਈ ਕਦਮ ਨਾ ਚੁੱਕਣਾ ਆਦਿ ਸ਼ਾਮਲ ਹਨ ।

ਪੰਜਾਬ ਸਰਕਾਰ ਅਤੇ ਪੀ. ਆਰ. ਟੀ. ਸੀ. ਦੇ ਪ੍ਰਬੰਧ ਵੱਲੋਂ ਵਰਕਰਾਂ ਪ੍ਰਤੀ ਅਪਣਾਈ ਜਾ ਰਹੀ ਨਜਰ ਅੰਦਾਜ ਕਰਨ ਵਾਲੀ ਪਹੁੰਚ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ

ਆਗੂਆਂ ਨੇ ਖੁਲ ਕੇ ਆਪਣੇ ਵਿਚਾਰ ਰੱਖੇ ਅਤੇ ਪੰਜਾਬ ਸਰਕਾਰ ਅਤੇ ਪੀ. ਆਰ. ਟੀ. ਸੀ. ਦੇ ਪ੍ਰਬੰਧ ਵੱਲੋਂ ਵਰਕਰਾਂ ਪ੍ਰਤੀ ਅਪਣਾਈ ਜਾ ਰਹੀ ਨਜਰ ਅੰਦਾਜ ਕਰਨ ਵਾਲੀ ਪਹੁੰਚ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੀ. ਆਰ. ਟੀ. ਸੀ. ਵਿੱਚ ਇੱਕ ਵੀ ਬਸ ਨਵੀਂ ਨਾ ਪਾ ਸਕਣਾ ਪੂਰੇ ਪੀ. ਆਰ. ਟੀ. ਸੀ. ਪ੍ਰਬੰਧ ਨੂੰ ਕੰਟਰੋਲ ਕਰਨ ਵਾਲੇ ਸਿਆਸੀ ਚੇਅਰਮੈਨ ਦੀ ਨੁਕਸਾਨਦੇਹ ਨਾਕਾਮੀ ਦੱਸਿਆ ਅਤੇ ਸਰਕਾਰ ਤੇ ਦੋਸ਼ ਲਾਇਆ ਕਿ ਅਜਿਹਾ ਪ੍ਰਾਈਵੇਟ ਬਸ ਮਾਫੀਏ ਦੇ ਦਬਾਅ ਹੇਠ ਨਹੀਂ ਕੀਤਾ ਜਾ ਰਿਹਾ ਹੈ। ਮੁਫ਼ਤ ਸਫਰ ਦੀ ਭੱਲ ਅਤੇ ਵਾਹ ਵਾਹ ਸਰਕਾਰ ਵਰਕਰਾਂ ਦੀਆਂ ਅਦਾਇਗੀਆਂ ਦੀ ਕੀਮਤ ਤੇ ਖੱਟ ਰਹੀ ਹੈ । ਭਾਵ ਕਿ ਔਰਤਾਂ ਦੇ ਮੁਫ਼ਤ ਸਫਰ ਦਾ ਖਮਿਆਜਾ ਪੀ. ਆਰ. ਟੀ. ਸੀ. ਦੇ ਕਰਮਚਾਰੀ ਭੁਗਤ ਰਹੇ ਹਨ ।

ਪੈਨਸ਼ਨ ਹਰ ਮਹੀਨੇ ਸਮੇਂ ਸਿਰ ਮਿਲਣੀ ਯਕੀਨੀ ਬਣਾਈ ਜਾਵੇ

ਆਗੂਆਂ ਨੇ ਮੰਗ ਕੀਤੀ ਕਿ ਪੈਨਸ਼ਨ ਹਰ ਮਹੀਨੇ ਸਮੇਂ ਸਿਰ ਮਿਲਣੀ ਯਕੀਨੀ ਬਣਾਈ ਜਾਵੇ, ਸਰਕਾਰ ਮੁਫ਼ਤ ਸਫਰ ਦੇ ਬਦਲੇ 600 ਕਰੋੜ ਰੁਪਏ ਪੀ. ਆਰ. ਟੀ. ਸੀ. ਨੂੰ ਤੁਰੰਤ ਦੇਵੇ । ਨਵੀਆਂ500 ਬੱਸਾਂ ਬਿਨਾਂ ਦੇਰੀ ਤੋਂ ਪਾਈਆਂ ਜਾਣ, ਵਰਕਰਾਂ ਦੇ ਸਾਰੇ ਬਕਏ ਅਦਾ ਕੀਤੇ ਜਾਣ ਅਤੇ ਐਲ. ਟੀ. ਸੀ. ਲਾਗੂ ਕੀਤੀ ਜਾਵੇ । ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਬੱਸ ਸਟੈਂਡਾਂ ਤੇ ਸਰਕਾਰ ਵਿਰੁੱਧ ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ ।

Advertisement
Advertisement
Advertisement
Advertisement
Scroll to Top