Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 6:18 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੀਆਂ ਚੋਣਾਂ ਲਈ ਵਿੱਚ ਪ੍ਰੋਗ੍ਰੇਸਿਵ ਟੀਚਰਜ਼ ਫਰੰਟ ਵੱਲੋਂ ਚੋਣ ਪ੍ਰਚਾਰ ਸ਼ੁਰੂ

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੀਆਂ ਚੋਣਾਂ ਲਈ ਵਿੱਚ ਪ੍ਰੋਗ੍ਰੇਸਿਵ ਟੀਚਰਜ਼ ਫਰੰਟ ਵੱਲੋਂ ਚੋਣ ਪ੍ਰਚਾਰ ਸ਼ੁਰੂ

ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੀਆਂ ਚੋਣਾਂ ਲਈ ਵਿੱਚ ਪ੍ਰੋਗ੍ਰੇਸਿਵ ਟੀਚਰਜ਼ ਫਰੰਟ ਵੱਲੋਂ ਚੋਣ ਪ੍ਰਚਾਰ ਸ਼ੁਰੂ
ਪਟਿਆਲਾ : ਅੱਜ ਇੱਥੇ ਪ੍ਰੋਗਰੈਸਿਵ ਟੀਚਰਜ਼ ਫਰੰਟ ਨੇ 11 ਫਰਵਰੀ ਨੂੰ ਹੋਣ ਵਾਲੀਆਂ ਯੂਨੀਵਰਸਿਟੀ ਅਧਿਆਪਕ ਚੋਣਾਂ ਲਈ ਪੂਰੇ ਜੋਸ਼ ਨਾਲ਼ ਅਤੇ ਮੁੱਦਿਆਂ-ਅਧਾਰਿਤ ਮੁਹਿੰਮ ਚਲਾਈ ਹੈ । ਅਕਾਦਮਿਕ ਉੱਨਤੀ, ਅਧਿਆਪਕਾਂ ਦੇ ਅਧਿਕਾਰਾਂ ਅਤੇ ਸੰਸਥਾਗਤ ਸੁਧਾਰਾਂ ਪ੍ਰਤੀ ਵਚਨਬੱਧ ਹੋਣ ਕਰਕੇ, ਪ੍ਰੋਗਰੈਸਿਵ ਟੀਚਰਜ਼ ਫਰੰਟ, ਪੰਜਾਬੀ ਯੂਨੀਵਰਸਿਟੀ ਦੇ ਸਮੂਹ ਅਧਿਆਪਕਾਂ ਵੱਲੋਂ ਵਿਆਪਕ ਹਮਾਇਤ ਪ੍ਰਾਪਤ ਕਰ ਰਿਹਾ ਹੈ । ਅੱਜ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਅਤੇ ਚੋਣ ਪ੍ਰਚਾਰ ਕਰਨ ਸਮੇਂ, ਡੀ.ਟੀ ਸੀ ਅਤੇ ਪੀ. ਟੀ. ਸੀ. ਦੇ ਆਗੂਆਂ ਨੇ ਲੋਕਤਾਂਤਰਿਕ ਨੁਮਾਇੰਦਗੀ, ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਅਧਿਆਪਕਾਂ ਲਈ ਵਧੀਆ ਕੰਮਕਾਜੀ ਹਾਲਾਤ ਦੀ ਲੋੜ ਉਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਸਾਂਝੇ ਫਰੰਟ ਪੀ. ਟੀ. ਐਫ. ਵੱਲੋਂ ਪੂਟਾ ਦੇ ਪ੍ਰਧਾਨ ਲਈ ਬਾਟਨੀ ਵਿਭਾਗ ਦੇ ਡਾ. ਅਵਨੀਤਪਾਲ ਸਿੰਘ , ਸਕੱਤਰ ਦੇ ਅਹੁਦੇ ਲਈ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸੁਖਜਿੰਦਰ ਸਿੰਘ ਬੁੱਟਰ, ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਗੁਰਪ੍ਰੀਤ ਸਿੰਘ (ਸਿਵਲ ਇੰਜੀਨੀਅਰਿੰਗ) ਅਤੇ ਜੋਆਇੰਟ ਸਕੱਤਰ ਲਈ ਡਾ ਗੁਰਪ੍ਰੀਤ ਕੌਰ ਬਰਾੜ ਮੈਦਾਨ ਵਿੱਚ ਹਨ, ਜਦੋਂ ਕਿ ਮੈਂਬਰ ਵਜੋਂ ਡਾ ਗੁਲਸ਼ਨ ਬਾਂਸਲ, ਡਾ ਗੌਰਵਦੀਪ, ਡਾ. ਅਮਰਪਰੀਤ ਸਿੰਘ ਅਤੇ ਡਾ. ਨਵਦੀਪ ਗੋਇਲ ਚੋਣ ਲੜ ਰਹੇ ਹਨ । ਅੱਜ ਕੈਂਪਸ ਵਿੱਚ ਕਾਨੂੰਨ ਵਿਭਾਗ ਤੋਂ ਸ਼ੁਰੂ ਕਰਕੇ ਯੂਨੀਵਰਸਿਟੀ ਦੇ ਸਾਰੇ ਆਰਟਸ ਬਲਾਕਾਂ ਵਿੱਚ ਸਾਰੇ ਅਧਿਆਪਕਾਂ ਨੂੰ ਮਿਲ ਕੇ ਅਤੇ ਚੋਣ ਸਬੰਧੀ ਪਰਚੇ ਵੰਡ ਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਪੀ. ਟੀ. ਐਫ. ਧੜੇ ਨੂੰ ਭਰਪੂਰ ਹੁੰਗਾਰਾ ਮਿਲਿਆ । ਇਸ ਸਮੇਂ ਆਪਣਾ ਚੋਣ ਮਨੋਰਥ ਪੱਤਰ ਵੰਡਦਿਆਂ, ਪੀ. ਟੀ. ਐਫ. ਦੇ ਅਧਿਆਪਕ ਆਗੂ ਡਾ ਨਿਸ਼ਾਨ ਸਿੰਘ ਦਿਓਲ (ਸਾਬਕਾ ਪੂਟਾ ਪ੍ਰਧਾਨ), ਡਾ. ਜਸਦੀਪ ਸਿੰਘ ਤੂਰ (ਸਾਬਕਾ ਪੂਟਾ ਸਕੱਤਰ), ਡਾ. ਗੁਰਮੁੱਖ ਸਿੰਘ, ਡਾ. ਪੂਨਮ ਪਤਿਆਰ ਨੇ ਆਖਿਆ ਕਿ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਕਿ CAS ਅਧੀਨ ਅਧਿਆਪਕਾਂ ਦੀਆਂ ਰੋਕੀਆਂ ਗਈਆਂ ਤਰੱਕੀਆਂ ਜਲਦ ਤੋਂ ਜਲਦ ਕਰਵਾਉਣੀਆਂ, ਅਧਿਆਪਕਾਂ ਦੇ 7ਵੇਂ ਪੇ ਸਕੇਲ ਅਨੁਸਾਰ ਤਰੱਕੀਆਂ ਦੇ ਬਣਦੇ ਉਚੇਰੇ ਤਨਖਾਹ ਸਕੇਲ ਅਤੇ ਇਸ ਨਾਲ ਸੰਬੰਧਤ ਪਿਛਲੇ ਸਾਰੇ ਬਕਾਏ ਤੁਰੰਤ ਜਾਰੀ ਕਰਵਾਉਣੇ, ਅਧਿਆਪਕਾਂ ਦੇ ਹੁਣ ਤੱਕ ਦੇ ਮਹਿੰਗਾਈ ਭੱਤੇ ਅਤੇ ਪੀ. ਐਚ. ਡੀ. ਇੰਨਕਰੀਮੈਂਟ ਆਦਿ ਦੇ ਬਾਕੀ ਰਹਿੰਦੇ ਬਕਾਏ ਤੁਰੰਤ ਜਾਰੀ ਕਰਵਾਉਣੇ, ਸਮੇਂ ਸਿਰ ਪੂਟਾ ਦੀ ਚੋਣ ਕਰਵਾਉਣੀ ਅਤੇ ਪੂਟਾ ਦੀ ਪ੍ਰੀਕ੍ਰਿਆ ਲੋਕਤਾਂਤਰਿਕ ਵਿਧੀ ਰਾਂਹੀ ਚਲਾਉਣੀ, ਯੂਨੀਵਰਸਿਟੀ ਵਿਖੇ ਪੱਕੇ ਵਾਈਸ ਚਾਂਸਲਰ ਦੀ ਨਿਯੁਕਤੀ ਕਰਵਾਉਣ ਲਈ ਸੰਘਰਸ਼ ਕਰਨਾ ਆਦਿ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਚੋਣ ਮਨੋਰਥ ਪੱਤਰ ਬਣਾਇਆ ਗਿਆ । ਉਹਨਾਂ ਆਖਿਆ ਕਿ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪੀ. ਟੀ. ਐਫ. ਪੂਰੇ ਬਹੁਮਤ ਨਾਲ਼ ਪੂਟਾਂ ਦੀ ਚੋਣ ਜਿੱਤੇਗਾ ਅਤੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਸਕਾਰਾਤਮਕ ਪਹੁੰਚ ਬਣਾਉਂਦੇ ਹੋਏ ਸਾਰੇ ਹੀ ਪੰਜਾਬੀ ਯੂਨੀਵਰਸਿਟੀ ਅਧਿਆਪਕਾਂ ਦੇ ਲਈ ਅੱਗੇ ਹੋ ਕੇ ਪੂਰੇ ਤਨਦੇਹੀ ਨਾਲ਼ ਕੰਮ ਕਰੇਗਾ । ਅੱਜ ਪ੍ਰਚਾਰ ਕਰਨ ਸਮੇਂ ਡਾ. ਗੁਰਸੇਵਕ ਲੰਬੀ, ਡਾ. ਮੋਹਨ ਤਿਆਗੀ, ਡਾ. ਗਗਨ ਥਾਪਾ, ਡਾ. ਖੁਸ਼ਦੀਪ ਗੋਇਲ, ਡਾ. ਦਵਿੰਦਰ ਸਿੰਘ, ਡਾ. ਪ੍ਰਵੀਨ ਲਤਾ, ਡਾ. ਰਾਜਦੀਪ ਸਿੰਘ, ਡਾ. ਹਰਵਿੰਦਰ ਸਿੰਘ ਧਾਲੀਵਾਲ ਅਤੇ ਡਾ. ਚਰਨਜੀਤ ਨੌਹਰਾ ਵੀ ਪ੍ਰਚਾਰ ਦੌਰਾਨ ਉਮੀਦਵਾਰਾਂ ਦੇ ਨਾਲ ਨਾਲ਼ ਹਾਜ਼ਰ ਰਹੇ ।

Advertisement
Advertisement
Advertisement
Advertisement
Scroll to Top