Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 12:38 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪੰਥ ਪ੍ਰਤੀ ਮਜ਼ਬੂਤ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਲੋੜ - ਉਮੈਦਪੁਰ

ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪੰਥ ਪ੍ਰਤੀ ਮਜ਼ਬੂਤ ਜੀਵਨ ਸ਼ੈਲੀ ਨੂੰ ਅਪਣਾਉਣ ਦੀ ਲੋੜ - ਉਮੈਦਪੁਰ

ਪਟਿਆਲਾ : ਮਰਹੂਮ ਜੱਥੇਦਾਰ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਆਪਣੇ ਮਹਿਬੂਬ ਆਗੂ ਨੂੰ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਖਾਸ ਤੌਰ ਤੇ ਪਹੁੰਚੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ, ਜੱਥੇਦਾਰ ਟੌਹੜਾ ਸਾਹਿਬ ਹਮੇਸ਼ਾ ਪੰਥ ਅਤੇ ਪੰਜਾਬ ਦੇ ਮੁੱਦਈ ਰਹੇ। ਆਧੁਨਿਕ ਪੰਜਾਬ ਦੇ ਜਨਮਦਾਤਾ ਦਾ ਕਰਾਰ ਦਿੰਦਿਆਂ ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਟੌਹੜਾ ਸਾਹਿਬ ਨੇ ਅਜਿਹੇ ਮੌਕੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕੀਤਾ, ਜਦੋਂ ਪੰਜਾਬ ਨੂੰ ਹਰ ਪਾਸੇ ਲਾਂਬੂ ਲਗਾਇਆ ਜਾ ਰਿਹਾ ਸੀ ।

ਸ਼ਰਧਾਂਜਲੀ ਸਮਾਰੋਹ ਵਿੱਚ ਹਾਜ਼ਰ ਬੀਜੇਪੀ ਆਗੂਆਂ ਨੂੰ ਕਿਹਾ, ਪੰਜਾਬ ਨਾਲ ਜੁੜੇ ਮੁੱਦਿਆਂ ਦਾ ਹੱਲ ਹੀ ਸੱਚੀ ਸ਼ਰਧਾਂਜਲੀ

ਜੱਥੇਦਾਰ ਉਮੈਦਪੁਰੀ ਨੇ ਸ਼ਰਧਾਂਜਲੀ ਦੇਣ ਆਏ ਬੀਜੇਪੀ ਆਗੂਆਂ ਨੂੰ ਕਿਹਾ, ਜੱਥੇਦਾਰ ਟੌਹੜਾ ਨੂੰ ਅਸਲ ਸ਼ਰਧਾਂਜਲੀ ਪੰਜਾਬ ਦੇ ਮੁੱਦਿਆਂ ਦਾ ਹੱਲ ਹੈ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ, ਬੰਦੀ ਸਿੰਘਾਂ ਦੀ ਰਿਹਾਈ, ਪਾਣੀਆਂ ਦਾ ਮੁੱਦਾ ਹੱਲ ਕੀਤਾ ਜਾਵੇ, ਰਾਜਧਾਨੀ ਦਾ ਮੁੱਦਾ ਹੱਲ ਹੋਵੇ, ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਵਿੱਤੀ ਪੈਕਜ ਦਿੱਤਾ ਜਾਵੇ, ਬੀਬੀਐੱਮਬੀ ਵਿੱਚ ਸੂਬੇ ਦੀ ਭਾਗੀਦਾਰੀ ਮਜ਼ਬੂਤ ਕੀਤੀ ਜਾਵੇ,ਚਰਾਸੀ ਵਰਗੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਫਾਸਟ ਟਰੈਕ ਕੋਰਟ ਬਣਾਕੇ ਸਜਾਵਾਂ ਦਿੱਤੀਆਂ ਜਾਣ, ਵਾਰ ਵਾਰ NSA ਵਰਗੇ ਕਾਨੂੰਨਾਂ ਦੀ ਦੁਰਵਰਤੋ ਹੇਠ ਗ੍ਰਿਫਤਾਰ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ।

ਹਿੰਦੂ ਸਿੱਖ ਏਕਤਾ ਦੀ ਗੱਲ ਨਾ ਸਿਰਫ ਮਜ਼ਬੂਤੀ ਨਾਲ ਰੱਖੀ

ਜੱਥੇਦਾਰ ਉਮੈਦਪੁਰੀ ਨੇ ਟੌਹੜਾ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਕਿ ਹਿੰਦੂ ਸਿੱਖ ਏਕਤਾ ਦੀ ਗੱਲ ਨਾ ਸਿਰਫ ਮਜ਼ਬੂਤੀ ਨਾਲ ਰੱਖੀ, ਸਗੋ ਇਸ ਤੇ ਮਜ਼ਬੂਤੀ ਨਾਲ ਪਹਿਰਾ ਵੀ ਦਿੱਤਾ। ਜੱਥੇਦਾਰ ਟੌਹੜਾ ਦੀਆਂ ਕੋਸ਼ਿਸ਼ਾਂ ਸਦਕਾ ਜਿੱਥੇ ਪੰਜਾਬ ਵਿੱਚ ਮੁੜ ਸਮਾਜਿਕ ਤਾਣਾ ਬਾਣਾ ਮਜ਼ਬੂਤ ਹੋਇਆ ਉਥੇ ਹੀ ਪੰਜਾਬ ਨੇ ਆਰਥਿਕ ਲੀਹ ਨੂੰ ਮਜ਼ਬੂਤ ਕੀਤਾ।ਜੱਥੇਦਾਰ ਉਮੈਦਪੁਰੀ ਨੌਜਵਾਨੀ ਨੂੰ ਜੱਥੇਦਾਰ ਟੌਹੜਾ ਤੋ ਸੇਧ ਲੈਣ ਲਈ ਕਹਿੰਦੇ ਕਿਹਾ ਕਿ, ਓਹਨਾ ਦੇ ਸਿਦਕ ਅਤੇ ਮਿਹਨਤ ਦੇ ਨਕਸ਼ੇ ਕਦਮ ਤੇ ਚਲ ਕੇ ਵੱਡੀ ਤੋ ਵੱਡੀ ਮੰਜਿਲ ਨੂੰ ਸਰ ਕੀਤਾ ਜਾ ਸਕਦਾ ਹੈ।

Advertisement
Advertisement
Advertisement
Advertisement
Scroll to Top