Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 5:09 am

+91 90915 01313 , +91 90916 01313

punjabbanni@gmail.com
punjabbani@yahoo.com

ਡੱਲੇਵਾਲ ਨੂੰ ਮਿਲੇ ਕਿਸਾਨ ਆਗੂ : ਹਾਲਤ ਬੇਹਦ ਨਾਜੁਕ : ਕਿਸਾਨ ਆਗੂ

ਡੱਲੇਵਾਲ ਨੂੰ ਮਿਲੇ ਕਿਸਾਨ ਆਗੂ : ਹਾਲਤ ਬੇਹਦ ਨਾਜੁਕ : ਕਿਸਾਨ ਆਗੂ

ਪਟਿਆਲਾ : ਪਿਛਲੇ 10 ਦਿਨਾਂ ਤੋਂ ਸਥਾਨਕ ਨਿੱਜੀ ਹਸਪਤਾਲ ‘ਚ ਦਾਖਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹਦ ਨਾਜੁਕ ਹੈ ਤੇ ਕਿਸੇ ਵੀ ਸਮੇ ਕੋਈ ਵੀ ਭਿਆਨਕ ਹਾਦਸਾ ਹੋ ਸਕਦਾ ਹੈ । ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਆਗੂਆਂ ਨੇ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਵੀਰਵਾਰ ਨੂੰ ਡੱਲੇਵਾਲ ਨੂੰ ਮਿਲਣ ਲਈ ਬੀਕੇਯੂ (ਸਿੱਧੂਪੁਰ) ਦਾ ਵਫਦ ਹਸਪਤਾਲ ਪਹੁੰਚਿਆ ਸੀ ਪਰ ਪੁਲਿਸ ਨੇ ਸਿਰਫ ਦੋ ਸੂਬਾ ਆਗੂਆਂ ਮੇਹਰ ਸਿੰਘ ਖੇੜੀ ਤੇ ਮਾਨ ਸਿੰਘ ਰਾਜਪੁਰਾ ਨੂੰ ਹੀ ਡੱਲੇਵਾਲ ਨੂੰ ਮਿਲਣ ਦੀ ਇਜਾਜਤ ਦਿੱਤੀ ।

ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ

ਮੁਲਾਕਾਤ ਉਪਰੰਤ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੂਬਾ ਪ੍ਰੈਸ ਸਕੱਤਰ ਮੇਹਰ ਸਿੰਘ ਖੇੜੀ ਅਤੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜੂਕ ਹੈ ਅਤੇ ਉਹ ਬੋਲਣ ਤੇ ਸੁਨਣ ਤੋਂ ਵੀ ਅਸਮਰਥ ਹੋ ਚੁੱਕੇ ਹਨ ਤੇ ਸਿਰਫ ਹੱਥ ਹਿਲਾ ਕੇ ਹੀ ਦੱਸ ਰਹੇ ਹਨ। ਆਗੂਆਂ ਨੇ ਕਿਹਾ ਕਿ ਡੱਲੇਵਾਲ ਨੇ ਪਾਣੀ ਵੀ ਨਹੀਂ ਪੀਤਾ ਅਤੇ ਨਾ ਹੀ ਕੋਈ ਮੈਡੀਕਲ ਸਹਾਇਤਾ ਲੈ ਰਹੇ ਹਨ ਪਰ ਪੁਲਿਸ ਨੇ ਜਬਰਦਸਤੀ ਉਨ੍ਹਾਂ ਨੂੰ ਹਸਪਤਾਲ ਦਾ ਬਹਾਨਾ ਲਗਾ ਕੇ ਆਪਣੀ ਹਿਰਾਸਤ ‘ਚ ਰੱਖਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾ ਨੂੰ ਮਿਲਣ ਤੋਂ ਰੋਕ ਰਹੀ ਹਨ ਜਦੋਂ ਕਿ ਕੋਰਟ ‘ਚ ਕਹਿ ਰਹੇ ਹਨ ਕਿ ਕਿਸੇ ਨੂੰ ਮਿਲਣ ਤੋਂ ਰੋਕਿਆ ਨਹੀਂ ਜਾ ਰਿਹਾ ।

ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ

ਉਨ੍ਹਾਂ ਦੱਸਿਆ ਕਿ ਕਾਫੀ ਮੁਸ਼ੱਕਤ ਤੋਂ ਬਾਅਦ ਹੀ ਸਿਰਫ ਦੋ ਆਗੂਆਂ ਨੂੰ ਕੁਝ ਮਿੰਟਾਂ ਲਈ ਮਿਲਣ ਦਿੱਤਾ ਗਿਆ ਹੈ । ਆਗੂਆਂ ਨੇ ਆਖਿਆ ਕਿ ਉਹ ਹੋਰਨਾ ਭਰਾਤਰੀ ਜਥੇਬੰਦੀਆਂ ਨਾਲ ਮੁਲਾਕਾਤ ਕਰਕੇ ਅਗਲੇ ਦਿਨਾਂ ‘ਚ ਵੱਡਾ ਐਕਸਨ ਕਰਨਗੇ ਕਿਉਂਕਿ ਜੇਕਰ ਪੁਲਿਸ ਨੇ ਡੱਲੇਵਾਲ ਨੂੰ ਆਪਣੀ ਹਿਰਾਸਤ ‘ਚ ਨਾ ਛੱਡਿਆ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਤੋਂ ਕੋਈ ਖਤਰਾ ਹੀ ਨਹੀਂ ਹੈ ਤਾਂ ਜੇਲ੍ਹਾਂ ‘ਚ ਬੰਦ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ।

ਮੰਡੀਕਲਾਂ ਜਿਲਾ ਬਠਿੰਡਾ ਵਲੋ ਕਿਸਾਨਾਂ ਦੀ ਰਿਹਾਈ ਲਈ ਪੱਕਾ ਮੋਰਚਾ ਸ਼ੁਰੂ

ਲੰਘੇ ਦਿਨਾ ਤੋ ਪੰਜਾਬ ਸਕਰਾਰ ਵਲੋ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਨੇ ਮੰਡੀ ਕਲਾਂ ਜਿਲਾ ਬਠਿੰਡਾ ਵਿਖੇ ਪਕਾ ਮੋਰਚਾ ਸ਼ੁਰੂ ਕਰ ਦਿਤਾ ਹੈ ।  ਅੱਜ ਕਿਸਾਨ ਨੇਤਾਵਾਂ ਨੇ ਜਾਣਕਾਰੀ ਦਿਦਿਆਂ ਦਸਿਆ ਕਿ ਸਰਕਾਰ ਉਨ੍ਹਾ ਉਪਰ ਤਸਦਦ ਕਰ ਰਹੀ ਹੈ ।  ਉਨਾ ਆਖਿਆ ਕਿ ਸਰਕਾਰ ਨੂੰ ਤੁਰੰਤ ਸਾਰੇ ਕਿਸਾਨ ਰਿਹਾ ਕਰਨੇ ਚਾਹੀਦੇ ਹਨ ।

Advertisement
Advertisement
Advertisement
Advertisement
Scroll to Top