Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 03 Oct 2026 | 3:36 am

+91 90915 01313 , +91 90916 01313

punjabbanni@gmail.com
punjabbani@yahoo.com

ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਦੇ ਮੁੱਖ ਆਗੂਆਂ ਨੇ ਮੇਅਰ ਕੁੰਦਨ ਗੋਗੀਆ ਨਾਲ ਮੁਲਾਕਾਤ ਕਰ ਕੀਤਾ ਵਿਸ਼ੇਸ਼ ਸਨਮਾਨ

ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਦੇ ਮੁੱਖ ਆਗੂਆਂ ਨੇ ਮੇਅਰ ਕੁੰਦਨ ਗੋਗੀਆ ਨਾਲ ਮੁਲਾਕਾਤ ਕਰ ਕੀਤਾ ਵਿਸ਼ੇਸ਼ ਸਨਮਾਨ

ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਦੇ ਮੁੱਖ ਆਗੂਆਂ ਨੇ ਮੇਅਰ ਕੁੰਦਨ ਗੋਗੀਆ ਨਾਲ ਮੁਲਾਕਾਤ ਕਰ ਕੀਤਾ ਵਿਸ਼ੇਸ਼ ਸਨਮਾਨ
ਪਟਿਆਲਾ : ਨਗਰ ਨਿਗਮ ਵਿਖੇ ਮੇਅਰ ਵਜੋਂ ਅਹੁੱਦੇ ਤੇ ਆਪਣੇ ਕਾਰਜ ਸੰਭਾਲਣ ਤੇ ਬਾਰਾਦਰੀ ਗਾਰਡਨ ਸਥਿਤ ਸੈਂਟਰਲ ਮੈਥੋਡਿਸਟ ਚਰਚ ਦੇ ਇਸਾਈ ਭਾਈਚਾਰੇ ਨਾਲ ਸਬੰਧਤ ਪਾਸਟਰ ਕਮੇਟੀ ਦੇ ਮੁੱਖ ਆਗੂਆਂ ਦੇ ਵਫ਼ਦ ਵਲੋਂ ਜਿਲਾ ਪ੍ਰਧਾਨ ਏਮਨੁਅਲ ਮਸੀਹ ਅਤੇ ਰੈਵ. ਸ਼ਰੀਫ ਮਸੀਹ ਅਤੇ ਪ੍ਰਧਾਨ ਰਾਜੇਸ਼ ਕਾਲਾ ਦੀ ਅਗਵਾਈ ਵਿੱਚ ਕੁੰਦਨ ਗੋਗੀਆ ਨੂੰ ਫੁੱਲਾਂ ਦਾ ਬੁੱਕਾ ਭੇਂਟ ਕਰ ਅਤੇ ਉਹਨਾਂ ਦਾ ਮੂੰਹ ਮਿੱਠਾ ਕਰ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਇਸਾਈ ਭਾਈਚਾਰੇ ਦੇ ਇਨ੍ਹਾਂ ਮੁੱਖ ਆਗੂਆਂ ਏਮੁਨੂਅਲ ਮਸੀਹ ਰੈਵ. ਸ਼ਰੀਫ ਮਸੀਹ ਨੇ ਕਿਹਾ ਕਿ ਕੁੰਦਨ ਗੋਗੀਆ ਜਿੱਥੇ ਇੱਕ ਵਧੀਆ ਕਿਰਦਾਰ ਵਾਲੇ ਰਾਜਨੀਤਿਕ ਆਗੂ ਹਨ, ਉੱਥੇ ਹੀ ਸਹਿਜ ਸੁਭਾਅ ਮਿਲਣਸਾਰ ਸਮਾਜ ਸੇਵਾ ਕਾਰਜਾਂ ਨੂੰ ਸਮਰਪਿਤ ਮੋਹਰੀ ਆਗੂ ਵੀ ਹਨ, ਜਿਨ੍ਹਾਂ ਨੇ ਨਿਮਰਤਾ, ਸੇਵਾਭਾਵ ਨਾਲ ਸਮੂਹ ਸ਼ਹਿਰ ਵਾਸੀਆਂ ਦੇ ਦਿੱਲਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ, ਇਸ ਲਈ ਲੀਡਰ ਉਹੀ ਹੁੰਦੇ ਹਨ ਜਿਹੜਾ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੋਵੇ । ਉਹਨਾ ਭਰੋਸਾ ਜਤਾਉਂਦਿਆ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸਾਈ ਭਾਈਚਾਰੇ ਸਬੰਧੀ ਸਮੱਸਿਆਵਾਂ ਦੇ ਸਮਾਧਾਨ ਮੇਅਰ ਸਾਹਿਬ ਦੀ ਅਗਵਾਈ ਵਿੱਚ ਜਲਦ ਹੋ ਜਾਣਗੇ । ਇਸ ਮੌਕੇ ਪਾਸਟਰ ਆਗੂਆਂ ਦਾ ਧੰਨਵਾਦ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਉਹ ਸਮੂਹ ਭਾਈਚਾਰੇ ਦੀਆਂ ਨਗਰ ਨਿਗਮ ਸਬੰਧੀ ਸਮੱਸਿਆਵਾਂ ਦੇ ਜਲਦ ਹਲ ਕਰਵਾਉਣ ਲਈ ਵਚਨਬੱਧ ਹਨ । ਇਸ ਮੌਕੇ ਰਾਜੇਸ਼ ਕਾਲਾ ਪ੍ਰਧਾਨ, ਸਟਾਕ ਪਾਲ, ਅਸ਼ੋਕ ਮਸੀਹ, ਸ਼ੀਤਲ ਮਸੀਹ, ਸਮਾ ਡੇਵਿਡ, ਰਾਜਿੰਦਰ ਮਸੀਹ, ਸੰਜੀਵ ਮਸੀਹ, ਸੰਜੇ ਮਸੀਹ, ਆਦਿ ਹਾਜਰ ਸਨ ।

Advertisement
Advertisement
Advertisement
Advertisement
Scroll to Top