Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 7:45 am

+91 90915 01313 , +91 90916 01313

punjabbanni@gmail.com
punjabbani@yahoo.com

ਹਜਾਰਾਂ ਕਿਸਾਨ ਟ੍ਰੈਕਟਰ ਟਰਾਲੀਆਂ ਸਣੇ ਪੁਜੇ ਸੰਭੂ ਬਾਰਡਰ : ਸੰਘਰਸ਼ ਨੂੰ ਮਿਲੇਗਾ ਹੋਰ ਬਲ

ਹਜਾਰਾਂ ਕਿਸਾਨ ਟ੍ਰੈਕਟਰ ਟਰਾਲੀਆਂ ਸਣੇ ਪੁਜੇ ਸੰਭੂ ਬਾਰਡਰ : ਸੰਘਰਸ਼ ਨੂੰ ਮਿਲੇਗਾ ਹੋਰ ਬਲ

ਹਜਾਰਾਂ ਕਿਸਾਨ ਟ੍ਰੈਕਟਰ ਟਰਾਲੀਆਂ ਸਣੇ ਪੁਜੇ ਸੰਭੂ ਬਾਰਡਰ : ਸੰਘਰਸ਼ ਨੂੰ ਮਿਲੇਗਾ ਹੋਰ ਬਲ
– ਕਿਸਾਨਾਂ ਨੇ ਮੋਦੀ ਸਰਕਾਰ ਦਾ ਪਿਟ ਸਿਆਪਾ ਕਰਕੇ ਕੀਤੀ ਜੋਰਦਾਰ ਰੋਸ ਰੈਲੀ
ਪਟਿਆਲਾ : ਕਿਸਾਨੀ ਸੰਘਰਸ਼ ਨੂੰ ਹੋਰ ਬਲ ਦੇਣ ਲਈ ਅੱਜ ਅੰਮ੍ਰਿਤਸਰ ਤੇ ਕਈ ਹੋਰ ਜਿਲਿਆਂ ਤੋਂ ਹਜਾਰਾਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਨਵੀਨਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਟ੍ਰੈਕਟਰ ਟਰਾਲੀਆਂ ਸਣੇ ਸੰਭੂ ਬਾਰਡਰ ਪੁਜ ਗਏ ਹਨ, ਜਿਥੇ ਕਿਸਾਨਾਂ ਨੇ ਰੋਸ਼ ਰੈਲੀ ਕਰਕੇ ਮੋਦੀ ਸਰਕਾਰ ਦਾ ਪਿਟ ਸਿਆਪਾ ਕੀਤਾ ਹੈ । ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਧਾਨ ਜਗਜੀਤ ਸਿੰਘ ਡਲੇਵਾਲ ਦਾ ਮਰਨ ਵਰਤ 66ਵੇ ਦਿਨ ਵਿਚ ਪਹੁਚ ਗਿਆ ਹੈ ਤੇ ਅੱਜ ਉਨ੍ਹਾਂ ਨੂੰ ਬੁਖਾਰ ਚੜ ਗਿਆ, ਜਿਸ ਕਾਰਨ ਡਾਕਟਰਾਂ ਦੀ ਟੀਮ ਅੰਦਰ ਵੱਡੀ ਚਿੰਤਾ ਦਿਖੀ ਹੈ।
ਕਿਸਾਨ ਨੇਤਾ ਸਰਵਨ ਸਿੰਘ ਪੰਧੇਰ, ਬੀ ਕੇ ਯੂ ਦੋਆਬਾ ਵੱਲੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸੂਬਾ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦਸਿਆ ਕਿ ਅੱਜ ਦਾ ਕਾਫ਼ਲਾ ਸਰਕਾਰ ਜਾਂ ਮੋਰਚੇ ਪ੍ਰਤੀ ਉਦਾਸੀਨ ਨਜ਼ਰੀਆ ਰੱਖਣ ਵਾਲੇ ਸਰਕਾਰ ਦੇ ਪੱਖ ਚ ਭੁਗਤਣ ਵਾਲੇ ਤਥਾਕਥਿਤ ਬੁੱਧੀਜੀਵੀਆਂ ਦੇ ਭਰਮ ਦੂਰ ਕਰਨ ਦਾ ਕੰਮ ਕਰੇਗਾ । ਉਹਨਾਂ ਕਿਹਾ ਕਿ ਪਹਿਲਾਂ ਮੋਰਚੇ ਬਾਰੇ ਇਹ ਅਫਵਾਹ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਸਿਰਫ 2 ਜਥੇਬੰਦੀਆਂ ਦਾ ਹੈ, ਜਿਨਾ ਅਫਵਾਹਾਂ ਨੂੰ ਮੋਰਚੇ ਵਿਚ ਪੁਜੇ ਲੱਖਾਂ ਕਿਸਾਨਾਂ ਨੇ ਫੇਲ ਕਰ ਦਿੱਤਾ । ਉਨ੍ਹਾ ਕਿਹਾ ਕਿ ਪੂਰਾ ਪੰਜਾਬ ਅੰਦੋਲਨ ਨਾਲ ਨਹੀਂ, ਫਿਰ ਇਨਾ ਅਫਵਾਹਾਂ ਨੂੰ ਪੂਰੇ ਪੰਜਾਬ ਨੇ 30 ਦੇ ਬੰਦ ਨਾਲ ਹਵਾ ਕੱਢ ਦਿੱਤੀ । ਉਨ੍ਹਾ ਆਖਿਆ ਕਿ ਕਿਸਾਨਾਂ ਲਈ ਸਿਰ ਧੜ ਦੀ ਬਾਜੀ ਂਨਾਲ ਸੰਘਰਸ਼ ਜਾਰੀ ਰਹੇਗਾ ।
ਮਰਨ ਵਰਤ 66ਵੇਂ ਦਿਨ ਵਿਚ : ਡਲੇਵਾਲ ਨੂੰ ਹੋਇਆ ਬੁਖਾਰ
ਪਟਿਆਲਾ : ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਹੋਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਨਵੰਬਰ 2024 ਤੋਂ ਮਰਨ ਵਰਤ ਉੱਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 66ਵੇ ਦਿਨ ਵਿਚ ਵੀ ਜਾਰੀ ਰਿਹਾ ਅਤੇ ਅੱਜ ਉਨ੍ਹਾਂ ਨੂੰ ਬੁਖਾਰ ਹੋ ਗਿਆ, ਜਿਸ ਕਾਰਨ ਡਾਕਟਰਾਂ ਦੀ ਟੀਮ ਵਿਚ ਭਾਰੀ ਚਿੰਤਾ ਪਾਈ ਗਈ ।
ਇਸ ਮੌਕੇ ਖਨੌਰੀ ਅੱਜ ਖਨੌਰੀ ਕਿਸਾਨ ਮੋਰਚੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਉਪਰੰਤ ਕੀਰਤਨੀਏ ਜੱਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਸਿਹਤ ਦਾ ਪਤਾ ਲੈਣ ਲਈ ਪਹੁੰਚੇ, ਸਿੰਘ ਸਾਹਿਬ ਵੱਲੋਂ 66 ਦਿਨ ਤੋਂ ਮਰਨ ਵਰਤ ਉਪਰ ਬੈਠੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਚੰਗੀ ਸਿਹਤ ਲਈ ਅਰਦਾਸ ਬੇਨਤੀ ਕੀਤੀ ਗਈ। ਕਿਸਾਨ ਆਗੂਆਂ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਦਿੱਲੀ ਇੱਛਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਉਸ ਅਕਾਲ ਪੁਰਖ ਦੇ ਅੱਗੇ ਆਪਣਾ ਸੀਸ ਨਿਵਾਉਂਦੇ ਹੋਏ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਜਦੋਂ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੂੰ ਵਾਪਸ ਟਰਾਲੀ ਵਿੱਚ ਲਿਆਂਦਾ ਗਿਆ ਤਾਂ ਸਰੀਰਕ ਕਮਜ਼ੋਰੀ ਹੋਣ ਕਾਰਨ ਥੋੜੀ ਜਿਹੀ ਵੀ ਹਲਚਲ ਨਾਂ ਸਹਾਰਦੇ ਹੋਏ ਉਹਨਾਂ ਨੂੰ ਬੁਖਾਰ ਹੋ ਗਿਆ ਹੈ। ਕਿਸਾਨ ਆਗੂਆਂ ਕਿਹਾ ਕਿ ਹੱਕੀ ਮੰਗਾਂ ਲਈ 13 ਫਰਵਰੀ 2024 ਤੋਂ ਚੱਲ ਰਹੀ ਮੋਰਚੇ ਦੇ ਬਾਰਡਰਾਂ ਉੱਪਰ ਇੱਕ ਸਾਲ ਪੂਰਾ ਹੋਣ ਤੇ 11 ਫਰਵਰੀ ਨੂੰ ਰਤਨਪੁਰਾ ਕਿਸਾਨ ਮੋਰਚੇ ਉੱਪਰ, 12 ਫਰਵਰੀ ਨੂੰ ਖਨੌਰੀ ਕਿਸਾਨ ਮੋਰਚੇ ਉੱਪਰ ਅਤੇ 13 ਫਰਵਰੀ ਨੂੰ ਸ਼ੰਭੂ ਕਿਸਾਨ ਮੋਰਚੇ ਉੱਪਰ ਹੋਣ ਵਾਲੀਆਂ ਕਿਸਾਨ ਮਹਾਂ ਪੰਚਾਇਤਾਂ ਵਿੱਚ ਪੂਰੇ ਦੇਸ਼ ਤੋਂ ਲੱਖਾਂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਜਿਸ ਸਬੰਧੀ ਦੇਸ਼ ਭਰ ਵਿੱਚ ਪਿੰਡ ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ।

Advertisement
Advertisement
Advertisement
Advertisement
Scroll to Top