Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 04 Oct 2026 | 5:06 pm

+91 90915 01313 , +91 90916 01313

punjabbanni@gmail.com
punjabbani@yahoo.com

ਜ਼ਰੂਰਤਮੰਦਾ ਦੀ ਸੇਵਾ ਲਈ ਵਚਨਬੁੱਧ ਹੈ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ : ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾਂ

ਜ਼ਰੂਰਤਮੰਦਾ ਦੀ ਸੇਵਾ ਲਈ ਵਚਨਬੁੱਧ ਹੈ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ : ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾਂ

ਜ਼ਰੂਰਤਮੰਦਾ ਦੀ ਸੇਵਾ ਲਈ ਵਚਨਬੁੱਧ ਹੈ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ : ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾਂ
ਕੁਝ ਗੈਰ-ਸਮਾਜਿਕ ਅਨਸਰ ਅਤੇ ਠੱਗ ਲੋਕ ਸੰਸਥਾ ਦੇ ਨਾਮ ਤੇ ਗਲਤ ਤਰੀਕੇ ਨਾਲ ਕਰ ਰਹੇ ਨੇ ਪੈਸਾ ਇਕੱਠਾ
ਪਟਿਆਲਾ : ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸਤੀਸ਼ ਕਰਕਰਾਂ ਦੀ ਅਗਵਾਈ ਹੇਠਾਂ ਆਯੋਜਿਤ ਕੀਤੇ ਗਏ ਸਮਾਗਮ ਦੇ ਦੌਰਾਨ ਸੰਸਥਾ ਵਲੋਂ ਚਲਾਏ ਜਾਂ ਰਹੇ ਫ੍ਰੀ ਸਲਾਈ ਸੈਂਟਰ ਦੀ ਇਕ ਜ਼ਰੂਰਤਮੰਦ ਵਿਦਿਆਰਥਣ ਦੇ ਵਿਆਹ ਦੇ ਵਿੱਚ ਜ਼ਰੂਰੀ ਸਾਮਾਨ ਦਿੱਤਾ ਗਿਆ । ਇਸ ਮੋਕੇ ਪ੍ਰਧਾਨ ਐਡਵੋਕੇਟ ਸਤੀਸ਼ ਕਰਕਰਾਂ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਸ਼ੁਰੂ ਤੋਂ ਹੀ ਜ਼ਰੂਰਤਮੰਦਾ ਦੀ ਹਰ ਕਿਸਮ ਦੀ ਸਹਾਇਤਾ ਕਰਨ ਲਈ ਤੱਤਪਰ ਰਹਿੰਦੀ ਹੈ। ਸੰਸਥਾ ਵੱਲੋ ਫ੍ਰੀ ਸਲਾਈ ਸੈਂਟਰ, ਸਕੂਲਾਂ ਦੇ ਵਿੱਚ ਜਰੂਰਤਮੰਦ ਬੱਚਿਆਂ ਦੀਆਂ ਫੀਸਾਂ ਦੇਣਾ, ਸਕੂਲਾਂ ਵਿੱਚ ਸਟੇਸ਼ਨਰੀ ਵੰਡਣਾ, ਮੈਡੀਕਲ ਕੈੰਪ ਲਗਾਉਣਾ, ਜ਼ਰੂਰਤਮੰਦ ਬੱਚਿਆਂ ਦੇ ਵਿਆਹ ਦੇ ਵਿੱਚ ਮਦਦ ਕਰਨਾ ਆਦਿ ਕਰਦੀ ਆ ਰਹੀ ਹੈ ।
ਇਸ ਮੌਕੇ ਐਡਵੋਕੇਟ ਸਤੀਸ਼ ਕਰਕਰਾਂ ਨੇ ਕਿਹਾ ਕਿ ਸੰਸਥਾ ਦੇ ਨਾਮ ਤੇ ਕੁੱਝ ਗੈਰ ਸਮਾਜਿਕ ਅਤੇ ਠੱਗ ਪ੍ਰਵਿਰਤੀ ਦੇ ਲੋਕ ਉਨ੍ਹਾਂ ਦੀ ਸੰਸਥਾ ਦਾ ਨਾਮ ਵਰਤਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਕੋਲੋਂ ਚੰਦਾ ਵਸੂਲ ਰਹੇ ਹਨ । ਕਿਸੇ ਨੂੰ ਉਨ੍ਹਾਂ ਦੇ ਗੋਰਖ ਧੰਦੇ ਤੇ ਸ਼ੱਕ ਨਾ ਹੋਵੇ ਇਸ ਲਈ ਬਕੈਂਦਾ ਤੋਰ ਤੇ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਦੀਆਂ ਪਰਚੀਆਂ ਕੱਟਕੇ ਮੋਟੀਆਂ ਰਕਮਾਂ ਵਸੂਲ ਰਹੇ ਹਨ। ਇਥੇ ਹੀ ਨਹੀਂ ਉਨ੍ਹਾਂ ਵੱਲੋ ਇਸ ਗੋਰਖ ਧੰਦੇ ਨੂੰ ਚਾਲੂ ਰੱਖਣ ਲਈ ਕੁਝ ਅਖਬਾਰਾਂ ਵਿੱਚ ਖ਼ਬਰਾਂ ਵਗੈਰਾਂ ਵੀਂ ਪ੍ਰਕਾਸ਼ਿਤ ਕਰਵਾ ਰਹੇ ਹਨ । ਪ੍ਰਧਾਨ ਸਤੀਸ਼ ਕਰਕਰਾਂ ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਕਿਉਂਕਿ ਉਹ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਪਟਿਆਲਾ ਦੇ ਨਾਮ ਦਾ ਗਲਤ ਇਸਤਮਾਲ ਨਾ ਕਰ ਸਕਣ । ਉਨ੍ਹਾਂ ਕਿਹਾ ਕਿ ਹਿਊਮਨ ਰਾਇਟਸ ਕੇਅਰ ਆਰਗੇਨਾਈਜੇਸ਼ਨ ਕਦੇ ਵੀਂ ਲੋਕਾਂ ਤੋਂ ਚੰਦਾ ਨਹੀਂ ਇਕੱਠਾ ਕਰਦੀ ਤੇ ਜਿੰਨੇ ਵੀਂ ਸਮਾਜ ਸੇਵਾ ਦੇ ਕੰਮ ਕਰਦੇ ਹਨ ਉਹ ਆਪਣੇ ਸੰਸਥਾ ਦੇ ਮੈਂਬਰਾਂ ਵੱਲੋ ਇਕੱਤਰ ਕੀਤੇ ਪੈਸਿਆਂ ਨਾਲ ਕਰਦੀ ਹੈ। ਇਸ ਮੌਕੇ ਮਨਜਿੰਦਰ ਸਿੰਘ, ਅਕਾਸ਼ ਸ਼ਰਮਾ ਬੋਕਸਰ, ਜਸਬੀਰ ਸਿੰਘ ਦਿਤੂਪੁਰ, ਕਰਨੈਲ ਸਿੰਘ ਚਲੈਲਾ, ਵਿਜੈ ਮੋਹਨ ਵਰਮਾ, ਰਿਸ਼ਵ ਜੈਨ, ਕੁਲਦੀਪ ਕੌਰ ਧੰਜੂ ਜਰਨਲ ਸਕੱਤਰ, ਭੋਵਿੰਦਰ ਮਹਿਤਾ, ਮੈਡਮ ਜਸਪ੍ਰੀਤ ਕੌਰ ਆਦਿ ਵਿਸ਼ੇਸ਼ ਤੋਰ ਤੇ ਹਜ਼ਾਰ ਸਨ ।

Advertisement
Advertisement
Advertisement
Advertisement
Scroll to Top