Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:09 am

+91 90915 01313 , +91 90916 01313

punjabbanni@gmail.com
punjabbani@yahoo.com

ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਦਾ ਦਿਸ਼ਾ ਹੀਣ ਤੇ ਚਲਾਕੀਆਂ ਭਰਿਆ ਬਜਟ ਅਗਨ ਭੇਂਟ ਰੈਲੀ ਕਰਕੇ ਕੀਤਾ : ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ

ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਦਾ ਦਿਸ਼ਾ ਹੀਣ ਤੇ ਚਲਾਕੀਆਂ ਭਰਿਆ ਬਜਟ ਅਗਨ ਭੇਂਟ ਰੈਲੀ ਕਰਕੇ ਕੀਤਾ : ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ

ਪਟਿਆਲਾ : ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਪ. ਸ. ਸ. ਫ.  (1680) ਦੇ ਚੇਅਰਮੈਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ. ਸ. ਸ. ਫ. ਦੇ ਪ੍ਰਧਾਨ ਅਤੇ ਕਲਾਸ ਫੋਰਥ ਜਥੇਬੰਦੀ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਵਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਮੁਲਾਜਮ—ਮਜਦੂਰ, ਠੇਕਾ ਮੁਲਾਜਮ, ਸਕੀਮ ਵਰਕਰਾਂ, ਸੇਵਾ ਮੁਕਤ ਕਰਮਚਾਰੀਆਂ, ਬੇਰੁਜਗਾਰਾਂ, ਸਨਅਤੀ ਵਰਕਰਾਂ, ਆਮ ਗਰੀਬ ਕਿਸਾਨ, ਖੇਤ ਮਜਦੂਰ ਅਤੇ ਦੱਬੇ—ਕੁਚਲੇ ਲੋਕਾਂ ਵਿਰੋਧੀ ਬਜ਼ਟ ਦਾ ਜਬਰਦਸਤ ਵਿਰੋਧ ਕਰਦੇ ਹੋਏ “ਬਜਟ ਦੀਆਂ ਕਾਪੀਆਂ ਅਗਨ ਭੇਂਟ ਕਰਕੇ ਸਾੜੀਆਂ” ਅਤੇ ਜ਼ੋਰਦਾਰ ਮੁਜਾਹਰਾ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਜਮਕੇ ਨਾਅਰੇਬਾਜੀ ਕਰਕੇ ਪਿੱਟ ਸਿਆਪਾ ਕੀਤਾ। ਮੁਜਾਹਰਾਕਾਰੀਆਂ ਨੂੰ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਵਾ ਤੋਂ ਇਲਾਵਾ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਉਤਮ ਸਿੰਘ ਬਾਗੜੀ, ਰਾਮ ਲਾਲ ਰਾਮਾ ਨੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੰਬੋਧਨ ਕੀਤਾ ।

ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ
ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜਮਾਂ, ਮਜਦੂਰਾਂ ਨਾਲ ਧੋਖਾ ਕੀਤਾ ਗਿਆ ਹੈ । ਇੱਕ ਪਾਸੇ ਵਿੱਤ ਮੰਤਰੀ ਵਲੋਂ ਬਜਟ ਸਪੀਚ ਵਿੱਚ ਕਰਮਚਾਰੀਆਂ ਨੂੰ ਪ੍ਰਸ਼ਾਸ਼ਨ ਦੀ ਰੀੜ ਦੀ ਹੱਡੀ ਦੱਸਿਆ ਗਿਆ ਹੈ। ਦੂਸਰੇ ਪਾਸੇ ਇਸ ਵਰਗ ਨੂੰ ਪੂਰੀ ਤਰ੍ਹਾਂ ਨਜਰ ਅੰਦਾਜ ਕਰਦਿਆਂ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਾਇਆ। ਪੇ ਕਮਿਸ਼ਨ ਦੇ 14000 ਹਜਾਰ ਕਰੋੜ ਰੁਪਏ ਬਕਾਇਆ ਦਾ ਚਲਾਕੀ ਭਰਿਆ ਜਿਕਰ ਤਾਂ ਬਜਟ ਵਿੱਚ ਹੈ ਪਰ ਪੈਸਾ ਕੋਈ ਰਾਖਵਾ ਨਹੀਂ ਰੱਖਿਆ ਗਿਆ । ਕਿਹਾ ਗਿਆ ਕਿ ਬਕਾਏ ਦੇਣ ਲਈ ਇੱਕ ਢਾਂਚਾਗਤ ਯੋਜਨਾ ਬਣਾਈ ਗਈ ਹੈ । ਉਸ ਯੋਜਨਾ ਦੀ ਮਕਾਰੀ ਦਾ ਮੁਲਾਜਮ ਵਰਗ ਨੂੰ ਪਤਾ ਹੈ ਕਿ ਇਹ ਭੁਗਤਾਨ ਸਾਲ 2029 ਤੱਕ ਕੀਤਾ ਜਾਵੇਗਾ ਜਦੋਂ ਕਿ ਸਰਕਾਰ ਦੀ ਮਿਆਦ 2027 ਚੜ੍ਹਦੇ ਹੀ ਖਤਮ ਹੋ ਜਾਣੀ ਹੈ । ਭਾਵ ਕਿ 2016 ਦੇ ਪੇ ਕਮਿਸ਼ਨ ਦਾ ਬਕਾਇਆ 13 ਸਾਲ ਵਿੱਚ ਦਿੱਤਾ ਜਾਵੇਗਾ । ਡੀ. ਏ. ਦਾ  ਬਕਾਇਆ ਵੱਖ ਖੜਾ ਹੈ ।

ਡੀ. ਏ. 12 ਫੀਸਦੀ ਘੱਟ ਦਿੱਤਾ ਜਾ ਰਿਹਾ ਹੈ । ਉਲਟਾ ਵਿਕਾਸ ਟੈਕਸ ਦੇ ਨਾਂ ਤੇ ਜਜੀਆ ਉਗਰਾਈਆ ਜਾ ਰਿਹਾ ਹੈ, ਸੱਤਵੇਂ ਪੇ ਕਮਿਸ਼ਨ ਦੇ ਗਠਨ ਦਾ ਕੋਈ ਜਿਕਰ ਨਹੀਂ ,  ਠੇਕਾ ਕਰਮਚਾਰੀਆਂ ਦੇ ਬੇਕਿਰਕੀ ਨਾਲ ਕੀਤੇ ਜਾ ਰਹੇ ਆਰਥਕ ਸ਼ੋਸ਼ਣ ਬਾਰੇ ਕੋਈ ਜਿਕਰ ਨਹੀਂ, ਜਿਨ੍ਹਾਂ ਨੂੰ 10—12 ਹਜਾਰ ਤਨਖਾਹ ਦੇ ਕੇ ਲੁਟਿਆ ਜਾ ਰਿਹਾ ਹੈ ਨਾ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਬਾਰੇ ਕੋਈ ਭਰੋਸਾ ਹੈ। ਪੁਰਾਣੀ ਪੈਨਸ਼ਨ ਸਕੀਮ ਵਾਅਦਾ ਕਰਨ ਦੇ ਬਾਵਜੂਦ ਬਹਾਲ ਨਹੀਂ ਕੀਤੀ ਗਈ । 50 ਲੱਖ ਦੇ ਲਗਭਗ ਘੱਟੋ-ਘੱਟ ਉਜਰਤਾਂ ਦੇ ਹੱਕਦਾਰ ਮਜਦੂਰਾਂ ਦੀਆਂ ਉਜਰਤਾਂ ਵਿੱਚ ਪਿਛਲੇ 12 ਸਾਲਾ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਬਜਟ ਵਿੱਚ ਇਸ ਬਾਰੇ ਵੱਡੇ ਸਨਅਤਕਾਰਾਂ ਦੇ ਦਬਾਅ ਥੱਲੇ ਅਤੇ ਆਪਣੇ ਦਿੱਲੀ ਵਾਲੇ ਮਾਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉੱਕਾ ਹੀ ਕੋਈ ਜਿਕਰ ਨਹੀਂ ਕੀਤਾ ਗਿਆ ।

ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ

ਇਹਨਾਂ ਆਮ ਆਦਮੀ ਦੇ ਨਾਂ ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ ਕੇ ਰੱਖਿਆ ਹੋਇਆ ਹੈ, ਜਦ ਕਿ ਅੱਧੇ ਸਨਅਤਕਾਰ ਇਹ ਉਜਰਤਾਂ ਵੀ ਪੂਰੀਆਂ ਨਹੀਂ ਦਿੰਦੇ। ਜਦ ਕਿ ਮਾਨਯੋਗ ਸੁਪਰੀਮ ਕੋਰਟ ਦੇ ਰੈਪਟਾਕੋਸ ਬਰੈਟ ਬਨਾਮ ਵਰਕਮੈਨ ਕੇਸ ਵਿੱਚ ਦਿੱਤੇ ਮਹੱਤਵਪੂਰਨ ਫੈਸਲੇ ਦੀ ਰੋਸ਼ਨੀ ਵਿੱਚ ਘੱਟੋ-ਘੱਟ ਉਜਰਤ 35000 ਰੁਪਏ ਬਣਦੀ ਹੈ। ਦੂਸਰੇ ਪਾਸੇ ਡਿਫਾਲਟਰ ਸਨਅਤਕਾਰਾਂ ਨੂੰ ਲਗਭਗ 900 ਕਰੋੜ ਰੁਪਏ ਦੀ ਛੋਟ ਦੇ ਕੇ ਖੁਸ਼ ਕੀਤਾ ਗਿਆ ਹੈ। ਕਿਉਂਕਿ ਲੁਧਿਆਣੇ ਦੀ ਜਿਮਨੀ ਚੋਣ ਤੇ ਅੱਖ ਰਖੀ ਹੋਈ ਹੈ । ਬੇਰੁਜਗਾਰੀ ਦੇ ਹੱਲ ਦਾ ਕੋਈ ਰੋਡਮੈਪ ਨਹੀ। ਗਰੀਬ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਕੋਈ ਕਰਜਾ ਮਾਫੀ ਜਾਂ ਛੋਟ ਨਹੀਂ। ਬਜਟ ਭਾਵੇ 236000 ਕਰੋੜ ਰੁਪਏ ਦਾ ਅੰਕੜਾ ਦਰਸਾਉਂਦਾ ਹੈ ਪਰ ਆਮਦਨ ਦੇ ਸਾਧਨਾਂ ਤੋਂ ਇਹ ਬਜਟ ਰਕਮ ਕਿਤੇ ਵੱਧ ਹੈ, ਜਿਸ ਤੋਂ ਸਪਸ਼ਟ ਹੈ ਕਿ ਸਾਲ ਦੇ ਦੌਰਾਨ ਹਰ ਵਰਗ ਤੇ ਸਿੱਧੇ ਅਤੇ ਅਸਿੱਧੇ ਢੰੰਗ ਨਾਲ ਵਿੱਤੀ ਬੋਝ ਲੱਦਿਆ ਜਾਵੇਗਾ ।  ਸੀਨੀਅਰ ਸਿਟੀਜਨ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਵਿਚੋਂ ਵੀ 200 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਸ਼ੁਰੂ ਕਰ ਦਿੱਤੀ ਹੈ । ਸਰਕਾਰੀ ਟਰਾਂਸਪੋਰਟ ਮਹਿਕਮੇ ਵਿੱਚ ਤਿੰਨ ਸਾਲਾਂ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ। ਜਿਸ ਤੋਂ ਪ੍ਰਾਈਵੇਟ ਬਸ ਮਾਫੀਏ ਨਾਲ ਸਿੱਧੀ ਮਿਲੀਭੁਗਤ ਨਜਰ ਆ ਰਹੀ ਹੈ ।

ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ

ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ। ਜਿਸਦਾ ਸਿੱਧਾ ਖਮਿਆਜਾ ਪੀ. ਆਰ. ਟੀ. ਸੀ. ਦੇ ਵਰਕਰਾਂ ਦੀਆਂ ਤਨਖਾਹਾਂ, ਪੈਨਸ਼ਨ ਲੇਟ ਮਿਲਣ ਦੇ ਰੂਪ ਵਿੱਚ ਭੁਗਤਣਗੇ ਅਤੇ ਸੇਵਾ ਮੁਕਤੀ ਬਕਾਏ ਜ਼ੋ ਪਹਿਲਾਂ ਹੀ ਡੇਢ ਸਾਲ ਤੋਂ ਨਹੀਂ ਦਿੱਤੇ ਗਏ ਉਹ ਹੋਰ ਵੀ ਲਟਕਣਗੇ। ਸਕੀਮ ਵਰਕਰਾਂ ਜਿਵੇਂ ਕਿ ਆਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਕੋਈ ਜਿਕਰ ਤੱਕ ਨਹੀਂ। ਸਫਾਈ ਸੇਵਕਾ ਅਤੇ ਸੀਵਰਮੈਨਾਂ ਦੀਆਂ ਮੁਸ਼ਕਲਾਂ ਅਤੇ ਜ਼ੋਖਮ ਭਰੀਆਂ ਸੇਵਾਵਾਂ ਵਾਲੇ ਵਰਗ ਦੀ ਭਲਾਈ ਲਈ ਕੋਈ ਯੋਜਨਾ ਨਹੀਂ ।

ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ
ਆਗੂਆਂ ਨੇ ਮੁਜਾਹਰੇ ਵਿੱਚ ਇਕੱਤਰ ਹੋਏ ਮੁਲਾਜਮਾਂ, ਮਜਦੂਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ ਜਿਸ ਕਰਕੇ ਸਾਨੂੰ ਤਿਆਰ—ਬਰ ਤਿਆਰ ਰਹਿਣਾ ਚਾਹੀਦਾ ਹੈ । ਆਗੁਆਂ ਨੇ ਇਹ ਵੀ ਅਪੀਲ ਕੀਤੀ ਕਿ 3 ਅਪ੍ਰੈਲ ਨੂੰ ਮੁਹਾਲੀ ਵਿਖੇ ਲੇਬਰ ਭਵਨ ਦੇ ਸਾਹਮਣੇ ਘੱਟੋ—ਘੱਟ ਉਜਰਤਾਂ 35000 ਰੁਪਏ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਏਟਕ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਹੁੰਮ ਹੁੰਮਾਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇ । ਅੱਜ ਦੀ ਰੋਸ ਰੈਲੀ ਵਿੱਚ ਜਿਹੜੇ ਹੋਰ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਉਤਮ ਸਿੰਘ ਬਾਗੜੀ, ਭਿੰਦਰ ਸਿੰਘ ਚਹਿਲ, ਸ਼ਿਵ ਚਰਨ, ਰਾਜੇਸ਼ ਗੋਲੂ, ਤਰਲੋਚਨ ਮਾੜੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਹਰਬੰਸ ਵਰਮਾ, ਪ੍ਰਕਾਸ਼ ਲੁਬਾਣਾ, ਬਲਬੀਰ ਸਿੰਘ, ਮੱਖਣ ਸਿੰਘ, ਵੇਦ ਪ੍ਰਕਾਸ਼, ਹਰਬੰਸ ਵਰਮਾ, ਤਰਲੋਚਨ ਮੰਡੋਲੀ, ਮੇਘ ਰਾਜ, ਮੋਦ ਨਾਥ, ਨਿਸ਼ਾ ਰਾਣੀ, ਚੰਦਰ ਭਾਨ, ਸੁਨੀਲ ਦੱਤ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਰਾਜ ਕੁਮਾਰ, ਸਤਿਨਰਾਇਣ ਗੋਨੀ, ਸੁਭਾਸ਼ ਆਦਿ ਹਾਜਰ ਸਨ ।

Advertisement
Advertisement
Advertisement
Advertisement
Scroll to Top