Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 04 Oct 2026 | 8:48 am

+91 90915 01313 , +91 90916 01313

punjabbanni@gmail.com
punjabbani@yahoo.com

ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪੰਜਾਬ ਦਾ ਕਿਸੇ ਹੋਰ ਫਰੀਡਮ ਫਾਈਟਰ ਜੱਥੇਬੰਦੀ ਨਾਲ ਕੋਈ ਸਾਂਝ ਨਹੀਂ : ਧਨੇਠਾ

ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪੰਜਾਬ ਦਾ ਕਿਸੇ ਹੋਰ ਫਰੀਡਮ ਫਾਈਟਰ ਜੱਥੇਬੰਦੀ ਨਾਲ ਕੋਈ ਸਾਂਝ ਨਹੀਂ : ਧਨੇਠਾ

ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪੰਜਾਬ ਦਾ ਕਿਸੇ ਹੋਰ ਫਰੀਡਮ ਫਾਈਟਰ ਜੱਥੇਬੰਦੀ ਨਾਲ ਕੋਈ ਸਾਂਝ ਨਹੀਂ : ਧਨੇਠਾ
ਪਟਿਆਲਾ : ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਪੰਜਾਬ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਖੁਰਾਨਾ ਜ਼ਿਲ੍ਹਾ ਖਜਾਨਚੀ ਜਸਵੀਰ ਸਿੰਘ ਧੀਮਾਨ ਤੇ ਜ਼ਿਲ੍ਹਾ ਜੱਥੇਬੰਦੀ ਮੈਂਬਰ। ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਪੱਸ਼ਟੀਕਰਨ ਦਿੱਤਾ ਕਿ ਪੁਰੇ ਪੰਜਾਬ ਵਿੱਚ ਸੰਸਥਾ (ਰਜਿ 196) ਪੰਜਾਬ 20 ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ, ਜਿਸ ਦੇ ਰਹਿ ਚੁੱਕੇ ਪਹਿਲਾਂ ਸਾਬਕਾ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ (ਸੰਗਰੂਰ) ਅਤੇ ਹੁਣ ਮੋਜੂਦਾ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ (ਮਾਨਸਾ) ਹਨ।ਜੋ ਕਿ ਪੁਰੇ ਪੰਜਾਬ ਨੂੰ ਚਲਾ ਰਹੇ ਨੇ । ਉਹਨਾਂ ਦੱਸਿਆ ਕਿ ਪੰਜਾਬ ਚ ਕੁਝ ਕੁ ਹੋਰ ਜੱਥੇਬੰਦੀਆ ਹਨ,ਜੋ ਪੰਜਾਬ ਵਿੱਚ ਆਪੋ ਆਪਣੇ ਧੜੇ ਬਣਾਈ ਬੈਠੇ ਨੇ । ਉਹ ਲੋਕ ਆਪਣੇ ਕੰਮਾ ਲਈ ਸੰਸਥਾ (ਰਜਿ 196) ਨੂੰ ਵਰਤਣਾ ਚਾਹੁੰਦੇ ਹਨ ਜੋ ਕਿ ਇਹ ਅਸੀਂ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ । ਉਨ੍ਹਾਂ ਦਾ ਸੰਸਥਾ ਰਜਿ 196 ਨਾਲ ਕੋਈ ਵੀ ਸਾਂਝ ਨਹੀਂ । ਬੇਸ਼ੱਕ ਜੱਥੇਬੰਦੀ ਦੀਆਂ ਮੰਗਾਂ ਤੇ ਸਨਮਾਨ ਸਹੂਲਤਾਂ ਇੱਕ ਹਨ ਪਰ ਇਹ ਲੋਕ ਆਪਣੇ ਸੁਆਰਥ ਲਈ ਕਿਸੇ ਹੱਦ ਤੱਕ ਜਾ ਸਕਦੇ ਨੇ, ਜਦ ਕਿ ਪੰਜਾਬ ਦੀ ਇਕਲੌਤੀ ਰਜਿ 196 ਜੱਥੇਬੰਦੀ ਹੈ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ, ਸੂਬਾ ਸਰਪ੍ਰਸਤ ਹਰਿੰਦਰਪਾਲ ਸਿੰਘ ਖਾਲਸਾ ਕਰਦੇ ਰਹਿਣਗੇ । ਪੰਜਾਬ ਵਿੱਚ ਕਿਸੇ ਵੀ ਜੱਥੇਬੰਦੀ ਵੱਲੋਂ ਪ੍ਰਸ਼ਾਸਨ ਨਾਲ ਮਾੜਾ ਵਿਵਹਾਰ ਕਰਨ ਤੇ ਜੱਥੇਬੰਦੀ ਰਜਿ 196 ਦਾ ਕੋਈ ਸਬੰਧ ਨਹੀਂ ਹੋਵੇਗਾ । ਜ਼ਿਲ੍ਹਾ ਸੈਕਟਰੀ ਸੁਖਵਿੰਦਰ ਸਿੰਘ ਖੁਰਾਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਜਨਵਰੀ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਿਰਕਤ ਕੀਤੀ ਗਈ, ਜਿਸ ਵਿਚ ਡੀ. ਸੀ. ਮੈਡਮ ਪ੍ਰੀਤੀ ਯਾਦਵ ਅਤੇ ਐਸ. ਐਸ. ਪੀ. ਨਾਨਕ ਸਿੰਘ ਨਾਲ ਮੋਜੂਦ ਸਨ, ਫਰੀਡਮ ਫਾਈਟਰ ਮੋਹਕਮ ਸਿੰਘ ਚੋਹਾਨ, ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਅਤੇ ਸੰਸਥਾ ਦੇ ਮੈਂਬਰਾ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਸਰਕਾਰ ਦੇ 3 ਸਾਲ ਬੀਤਣ ਉਪਰੰਤ ਵੀ ਸੁਤੰਤਰਤਾ ਸੰਗਰਾਮੀ ਪ੍ਰੀਵਾਰਾਂ ਨੂੰ ਸਨਮਾਨ-ਸਹੂਲਤਾਂ ਦੇਣ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ ਪਰ ਅਜੇ ਤੱਕ ਦੇਸ਼ ਭਗਤ ਪ੍ਰੀਵਾਰ ਆਪ ਜੀ ਨਾਲ ਮੀਟਿੰਗ ਕਰਨ ਤੋਂ ਵਾਂਝੇ ਹਨ । ਜੱਥੇਬੰਦੀ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਸੌਂਪਿਆ ਗਿਆ ਕਿ ਸੂਬਾ ਕਮੇਟੀ ਨੂੰ ਮੀਟਿੰਗ ਦਾ ਸਮਾਂ ਜਲਦ ਦਿੱਤਾ ਜਾਵੇ।ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਮੀਟਿੰਗ ਲਈ ਸੱਦਾ ਪੱਤਰ ਨਹੀਂ ਭੇਜਿਆ। ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸੰਸਥਾ ਰਜਿ 196 ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਦਾ ਸਮਾਂ ਫਿਕਸ ਕੀਤਾ ਜਾਵੇ ।

Advertisement
Advertisement
Advertisement
Advertisement
Scroll to Top