Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 3:09 am

+91 90915 01313 , +91 90916 01313

punjabbanni@gmail.com
punjabbani@yahoo.com

ਨਿਗੁਣਾ ਵਾਧਾ ਪੇਂਡੂ ਚੌਕੀਦਾਰਾ ਨਾਲ ਕੋਝਾ ਮਜਾਕ ਹੈ : ਅਮਰਜੀਤ ਜਾਗਦੇ ਰਹੋ

ਨਿਗੁਣਾ ਵਾਧਾ ਪੇਂਡੂ ਚੌਕੀਦਾਰਾ ਨਾਲ ਕੋਝਾ ਮਜਾਕ ਹੈ : ਅਮਰਜੀਤ ਜਾਗਦੇ ਰਹੋ

ਪਟਿਆਲਾ : ਪੇਡੂ ਚੌਕੀਦਾਰਾ ਦੇ 250/ਰੁਪਏ ਮਾਣ ਭੱਤਾ ਵਾਧਾ ਵਿੱਚ ਕਰਕੇ ਪੇਡੂ ਚੌਕੀਦਾਰਾ ਨਾਲ ਇਕ ਤਰ੍ਹਾਂ ਦਾ ਕੋਝਾ ਮਜਾਕ ਕੀਤਾ ਗਿਆ ਹੈ, ਜੋਕਿ ਨਾ ਸਹਿਨਯੋਗ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਜਨ ਜਨਵਾਦੀ ਪਾਰਟੀ ਦੈ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਅੱਜ ਗੱਲਬਾਤ ਕਰਦਿਆਂ ਕੀਤਾ ।

ਉਨਾ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੇਂਡੂ ਚੌਕੀਦਾਰਾ ਦੇ ਮਾਣ ਭੱਤਾ ਵਿੱਚ ਨਿਗੂਣਾ 250/ਰੁਪਏ ਵਾਧਾ ਕਰਕੇ ਗਰੀਬ ਪਰਿਵਾਰਾ ਨਾਲ ਕੋਝਾ ਮਜ਼ਾਕ ਕੀਤਾ ਗਿਆ। ਜਦੋ ਕਿ ਪੰਜਾਬ ਪੇਂਡੂ ਚੌਕੀਦਾਰ ਭਰਾ ਡੀਸੀ ਰੇਟ ਮਜਦੂਰ ਦੀ ਦਿਹਾੜੀ ਰੈਟ ਦੀ ਮੰਗ ਕਰ ਰਹੇ ਹਨ , ਜੋਕਿ ਉਨਾ ਨਹੀ ਦਿੱਤਾ ਜਾ ਰਿਹਾ ਪਰ ਦੂਸਰੇ ਪਾਸੇ ਹਰਿਆਣਾ ਸਰਕਾਰ ਵੱਲੋ ਪੇਂਡੂ ਚੌਕੀਦਾਰਾ ਨੂੰ 7500/ਰੁਪਏ ਮਾਣ ਭੱਤਾ, ਸਾਈਕਲ, ਦੋ ਵਰਦੀਆਂ, ਸਫਰ ਭਤਾ ,ਹੋਰ ਸਹੂਲਤਾ ਦਿਤੀਆਂ ਜਾਂਦੀਆ ਹਨ ।

ਮਹਿੰਗਾਈ ਦੇ ਜਮਾਨੇ ਵਿਚ ਲੋਕਾਂ ਨੂੰ ਪਰਿਵਾਰ ਪਾਲਣਾ ਬਹੁਤ ਅੋਖਾ ਹੋਇਆ ਪਿਆ ਹੈ
ਜਾਗਦੇ ਰਹੋ ਨੇ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਦੇ ਲੀਡਰਪਿਸ ਨੈ ਜੋ ਵਾਅਦੇ ਪੇਂਡੂ ਚੌਕੀਦਾਰ ਭਰਾਵਾਂ ਨਾਲ ਕੀਤੇ ਸਨ ਉਹਨਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ । ਉਨਾ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਜਮਾਨੇ ਵਿਚ ਲੋਕਾਂ ਨੂੰ ਪਰਿਵਾਰ ਪਾਲਣਾ ਬਹੁਤ ਅੋਖਾ ਹੋਇਆ ਪਿਆ ਹੈ, ਇਸ ਲਈ ਸਰਕਾਰ ਜਲਦ ਤੋ ਜਲਦ ਇਨਾ ਪੇਡੂ ਚੌਕੀਦਾਰਾਂਦੀ ਸਾਰ ਲਵੇ। ਜਨ ਜਨਵਾਦੀ ਪਾਰਟੀ ਦੈ ਪੰਜਾਬ ਪ੍ਰਧਾਨ ਨੇ ਕਿਹਾ ਕਿ ਜਲਦੀ ਡੀਸੀ ਅਤੇ ਮੰਤਰੀ, ਐਮ ਐਲ ਏ ਨੂੰ ਪੈਂਡੂ ਚੌਕੀਦਾਰ ਭਰਾਵਾਂ ਦੀਆਂ ਮੰਗਾ ਸੰਬੰਧੀ ਮੰਗ ਪੱਤਰ ਵੀ ਦਿੱਤੇ ਜਾਣਗੇ ।

Advertisement
Advertisement
Advertisement
Advertisement
Scroll to Top