Breaking

ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੂੰ ਭਾਰਤੀ ਸਟੇਟ ਬੈਂਕ ਨੇ ਪ੍ਰਦਾਨ ਕੀਤੀਆਂ ਦੋ ਡਲਿਵਰੀ ਵੈਨਾਂ     ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ
Sunday, 08 Nov 2026 | 7:09 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ : ਐਸ. ਐਸ. ਪੀ. ਨਾਨਕ ਸਿੰਘ

ਪਟਿਆਲਾ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ : ਐਸ. ਐਸ. ਪੀ. ਨਾਨਕ ਸਿੰਘ

ਪਟਿਆਲਾ ਪੁਲਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ : ਐਸ. ਐਸ. ਪੀ. ਨਾਨਕ ਸਿੰਘ
ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਐਸ. ਐਸ. ਪੀ. ਨਾਨਕ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਲੁਟਾਂ ਖੋਹਾਂ ਕਰਨ ਵਾਲੇ ਅੰਤਰਰਾਜੀ ਸੰਗਠਨ ਗੈਂਗ ਦੇ ਜਿਨ੍ਹਾਂ ਪੰਜ ਮੈਂਬਰਾਂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਰੁੱਧ ਹਰਿਆਣਾ ਵਿਚ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਸਬੰਧੀ ਪਹਿਲਾਂ ਵੀ ਕਾਫ਼ੀ ਮੁਕੱਦਮੇ ਦਰਜ ਹਨ । ਪਟਿਆਲਾ ਪੁਲਿਸ ਨੇ ਇਸ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਉਨ੍ਹਾਂ ਦਸਿਆ ਕਿ ਇਹ ਮੁਲਜ਼ਮ ਪਿਛਲੇ ਮੁਕੱਦਮਿਆਂ ਵਿਚ ਭਗੌੜੇ ਸਨ । ਇਨ੍ਹਾਂ ਨੇ ਪੰਜਾਬ ਵਿਚ ਅਪਣੇ ਸਾਥੀ ਗੈਂਗ ਦੇ ਮੈਂਬਰਾਂ ਨਾਲ ਰਲ ਕੇ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਹੋਇਆ ਸੀ । ਹੁਣ ਇਹ ਵਿਅਕਤੀ ਕਿਸੇ ਵੱਡੀ ਡਕੈਤੀ ਨੂੰ ਅੰਜ਼ਾਮ ਦੇਣ ਦੇ ਲਈ ਵਿਉਂਤਬੰਦੀ ਕਰ ਰਹੇ ਸਨ । ਪੁਲਸ ਨੇ ਇਨ੍ਹਾਂ ਵਿਰੁਧ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਪਾਸੋਂ ਇਕ ਰਾਈਫ਼ਲ ਤੇ ਇਕ ਪਿਸਤੌਲ ਸਮੇਤ ਨੌ ਜ਼ਿੰਦਾ ਕਾਰਤੂਸ, ਇਕ ਤਲਵਾਰ, ਇਕ ਦਾਤਰ ਤੇ ਇਕ ਚਾਕੂ ਬਰਾਮਦ ਕੀਤੇ ਹਨ । ਇਨ੍ਹਾਂ ਕਾਬੂ ਕੀਤੇ ਮੁਲਜ਼ਮਾਂ ’ਚ ਮਨੀਸ਼ ਕੁਮਾਰ ਜੋ ਕਿ ਅੰਬਾਲਾ ਕੰਟ ਹਰਿਆਣਾ ਦਾ ਰਹਿਣ ਵਾਲਾ ਹੈ । ਸਾਹਿਲ ਪਾਏ ਵਾਸੀ ਪਟਿਆਲਾ, ਵਰੁਣ ਕੁਮਾਰ ਸੂਈਂਗਰਾਂ ਮੁਹੱਲਾ ਪਟਿਆਲਾ, ਸਾਹਿਲ ਕੁਮਾਰ ਗੁਮਿੰਦ ਨਗਰ ਸਹਾਰਨਪੁਰ ਤੇ ਸੁਦੇਸ਼ ਵਾਲਾ ਕੈਂਟ ਦੀ ਰਹਿਣ ਵਾਲੀ ਹੈ । ਪਟਿਆਲਾ ਪੁਲਸ ਨੇ ਇਨ੍ਹਾਂ ਮੁਲਜ਼ਮਾਂ ਵਿਰੁਧ ਮੁਕਦਮਾ ਨੰਬਰ 20 ਮਿਤੀ 28125 ਅੰਡਰ ਸੈਕਸ਼ਨ 310 (4) 310 (5) 317 (3 ) 61 (2) ਬੀਐਨਐਸ 25/ 54 /59 ਆਰਮ ਐਕਟ ਥਾਣਾ ਕਤਵਾਲੀ ਮਾਮਲਾ ਰਜਿਸਟਰ ਕੀਤਾ ਹੈ । ਇਨ੍ਹਾਂ ਦੇ ਗਰੋਹ ਦਾ ਮੁੱਖ ਸਰਗਨਾ ਮਾਨਵ ਉਰਫ਼ ਬੋਖਲ ਜੋ ਕਿ ਅੰਬਾਲਾ ਕੈਂਟ ਹਰਿਆਣਾ ਦਾ ਹੈ ਉਸ ਦੀ ਗ੍ਰਿਫ਼ਤਾਰੀ ਹਜੇ ਬਾਕੀ ਹੈ। ਪਟਿਆਲਾ ਦੇ ਐਸ. ਐਸ. ਪੀ. ਨਾਨਕ ਸਿੰਘ ਨੇ ਵਿਸ਼ਵਾਸ ਦਵਾਇਆ ਕਿ ਉਸ ਵਿਰੁਧ ਕਾਰਵਾਈ ਕਰਦਿਆਂ ਪੁਲਸ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਵੀ ਛੇਤੀ ਹੀ ਸਫ਼ਲਤਾ ਹਾਸਲ ਕਰੇਗੀ ।

Advertisement
Advertisement
Advertisement
Advertisement
Scroll to Top