Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:32 pm

+91 90915 01313 , +91 90916 01313

punjabbanni@gmail.com
punjabbani@yahoo.com

ਸੰਸਦ 'ਚ ਬੈਨੀਵਾਲ ਵਲੋ ਦਿੱਤੇ ਬਿਆਨ ਦੀ ਕਿਸਾਨਾਂ ਨੇ ਕੀਤੀ ਸਖਤ ਨਿੰਦਾ

ਸੰਸਦ 'ਚ ਬੈਨੀਵਾਲ ਵਲੋ ਦਿੱਤੇ ਬਿਆਨ ਦੀ ਕਿਸਾਨਾਂ ਨੇ ਕੀਤੀ ਸਖਤ ਨਿੰਦਾ

ਸੰਸਦ ‘ਚ ਬੈਨੀਵਾਲ ਵਲੋ ਦਿੱਤੇ ਬਿਆਨ ਦੀ ਕਿਸਾਨਾਂ ਨੇ ਕੀਤੀ ਸਖਤ ਨਿੰਦਾ
– 2014 ਦੇ ਚੋਣ ਵਾਅਦੇ ਤੋਂ ਕੇਂਦਰ ਸਰਕਾਰ ਹੋਈ ਪੂਰੀ ਤਰ੍ਹਾਂ ਭਗੌੜੀ : ਪੰਧੇਰ
– ਕਿਸਾਨਾਂ ਮਜਦੂਰਾਂ ਦੇ ਕਰਜ਼ੇ ਬਾਰੇ ਸੰਸਦ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਬਿਆਨ ਨਿਰਾਸ਼ਾਜਨਕ
ਪਟਿਆਲਾ : ਦਿੱਲੀ ਅੰਦੋਲਨ-2 ਨੂੰ ਜਿਥੇ ਚਲਦੇ ਸਾਲ ਪੂਰਾ ਹੋਣ ਜਾ ਰਿਹਾ ਹੈ, ਉਥੇ ਕਿਸਾਨਾਂ ਅੰਦਰ ਵੀ ਰੋਸ਼ ਭਖਦਾ ਜਾ ਰਿਹਾ ਹੈ । ਅੱਜ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੰਸਦ ਵਿਚ ਚੱਲ ਰਹੇ ਬਜ਼ਟ ਸੈਸ਼ਨ ਦੌਰਾਨ ਚਰਚਾ ਦੌਰਾਨ ਰਾਜਿਸਥਾਨ ਦੇ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਵੱਲੋਂ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦਾ ਸਵਾਲ ਪੁਛਣ ਦੇ ਜਵਾਬ ਵਿੱਚ ਕੇਂਦਰ ਵੱਲੋਂ ਇਹ ਕਹਿ ਕੇ ਸਾਫ ਪੱਲਾ ਝਾੜ ਲਿਆ ਗਿਆ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ, ਜਿਸਦੀ ਦਿੱਲੀ ਅੰਦੋਲਨ 2 ਦੀ ਲੀਡਰਸ਼ਿਪ ਵੱਲੋਂ ਤਿਖੀ ਨਿੰਦਿਆ ਕੀਤੀ ਗਈ ।
ਉਨਾਂ ਕਿਹਾ ਕਿ 2014 ਦੇ ਚੋਣ ਵਾਅਦੇ ਤੋਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਭਗੌੜੀ ਹੋ ਚੁੱਕੀ ਹੈ । ਉਹਨਾਂ ਕਿਹਾ ਕਿ ਕੁੱਲ ਦੇਸ਼ ਦੇ ਕਿਸਾਨ ਦਾ ਕਰਜ਼ਾ 33।5 ਲੱਖ ਕਰੋੜ ਹੋ ਚੁੱਕਾ ਹੈ, ਜਿਸ ਵਿੱਚ ਮਹਾਰਾਸ਼ਟਰ ਦੇ ਸਿਰ ਲਗਭਗ 8 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪੰਜਾਬ ਦੇ ਵਿੱਚ ਪ੍ਰਾਈਵੇਟ ਬੈਂਕਾਂ ਦਾ ਕਿਸਾਨਾਂ ਤੇ ਇੱਕ ਲੱਖ ਰੁਪਏ ਤੋਂ ਵੱਧ ਕਰਜ਼ਾ ਹੈ, ਜਿਸ ਵਿੱਚ 85 ਹਜ਼ਾਰ ਕਰੋੜ ਦਾ ਕਰਜ਼ਾ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ 10 ਹਜ਼ਾਰ ਕਰੋੜ ਤੋਂ ਵੱਧ ਹੈ ਅਤੇ ਬਾਕੀ ਪੇਂਡੂ ਬੈਂਕਾ ਦਾ ਕਰਜ਼ਾ ਹੈ । ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਜਿੰਨਾ ਮੰਗਾਂ ਤੇ ਅੰਦੋਲਨਕਾਰੀ ਜਥੇਬੰਦੀਆਂ ਨਾਲ ਗੱਲਬਾਤ ਲਈ ਮੀਟਿੰਗ ਸੱਦੀ ਗਈ ਹੈ ਉਹਨਾਂ ਮੰਗਾਂ ਵਿੱਚ ਕਿਸਾਨਾਂ ਮਜਦੂਰਾਂ ਦੀ ਕੁਲ ਕਰਜ਼ਾ ਮੁਕਤੀ ਦੀ ਅਹਿਮ ਮੰਗ ਸ਼ਾਮਿਲ ਹੈ ਕਿਉਕਿ ਅੱਜ ਤੱਕ ਸਰਕਾਰੀ ਅੰਕੜਿਆਂ ਅਨੁਸਾਰ 4 ਲੱਖ ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਇਹ ਅੱਜ ਵੀ ਜਾਰੀ ਹਨ । ਉਹਨਾਂ ਕਿਹਾ ਕਿ ਸਰਕਾਰ ਦੇ ਬਿਆਨ ਨੇ ਸਪਸ਼ਟ ਕਰ ਦਿੱਤਾ ਗਿਆ ਕਿ ਸਰਕਾਰ ਕਰਜ਼ਾ ਮੁਕਤੀ ਬਾਰੇ ਕੋਈ ਵਿਚਾਰ ਨਹੀ, ਪੰਜਾਬ ਵਿੱਚ ਕਿਸਾਨਾਂ ਤੇ ਕਰਜਾ ਅੰਕੜਾ ਇਕ ਲੱਖ ਕਰੋੜ ਤੋਂ ਪਾਰ ਹੋ ਚੁੱਕਿਆ ਹੈ ।
ਉਹਨਾਂ ਕਿਹਾ ਕਿ ਸਰਕਾਰ ਦੇ ਅੰਕੜੇ ਅਨੁਸਾਰ ਦੇਸ਼ ਦਾ ਕਰਜ਼ਾ 200 ਲੱਖ ਕਰੋੜ ਰੁਪਏ ਪਾਰ ਕਰ ਚੁੱਕਾ ਹੈ ਅਤੇ ਇਸ ਵਾਰ ਵੀ 15 ਲੱਖ ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ, ਜਿਸ ਤੋਂ ਸਾਫ ਹੈ ਕਿ ਸਰਕਾਰ ਦੇਸ਼ ਨੂੰ ਆਰਥਿਕ ਤੌਰ ਤੇ ਦੀਵਾਲੀਆ ਕਰਨ ਵਾਲੇ ਹਾਲਾਤਾਂ ਵੱਲ ਧੱਕ ਰਹੀ ਹੈ । ਉਹਨਾਂ ਕਿਹਾ ਕਿ ਕਾਰਪੋਰੇਟ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਵੱਟੇ ਖਾਤੇ ਪਾ ਦਿੱਤੇ ਗਏ ਪਰ ਆਮ ਜਨਤਾਂ ਲਈ ਸਿਵਾਏ ਗੱਲਾਂ ਦੇ ਕੁਝ ਵੀ ਨਹੀਂ ਕੀਤਾ । ਉਹਨਾਂ ਕਿਹਾ ਕਿ ਖੇਤੀਬਾੜੀ ਅਰਥਸ਼ਾਸਤਰੀਆ ਦੇ ਅਨੁਸਾਰ ਖੇਤੀ ਸੈਕਟਰ ਲਈ ਰੱਖਿਆ ਗਿਆ ਬਜ਼ਟ ਵੀ ਨਿਗੂਣਾ ਹੈ, ਜਦਕਿ ਉਹਨਾਂ ਦੇ ਅਨੁਸਾਰ ਖੇਤੀ ਸੈਕਟਰ ਲਈ ਵੱਖਰਾ ਬਜ਼ਟ ਪੇਸ਼ ਕਰਨਾ ਚਾਹੀਦਾ ਹੈ ਅਤੇ ਕੁਲ ਦਾ 5× ਬਜ਼ਟ ਰੱਖਣਾ ਚਾਹੀਦਾ ਹੈ ਅਤੇ ਹਰ ਸਾਲ ਇਸ ਵਿੱਚ 5× ਦਾ ਵਾਧਾ ਕਰਦੇ ਹੋਏ ਇਸਨੂੰ 50× ਤੱਕ ਲੈ ਕੇ ਜਾਣਾ ਚਾਹੀਦਾ ਹੈ। ਕਿਸਾਨ ਆਗੂ ਨੇ ਕਿਹਾ ਕਿ 13 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ਤੇ ਮੋਰਚੇ ਦਾ 1 ਸਾਲ ਪੂਰਾ ਹੋਣ ਦੇ ਮੌਕੇ ਵਿਸ਼ਾਲ ਇੱਕਠ ਕੀਤਾ ਜਾਵੇਗਾ, ਉਹਨਾਂ ਪੰਜਾਬ ਹਰਿਆਣਾ ਉਤਰ ਪ੍ਰਦੇਸ਼ ਰਾਜਿਸਥਾਨ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ।

Advertisement
Advertisement
Advertisement
Advertisement
Scroll to Top