ਤਿੰਨ ਵਿਅਕਤੀਆਂ ਇਕ ਔਰਤ ਨੂੰ ਚਾਕੂ ਮਾਰ ਮਾਰ ਕੇ ਮਾਰ ਮੁਕਾਇਆ

ਤਿੰਨ ਵਿਅਕਤੀਆਂ ਇਕ ਔਰਤ ਨੂੰ ਚਾਕੂ ਮਾਰ ਮਾਰ ਕੇ ਮਾਰ ਮੁਕਾਇਆ
ਕੋਲਕਾਤਾ : ਭਾਰਤ ਦੇਸ਼ ਦੇ ਸ਼ਹਿਰ ਕਲਕੱਤਾ ਵਿਖੇ ਬਣੇ ਇਕ ਪ੍ਰਸਿੱਧ ਢਾਬੇ ਦੇ ਬਾਹਰ ਭਰੇ ਬਾਜ਼ਾਰ ਵਿਚ ਸਰੇਆਮ ਇਕ ਔਰਤ ਨੂੰ ਤਿੰਨ ਵਿਅਕਤੀਆਂ ਵਲੋਂ ਚਾਕੂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਤਿੰਨੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਇਥੇ ਦੱਸਣਯੋਗ ਹੈ ਕਿ ਤਿੰਨਾਂ ਵਿਚ ਇੱਕ ਨਾਬਾਲਗ ਵੀ ਸ਼ਾਮਲ ਹੈ । ਉਕਤ ਘਟਨਾ ਜੋ ਕਿ ਵੀਰਵਾਰ ਸ਼ਾਮ ਨੂੰ ਵਾਪਰੀ ਮੌਕੇ ਮੁਲਜ਼ਮਾਂ ਵਲੋਂ 20 ਸਾਲਾ ਪੀੜਤਾ ਰੋਫ਼ੀਆ ਸਕੀਲ ਨੂੰ ਮਸ਼ਹੂਰ ਢਾਬੇ ਦੇ ਕੋਲ ਇੱਕ ਕਾਰ ਤੋਂ ਖਿੱਚ ਕੇ ਹੇਠਾਂ ਸੁੱਟ ਲਿਆ ਗਿਆ, ਜਿਸ ਤੇ ਰੋਫ਼ੀਆ ਨੇ ਭੱਜ ਕੇ ਜਾਨ ਬਚਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰਦਿਆਂ ਉਸ ਨੂੰ ਅਖੀਰਕਾਰ ਮਾਰ ਮੁਕਾਇਆ।ਪੁਲਸ ਅਧਿਕਾਰੀ ਨੇ ਕਿਹਾ ਕਿ ਤਿੰਨ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਔਰਤ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ।
