Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 1:18 am

+91 90915 01313 , +91 90916 01313

punjabbanni@gmail.com
punjabbani@yahoo.com

ਵਿਧਾਨ ਸਭਾ 'ਚ ਗਰੀਬ ਬਸਤੀਆਂ ਦੀ ਅਵਾਜ਼ ਬੁਲੰਦ ਕਰਨ 'ਤੇ ਵਿਧਾਇਕ ਕੋਹਲੀ ਦੀ ਸ਼ਲਾਘਾ

ਵਿਧਾਨ ਸਭਾ 'ਚ ਗਰੀਬ ਬਸਤੀਆਂ ਦੀ ਅਵਾਜ਼ ਬੁਲੰਦ ਕਰਨ 'ਤੇ ਵਿਧਾਇਕ ਕੋਹਲੀ ਦੀ ਸ਼ਲਾਘਾ

ਪਟਿਆਲਾ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਟਿਆਲਾ ਦੀਆਂ ਗਰੀਬ ਬਸਤੀਆਂ ਜਿਵੇਂ ਧੀਰੂ ਨਗਰ, ਗਾਂਧੀ ਨਗਰ, ਅਸਤਬਲ, ਸੂਲਰ ਦਾਰੂ ਕੁਟੀਆ ਅਤੇ ਬਡੂੰਗਰ ਸਮੇਤ ਹੋਰਨਾਂ ਇਲਾਕਿਆਂ ਦੀ ਅਵਾਜ਼ ਬੁਲੰਦ ਕਰਨ ‘ਤੇ ਪਟਿਆਲਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਸ਼ਲਾਘਾ ਕੀਤੀ ਗਈ । ਅੱਜ ਇੱਥੇ ਕੌਂਸਲਰ ਸਾਗਰ ਧਾਲੀਵਾਲ ਵਾਰਡ ਨੰਬਰ 52 ਧੀਰੂ ਨਗਰ, ਕੌਂਸਲਰ ਰੇਣੂ ਬਾਲਾ ਵਾਰਡ ਨੰਬਰ 37 ਸੂਲਰ, ਨੇਹਾ ਸਿੱਧੂ ਵਾਰਡ ਨੰਬਰ 49 ਕੌਂਸਲਰ ਲਹੌਰੀ ਗੇਟ ਅਤੇ ਹਰਮਨਜੀਤ ਸਿੰਘ ਸੰਧੂ ਬਾਬਾ ਜੀਵਨ ਸਿੰਘ ਨਗਰ ਵਾਰਡ ਨੰਬਰ 50 ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੇ ਵਿਧਾਨ ਸਭਾ ਦਾ ਇਨ੍ਹਾਂ ਇਲਾਕਿਆਂ ਦੀ ਆਵਾਜ਼ ਉਠਾਈ ਹੈ ਉਸ ਨਾਲ ਇਥੋਂ ਦੇ ਗਰੀਬ ਲੋਕਾਂ ਦਾ ਵੱਡਾ ਫਾਇਦਾ ਹੋਵੇਗਾ । ਜ਼ਿਕਰਯੋਗ ਹੈ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਉਕਤ ਇਲਾਕਿਆਂ ਵਿਚ ਬਿਜਲੀ ਦੀਆਂ ਨੀਵੀਆਂ ਤਾਰਾਂ ਦਾ ਮੁੱਦਾ ਵਿਧਾਨ ਸਭਾ ‘ਚ ਉਠਾਇਆ ਸੀ ਅਤੇ ਇਨ੍ਹਾਂ ਸਾਰੀਆਂ ਬਿਜਲੀ ਤਾਰਾਂ ਨੂੰ ਉੱਚਾ ਕਰਕੇ ਵਿਧੀਬਧ ਤਰੀਕੇ ਨਾਲ ਠੀਕ ਕਰਨ ਦੀ ਮੰਗ ਕੀਤੀ ਸੀ । ਉਕਤ ਕੌਂਸਲਰਾਂ ਨੇ ਕਿਹਾ ਕਿ ਖਾਸ ਕਰਕੇ ਜਦੋਂ ਬਾਰਿਸ਼ਾਂ ਦਾ ਮੌਸਮ ਆਉਂਦਾ ਹੈ ਤਾਂ ਉਸ ਸਮੇਂ ਇਨ੍ਹਾਂ ਇਲਾਕਿਆਂ ਵਿਚ ਪਾਣੀ ਖੜਦਾ ਹੈ ਅਤੇ ਨਾਲ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਕਰੰਟ ਲੱਗਣ ਦਾ ਡਰ ਲੱਗਿਆ ਰਹਿੰਦਾ ਹੈ ।

ਕਈ ਗਲੀਆਂ ਵਿਚ ਤਾਂ ਇਹ ਬਿਜਲੀ ਦੀਆਂ ਤਾਰਾਂ 3 ਤੋਂ 5 ਫੁੱਟ ਉੱਚੀਆਂ ਹੀ ਹਨ
ਉਨ੍ਹਾਂ ਕਿਹਾ ਕਿ ਕਈ ਗਲੀਆਂ ਵਿਚ ਤਾਂ ਇਹ ਬਿਜਲੀ ਦੀਆਂ ਤਾਰਾਂ 3 ਤੋਂ 5 ਫੁੱਟ ਉੱਚੀਆਂ ਹੀ ਹਨ, ਜਿਸ ਕਰਕੇ ਇੱਕ ਛੋਟੇ ਬੱਚੇ ਦਾ ਹੱਥ ਵੀ ਇਨ੍ਹਾਂ ਤਾਰਾਂ ਨੂੰ ਲਗ ਜਾਂਦਾ ਹੈ । ਇਥੇ ਇਹ ਗੱਲ ਇਕੱਲਿਆਂ ਬਾਰਿਸ਼ ਦੇ ਮੌਸਮ ਦੀ ਨਹੀਂ, ਆਮ ਤੌਰ ‘ਤੇ ਵੀ ਤਾਰਾਂ ਨੀਵੀਆਂ ਹੋਣ ਕਰਕੇ ਗਲੀਆਂ ਵਿਚ ਖੇਡਦੇ ਬੱਚਿਆਂ ਨੂੰ ਕਰੰਟ ਲੱਗ ਦਾ ਡਰ ਬਣਿਆ ਰਹਿੰਦਾ ਹੈ, ਜਦਕਿ ਬਾਰਿਸ਼ ਪੈਣ ‘ਤੇ ਕਈ ਵਾਰ ਤਾਂ ਪਾਣੀ ਬਿਜਲੀ ਦੇ ਮੀਟਰਾਂ ਅਤੇ ਸਟਰੀਟ ਲਾਇਟਾਂ ਦੀਆਂ ਨੀਵੀਆਂ ਤਾਰਾਂ ਨੂੰ ਵੀ ਲਗ ਜਾਂਦਾ ਹੈ, ਇਸ ਲਈ ਇਹ ਤਾਰਾਂ ਹਰ ਸਮੇਂ ਮੌਤ ਦਾ ਕਾਰਨ ਬਣਦੀਆਂ ਦਿਖਾਈ ਦਿੰਦੀਆਂ ਹਨ ।

ਅੱਜ ਤੱਕ ਇਹ ਅਵਾਜ਼ ਕਦੇ ਵੀ ਕਿਸੇ ਨੇ ਇੰਨੇ ਜ਼ੋਰਦਾਰ ਤਰੀਕੇ ਨਾਲ ਨਹੀਂ ਉਠਾਈ

ਕੌਂਸਲਰਾਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਤੱਕ ਇਹ ਅਵਾਜ਼ ਕਦੇ ਵੀ ਕਿਸੇ ਨੇ ਇੰਨੇ ਜ਼ੋਰਦਾਰ ਤਰੀਕੇ ਨਾਲ ਨਹੀਂ ਉਠਾਈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਮੁੱਖ ਮੰਤਰੀ ਰਹਿ ਚੁੱਕੇ ਹਨ ਤੇ ਮਹਾਰਾਣੀ ਪ੍ਰਨੀਤ ਕੌਰ ਕੇਂਦਰੀ ਵਿਦੇਸ਼ ਮੰਤਰੀ ਰਹਿ ਚੁੱਕੇ ਹਨ, ਪਰ ਇਨ੍ਹਾਂ ਗਰੀਬਾਂ ਬਾਰੇ ਕਿਸੇ ਨੇ ਨਹੀਂ ਸੋਚਿਆ, ਜਦਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਲਈ ਇਹ ਕੰਮ ਕਰਨਾ ਖੁਦ ਲਈ ਬਹੁਤ ਸੌਖਾ ਸੀ, ਕਿਉਂਕਿ ਪਟਿਆਲਾ ਉਨ੍ਹਾਂ ਦਾ ਆਪਣਾ ਸ਼ਹਿਰ ਹੈ । ਇਸ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਹੁਣ ਸਿਆਸੀ ਸੱਤਾ ਵਿਚੋਂ ਬਾਹਰ ਹੁੰਦੇ ਜਾ ਰਹੇ ਹਨ, ਇਸ ਲਈ ਜੋ ਕੰਮ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ ਹੈ, ਉਹ ਇਥੋਂ ਤੇ ਵਸਨੀਕਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।

Advertisement
Advertisement
Advertisement
Advertisement
Scroll to Top