Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Tuesday, 11 Aug 2026 | 6:53 am

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ `ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ

ਕੈਨੇਡਾ `ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ

ਕੈਨੇਡਾ : ਪੰਜਾਬੀਆਂ ਦੀ ਮਨਪਸੰਦ ਤੇ ਵਿਦੇਸ਼ੀ ਧਰਤੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਸ ਨੇ ਇਕ ਲਵਦੀਪ ਢਿੱਲੋਂ ਨਾਮ ਦੇ ਪੰਜਾਬੀ ਨੌਜਵਾਨ 10 ਹਜ਼ਾਰ 200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ ।  ਪੁਲਸ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਪੁਲਸ ਨੂੰ ਇਕ ਔਰਤ ਨੇ ਸਿ਼ਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ ਕਿਉਂਕਿ ਜਦੋਂ ਇਨ੍ਹਾਂ ਦੇ ਨੰਬਰ ਚੈਕ ਕੀਤੇ ਗਏ ਤਾਂ ਉਨ੍ਹਾਂ ਦੇ ਸੀਰੀਅਲ ਨੰਬਰ ਇਕੋ ਜਿਹੇ ਸਨ । ਸਿ਼ਕਾਇਤਕਰਤਾ ਨੇ ਦੱਸਿਆ ਕਿ ਅਜਿਹਾ 100 ਦੇ ਡਾਲਰਾਂ ਤੇ ਸੀ ।

ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਦਸਿਆ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ, ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ।

Advertisement
Advertisement
Advertisement
Advertisement
Scroll to Top