Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 03 Oct 2026 | 1:05 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਫੀਲਡ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਰਮਚਾਰੀਆਂ ਦੀ ਇਕੱਤਰਤਾ ਆਯੋਜਿਤ

ਪੰਜਾਬ ਫੀਲਡ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਰਮਚਾਰੀਆਂ ਦੀ ਇਕੱਤਰਤਾ ਆਯੋਜਿਤ

ਪੰਜਾਬ ਫੀਲਡ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਰਮਚਾਰੀਆਂ ਦੀ ਇਕੱਤਰਤਾ ਆਯੋਜਿਤ
ਪਟਿਆਲਾ : ਪੰਜਾਬ ਫੀਲਡ ਅਟੈਂਡੈਂਟ ਕਰਮਚਾਰੀ ਦਲ ਨਾਲ ਸਬੰਧਿਤ ਪੰਜਾਬ ਫੀਲਡ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਕਰਮਚਾਰੀਆਂ ਦੀ ਇਕੱਤਰਤਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਫਤਰ ਪਟਿਆਲਾ ਵਿਖੇ ਹੋਈ । ਇਸ ਮੌਕੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਇਨ੍ਹਾਂ ਦੇ ਨਾਲ ਰਾਕੇਸ਼ ਬਾਤਿਸ਼, ਸਤਪਾਲ ਸਿੰਘ, ਕਰਨੈਲ ਸਿੰਘ ਰਾਈ ਆਦਿ ਆਗੂ ਸ਼ਾਮਿਲ ਹੋਏ। ਇਸ ਮੌਕੇ ਜਥੇਬੰਦੀ ਦੀ ਸਾਲਾਨਾ ਚੌਣ ਕੀਤੀ ਗਈ ਜਿਸ ਵਿੱਚ ਕੋਮਲ ਪ੍ਰਧਾਨ, ਜਟਾ ਸੰਕਰ ਜਨਰਲ ਸਕੱਤਰ, ਲਲਿਤ ਕੁਮਾਰ ਉਪ ਪ੍ਰਧਾਨ, ਸੈਣੀ ਕੁਮਾਰ ਸੀਨੀਅਰ ਮੀਤ ਪ੍ਰਧਾਨ, ਯਾਦਵਿੰਦਰ ਸਿੰਘ ਸੀਨੀਅਰ ਜਨਰਲ ਸਕੱਤਰ, ਪ੍ਰੇਮ ਪਾਲ ਦਫਤਰੀ ਸਕੱਤਰ, ਗੁਰਸ਼ਰਨ ਚੇਅਰਮੈਨ, ਸੁਰਿੰਦਰ ਦੱਤ ਉਪ-ਚੇਅਰਮੈਨ, ਦਰਸ਼ਨ ਕੁਮਾਰ ਸਲਾਹਕਾਰ, ਰਾਮ ਬਹਾਦਰ ਛੇਤਰੀ ਖਜਾਨਚੀ, ਹਵਿੰਦਰ ਸਿੰਘ ਸਲਾਹਕਾਰ, ਹਰਵਿੰਦਰ ਸਿੰਘ ਪ੍ਰੈੱਸ ਸਕੱਤਰ, ਹਰੀ ਮਾਲੀ ਪ੍ਰਚਾਰ ਸਕੱਤਰ, ਹਰਸਿਮਰਨ ਸਿੰਘ ਮੁੱਖ ਸਲਾਹਕਾਰ ਆਦਿ ਅਹੁਦੇਦਾਰ ਚੁਣੇ ਗਏ । ਮੁਲਾਜਮਾ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆ ਸ. ਟੌਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ 2 ਸਾਲ ਦਾ ਸਮਾਂ ਰਹਿ ਗਿਆ ਹੈ ਤਕਰੀਬਨ 3 ਸਾਲ ਸਮਾਂ ਸਰਕਾਰ ਦਾ ਖਤਮ ਹੋ ਚੁੱਕਾ ਹੈ ਪ੍ਰੰਤੂ ਸਰਕਾਰ ਨੇ ਜੋ ਮੁਲਾਜਮਤ ਮੰਗਾਂ ਲਈ ਵਾਅਦੇ ਕੀਤੇ । ਉਹ ਵਾਅਦੇ ਦੀ ਪੂਰਤੀ ਸਰਕਾਰ ਦੁਆਰਾ ਪੂਰੀ ਨਹੀ ਕੀਤੀ ਗਈ। ਡੀ.ਏ ਦੀਆਂ ਕਿਸ਼ਤਾ ਦਾ ਏਰੀਅਰ ਵੀ ਨਹੀ ਦਿੱਤਾ ਗਿਆ ਜਿਹੜੇ ਕਰਮਚਾਰੀ ਵਰਕਚਾਰਜ, ਦਿਹਾੜੀਦਾਰ ਆਉਟ-ਸੋਰਸਿੰਗ ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਅਜੇ ਤੱਕ ਰੈਗੂਲਰ ਨਹੀ ਕੀਤਾ ਗਿਆ। ਜਿਹੜੇ ਕਰਮਚਾਰੀ 2016 ਤੋਂ ਪਹਿਲਾ ਰਿਟਾਇਰ ਹੋ ਗਏ ਹਨ। ਉਨ੍ਹਾਂ ਨੂੰ 2.45 ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ ਜਦਕਿ 2016 ਤੋਂ ਬਾਅਦ ਰਿਟਾਇਰ ਹੋ ਰਹੇ ਕਰਮਚਾਰੀਆ ਨੂੰ 2.59 ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ। ਸਰਕਾਰ ਇਸ ਵਿਤਕਰੇ ਨੂੰ ਦੂਰ ਕਰੇ । ਇਸ ਮੌਕੇ ਹੋਰਨਾ ਤੋ ਇਲਾਵਾ ਸ੍ਰੀ ਕੋਮਲ ਪ੍ਰਧਾਨ, ਜਟਾ ਸਿੰਘ ਜਨਰਲ ਸਕੱਤਰ, ਲਲਿਤ ਕੁਮਾਰ, ਯਾਦਵਿੰਦਰ ਸਿੰਘ ਅਤੇ ਗੁਰਸ਼ਰਨ ਸਿੰਘ ਆਦਿ ਆਗੂਆ ਨੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਮੰਗਾਂ ਲਮਕ ਅਵਸਥਾ ਵਿੱਚ ਪਈਆਂ ਹਨ ਉਨ੍ਹਾਂ ਦੀ ਪੂਰਤੀ ਅਧਿਕਾਰੀ ਪੂਰੀ ਕਰਨ।ਇਸ ਮੌਕੇ ਕਰਮਚਾਰੀ ਦਲ ਵਿੱਚ ਬਹੁਤ ਸਾਰੇ ਕਰਮਚਾਰੀ ਸ਼ਾਮਿਲ ਹੋਏ ਜਿਵੇਂ ਕਿ ਉੱਤਮਜੀਤ ਸਿੰਘ, ਸੰਜੀਵ ਕੁਮਾਰ, ਸੀਲਾਦੇਵੀ, ਸੀਮਾਦੇਵੀ, ਅਮਿਤ ਕੁਮਾਰ, ਨੀਲਮ, ਹਰਪ੍ਰੀਤ ਸਿੰਘ ਆਦਿ ਕਰਮਚਾਰੀ ਸ਼ਾਮਿਲ ਹੋਏ ।

Advertisement
Advertisement
Advertisement
Advertisement
Scroll to Top