ਗੁਰਜਿੰਦਰ ਸਿੰਘ ਕਬੂਲਪੁਰ ਨੂੰ ਪਾਰਟੀ ਨੇ ਹਲਕਾ ਘਨੌਰ 'ਚੋਂ ਕੌਮੀ ਡੈਲੀਗੇਟ ਲਗਾਇਆ 

ਦੁਆਰਾ: Punjab Bani ਪ੍ਰਕਾਸ਼ਿਤ :Saturday, 12 April, 2025, 10:37 AM

ਘਨੌਰ, 12 ਅਪ੍ਰੈਲ : ਲੰਘੇ ਦਿਨੀਂ ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਪ੍ਰਤੀ ਸੱਚੀ ਮਿਹਨਤ ਤੇ ਲਗਨ ਨਾਲ ਮਿਹਨਤ ਕਰਨ ਵਾਲਿਆ ਨੂੰ ਡੈਲੀਗੇਟ ਲਗਾਇਆ ਗਿਆ। ਜਿਨ੍ਹਾਂ ਵਿਚ ਹਲਕਾ ਘਨੌਰ ਤੋਂ ਅਕਾਲੀ ਦਲ ਦੇ ਪੁਰਾਣੇ ਆਗੂ ਗੁਰਜਿੰਦਰ ਸਿੰਘ ਕਬੂਲਪੁਰ ਨੂੰ ਹਲਕਾ ਘਨੌਰ ਦਾ ਕੌਮੀ ਡੈਲੀਗੇਟ ਲਗਾਇਆ ਗਿਆ, ਜਿਨ੍ਹਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਹੜੀ ਮੇਰੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਪੰਥ ਅਤੇ ਜਨਤਾ ਪ੍ਰਤੀ ਪੂਰੀ ਇਮਾਨਦਾਰੀ ਨਾਲ ਫਰਜ ਨਿਭਾਇਆ ਹੈ ।

ਅੱਜ ਜਨਤਾ ਜਿਨ੍ਹਾਂ ਸਕੀਮਾਂ ਦਾ ਸ਼ਤ ਪ੍ਰਤੀਸ਼ਤ ਸ਼ਤ ਲਾਭ ਉਠਾ ਰਹੀ ਹੈ ਉਹ ਸਾਰੀਆਂ ਸਕੀਮਾਂ ਅਕਾਲੀ ਦਲ ਪਾਰਟੀ ਦੀ ਦੇਣ ਹਨ
ਅੱਜ ਜਨਤਾ ਜਿਨ੍ਹਾਂ ਸਕੀਮਾਂ ਦਾ ਸ਼ਤ ਪ੍ਰਤੀਸ਼ਤ ਸ਼ਤ ਲਾਭ ਉਠਾ ਰਹੀ ਹੈ ਉਹ ਸਾਰੀਆਂ ਸਕੀਮਾਂ ਅਕਾਲੀ ਦਲ ਪਾਰਟੀ ਦੀ ਦੇਣ ਹਨ । ਉਨ੍ਹਾਂ ਕਿਹਾ ਕਿ ਦੂਜੀਆਂ ਪਾਰਟੀਆਂ ਨੇ ਅੱਜ ਤੱਕ ਜਨਤਾ ਲਈ ਕੋਈ ਵੀ ਭਲਾਈ ਸਕੀਮ ਨਹੀਂ ਚਲਾਈ, ਉਲਟਾ ਜਨਤਾ ਨਾਲ ਕਿਸੇ ਨਾ ਕਿਸੇ ਤਰਾਂ ਵਾਅਦਾ ਖਿਲਾਫੀ ਕੀਤੀ ਹੈ । ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਦੀ ਬੋਲੀ ਬੋਲਣ ਵਾਲਿਆਂ ਦੇ ਹੱਥ ਵਿਚ ਸੱਤਾ ਸੰਭਾ ਦਿੱਤੀ ਹੈ, ਜਿਨਾ ਨੇ ਚੁਟਕਲੇ ਤੇ ਭੰਡਗਿਰੀ ਕਰਨ ਤੋਂ ਸਿਵਾਏ ਹੋਰ ਭੋਰਾ ਵੀ ਡੱਕਾ ਨਹੀਂ ਤੋੜਿਆ । ਤਾਹੀਓ ਦਿੱਲੀ ਦੀ ਜਨਤਾ ਨੇ ਇਨ੍ਹਾਂ ਦੀ ਜੜ ਪੁੱਟਦਿਆਂ ਵਜੂਦ ਹੀ ਖ਼ਤਮ ਕਰ ਦਿੱਤਾ । ਕਾਂਗਰਸ ਉਂਝ ਆਡੋ ਪਾਟੀ ਹੋਈ ਫਿਰਦੀ ਹੈ ਅਤੇ ਭਾਜਪਾ ਤੋਂ ਕਿਸਾਨਾਂ ਸਮੇਤ ਹੋਰ ਵਰਗ ਵੀ ਦੁਖੀ ਹੈ ਕਿਉਂਕਿ ਇਹ ਸਿਰਫ ਤੇ ਸਿਰਫ ਸਰਮਾਏਦਾਰਾਂ ਦੀ ਪਾਰਟੀ ਹੈ ।

ਸਿਰਫ ਅਕਾਲੀ ਦਲ ਹੀ ਪੰਜਾਬ ਦੀ ਇੱਕੋ ਇੱਕ ਆਪਣੀ ਖੇਤਰੀ ਪਾਰਟੀ ਹੈ

ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਇੱਕੋ ਇੱਕ ਆਪਣੀ ਖੇਤਰੀ ਪਾਰਟੀ ਹੈ, ਜਿਸ ਨੇ ਪੰਜਾਬ ਦੇ ਲੋਕਾਂ ਦੀ ਬਾਂਹ ਫੜੀ ਹੈ, ਜਿਸ ਦਾ ਹੁਣ ਦੁਬਾਰਾ ਮਿਆਰ ਉੱਚਾ ਹੋ ਰਿਹਾ ਹੈ । ਅਕਾਲੀ ਦਲ ਨੂੰ ਹੁਣ ਪਾਰਟੀ ਪ੍ਰਤੀ ਸੱਚੀ ਲਗਨ ਨਾਲ ਮਿਹਨਤ ਕਰਨ ਵਾਲੇ ਸੀਨੀਅਰ ਤੇ ਯੂਥ ਆਗੂ ਮਿਲ ਗਏ ਹਨ ਜੋ ਪਾਰਟੀ ਵਿੱਚ ਦਿਨਾ ਵਿੱਚ ਹੀ ਜਾਨ ਪਾ ਦੇਣਗੇ। ਹਲਕਾ ਘਨੌਰ ਤੋਂ ਪਾਰਟੀ ਪ੍ਰਤੀ ਸੱਚੀ ਮਿਹਨਤ ਤੇ ਲਗਨ ਨਾਲ ਕੰਮ ਕਰਨ ਵਾਲੇ ਗੁਰਜਿੰਦਰ ਸਿੰਘ ਕਬੂਲਪੁਰ ਸਮੇਤ ਆਦਿ ਹੋਰ ਆਗੂਆਂ ਨੂੰ ਕੌਮੀ ਡੈਲੀਗੇਟ ਚੁਣਿਆ ਹੈ ਜੋ ਹਲਕੇ ਵਿੱਚ ਅਕਾਲੀ ਦਲ ਨੂੰ ਚੱਟਾਨ ਵਾਂਗ ਮਜਬੂਤ ਕਰ ਦੇਣਗੇ ।