Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 6:54 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਮਿਲੀ ਯੂਨੀਵਰਸਿਟੀ ਆਫ਼ ਐਮਸਟਰਡਮ ਦੀ ਵੱਕਾਰੀ ਫੈਲੋਸ਼ਿਪ

ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਮਿਲੀ ਯੂਨੀਵਰਸਿਟੀ ਆਫ਼ ਐਮਸਟਰਡਮ ਦੀ ਵੱਕਾਰੀ ਫੈਲੋਸ਼ਿਪ

ਪਟਿਆਲਾ, 28 ਮਾਰਚ :  ਪੰਜਾਬੀ  ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗਤੋਂ ਐੱਮ. ਐੱਸ. ਸੀ. ਆਨਰਜ਼ (ਭੌਤਿਕ ਵਿਗਿਆਨ) ਭਾਗ ਦੂਜਾ ਦੀ  ਵਿਦਿਆਰਥਣ ਅਮਨਦੀਪ ਕੌਰ ਨੂੰ ਯੂਨੀਵਰਸਿਟੀ ਆਫ ਐਮਸਟਰਡਮ ਵੱਲੋਂ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ । ਉਸ ਨੂੰ ਇਹ ਫੈਲੋਸ਼ਿਪ ਯੂਨੀਵਰਸਿਟੀ ਆਫ਼ ਐਮਸਟਰਡਮ, ਨੀਦਰਲੈਂਡ ਦੇ ਐਂਟਨ ਪੈਨੇਕੋਏਕ ਇੰਸਟੀਚਿਊਟ ਵਿਖੇ ਖਗੋਲ ਭੌਤਿਕ ਵਿਗਿਆਨ ਦੇ ਖੇਤਰ ਵਿੱਚ ‘ਸਪੌਟਲਾਈਟ ਆਨ ਦ ਬਲੈਕ ਹੋਲ: ਰਿਫਾਇਨਡ ਮਲਟੀਵੇਵਲੈਂਥ ਅਨਲਸਿਸ’ ਵਿਸ਼ੇ ਲਈ ਪ੍ਰਾਪਤ ਹੋਈ ਹੈ ।
ਇਸ ਫੈਲੋਸ਼ਿਪ ਤਹਿਤ ਅਮਨਦੀਪ ਕੌਰ ਐਂਟਨ ਪੈਨੇਕੋਏਕ ਇੰਸਟੀਚਿਊਟ ਵਿਖੇ ਸਿਧਾਂਤਕ ਉੱਚ ਊਰਜਾ ਖਗੋਲ ਭੌਤਿਕ ਵਿਗਿਆਨ ਦੀ ਮਾਹਿਰ ਪ੍ਰੋ ਸੇਰਾ ਮਾਰਕੌਫ ਦੀ ਦੇਖ-ਰੇਖ ਹੇਠ 27 ਜੂਨ, 2025 ਤੋਂ 8 ਅਗਸਤ, 2025  ਤੱਕ 6 ਹਫਤਿਆਂ ਵਾਸਤੇ ਬਲੈਕ ਹੋਲ ਬਾਰੇ ਅਧਿਐਨ ਕਰੇਗੀ ।
ਇਸ ਵੱਕਾਰੀ  ਫੈਲੋਸ਼ਿਪ ਨੂੰ ਪ੍ਰਾਪਤ ਕਰਨ  ਵਾਸਤੇ ਅੰਤਰਰਾਸ਼ਟਰੀ  ਪੱਧਰ ‘ਤੇ ਵੱਖ-ਵੱਖ ਦੇਸ਼ਾਂ ਤੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਚਾਹਵਾਨ ਹੁੰਦੇ ਹਨ
ਪ੍ਰੋ . ਅਨੂਪ ਠਾਕੁਰ, ਮੁਖੀ ਭੌਤਿਕ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਸ ਵੱਕਾਰੀ  ਫੈਲੋਸ਼ਿਪ ਨੂੰ ਪ੍ਰਾਪਤ ਕਰਨ  ਵਾਸਤੇ ਅੰਤਰਰਾਸ਼ਟਰੀ  ਪੱਧਰ ‘ਤੇ ਵੱਖ-ਵੱਖ ਦੇਸ਼ਾਂ ਤੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਚਾਹਵਾਨ ਹੁੰਦੇ ਹਨ  ਪਰੰਤੂ ਵਿਸ਼ਵ ਪੱਧਰ ‘ਤੇ ਚੋਣ ਸਿਰਫ਼ 7-8  ਵਿਦਿਆਰਥੀਆਂ ਦੀ  ਹੀ ਹੁੰਦੀ ਹੈ ।  ਫੈਲੋਸ਼ਿਪ  ਲਈ ਚੁਣੇ ਗਏ ਵਿਦਿਆਰਥੀਆਂ ਦੇ ਸਫ਼ਰੀ ਖਰਚ , ਵੀਜ਼ੇ ਅਤੇ ਰਹਿਣ ਸਹਿਣ ਦੇ ਖਰਚੇ ਦੀ ਅਦਾਇਗੀ ਸਮੇਤ ਕੁਝ ਵਾਧੂ ਵਜ਼ੀਫਾ ਰਾਸ਼ੀ ਯੂਨੀਵਰਸਿਟੀ ਆਫ ਐਮਸਟਰਡਮ ਵੱਲੋਂ ਅਦਾ ਕੀਤੀ ਜਾਂਦੀ ਹੈ।  ਮੌਜੂਦਾ ਸਮੇਂ ਅਮਨਦੀਪ ਕੌਰ ਰਾਮਾਨੁਜਨ ਫੈਲੋ ਡਾ. ਸ਼ੁਭਚਿੰਤਕ ਦੀ  ਨਿਗਰਾਨੀ ਵਿੱਚ ‘ਤਾਰਿਆਂ ਅੰਦਰ ਵਾਪਰਨ ਵਾਲੇ ਨਿਊਕਲੀਅਰ ਵਰਤਾਰਿਆਂ’ ਉੱਤੇ ਐੱਮ. ਐੱਸ. ਸੀ. ਕੋਰਸ ਦਾ ਖੋਜ ਕਾਰਜ ਕਰ ਰਹੀ ਹੈ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਅਮਨਦੀਪ ਕੌਰ ਅਤੇ ਉਸਦੇ ਵਿਭਾਗ ਨੂੰ ਇਸ ਪ੍ਰਾਪਤੀ ਉੱਤੇ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ।
Advertisement
Advertisement
Advertisement
Advertisement
Scroll to Top