Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 04 Oct 2026 | 11:18 pm

+91 90915 01313 , +91 90916 01313

punjabbanni@gmail.com
punjabbani@yahoo.com

ਪਰਾਂਸ਼ੀ ਗਰਗ ਵਰਗੀਆਂ ਧੀਆਂ ਤੇ ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ : ਚੇਅਰਮੈਨ ਰਣਜੋਧ ਹਡਾਣਾ

ਪਰਾਂਸ਼ੀ ਗਰਗ ਵਰਗੀਆਂ ਧੀਆਂ ਤੇ ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ : ਚੇਅਰਮੈਨ ਰਣਜੋਧ ਹਡਾਣਾ

ਪਰਾਂਸ਼ੀ ਗਰਗ ਵਰਗੀਆਂ ਧੀਆਂ ਤੇ ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ : ਚੇਅਰਮੈਨ ਰਣਜੋਧ ਹਡਾਣਾ
– ਕੋਚ ਸਤਵਿੰਦਰ ਤੇ ਸਮਾਜ ਸੇਵੀ ਅਰਵਿੰਦਰ ਵਿਦਿਆਰਥੀਆਂ ਲਈ ਬਣ ਰਹੇ ਨੇ ਮਾਰਗ ਦਰਸ਼ਕ
ਪਟਿਆਲਾ : ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ ਨੇ ਮਹਿਕਮੇ ਦੇ ਮੁੱਖ ਦਫਤਰ ਨਾਭਾ ਰੋਡ ਵਿਖੇ ਪਰਾਂਸ਼ੀ ਨਾਮ ਦੀ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਕੈਂਸਰ ਪੀੜਤਾ ਲਈ ਇੰਨੀ ਛੋਟੀ ਉਮਰ ਵਿੱਚ ਆਪਣੇ ਸਿਰ ਦੇ ਬਾਲ ਦਾਨ ਕਰਨਾ ਨਿਵੇਕਲੀ ਤੇ ਬੇਮਿਸਾਲ ਸ਼ੁਰੂਆਤ ਹੈ। ਇਸ ਮੌਕੇ ਪਰਾਂਸ਼ੀ ਗਰਗ ਦੇ ਮਾਤਾ ਯਾਮਿਨੀ ਗਰਗ, ਪਿਤਾ ਮਨੂੰ, ਤਾਈਕਵਾਡੋਂ ਕੋਚ ਸਤਵਿਦਰ ਸਿੰਘ ਵਰਲਡ ਰਿਕਾਰਡ ਹੋਲਡਰ, ਉੱਘੇ ਸਮਾਜ ਸੇਵੀ ਅਰਵਿੰਦਰ ਸਿੰਘ ਪ੍ਰਧਾਨ ਉਮੰਗ ਵੈਲਫੇਅਰ ਫਾਊਂਡੇਸਨ ਸਨਮਾਨ ਲੈਣ ਲਈ ਵਿਸੇਸ ਤੌਰ ਤੇ ਮੌਜੂਦ ਸਨ । ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਪਰਾਂਸ਼ੀ ਗਰਗ ਨੂੰ ਫਾਦਰ ਜੈਸਨ ਮੁੰਡਨਮਨੀ ਸੀ. ਐਮ. ਆਈ., ਜੁਆਇੰਟ ਡਾਇਰੈਕਟਰ, ਅਮਾਲਾ ਮੈਡੀਕਲ ਕਾਲਜ ਹਸਪਤਾਲ ਤੋਂ ਮਿਲਆ ਪ੍ਰਸ਼ੰਸ਼ਾ ਪੱਤਰ ਪੜ ਕੇ ਖੁਸ਼ੀ ‘ਤੇ ਕਿਹਾ ਕਿ ਕੈਂਸਰ ਮਰੀਜ਼ਾ ਲਈ ਉਨ੍ਹਾਂ ਦੇ ਮੁਸ਼ਕਲ ਸਮੇਂ ਵਿੱਚ ਇਸ ਤਰ੍ਹਾਂ ਨਾਲ ਮਦਦ ਕਰਨ ਨਾਲ ਪੀੜਤ ਅੰਦਰ ਆਤਮ ਵਿਸ਼ਵਾਸ਼ ਆਉਂਦਾ ਹੈ। ਪਰਾਂਸ਼ੀ ਵੱਲੋਂ ਕੀਤੇ ਗਏ ਨੇਕ ਕਾਰਜ ਸਮਾਜ ਲਈ ਪ੍ਰੇਰਨਾਂ ਸਰੋਤ ਹਨ । ਉਨ੍ਹਾਂ ਕਿਹਾ ਕਿ ਪਰਾਂਸ਼ੀ ਗਰਗ ਵਰਗੀਆਂ ਧੀਆਂ ਤੇ ਸਿਰਫ ਪਟਿਆਲਾ ਨੂੰ ਨਹੀ ਬਲਕਿ ਪੂਰੇ ਪੰਜਾਬ ਨੂੰ ਮਾਣ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਬੱਚਿਆਂ ਨੂੰ ਵੀ ਇਸ ਨੇਕ ਕਾਰਜ ਤੋਂ ਸਮਾਜ ਸੇਵੀ ਸੰਬੰਧੀ ਸੇਧ ਲੈਣੀ ਚਾਹੀਦੀ ਹੈ । ਸਨਮਾਨ ਕਰਨ ਮੌਕੇ ਪਟਿਆਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘਚੰਦ ਸ਼ੇਰਮਾਜਰਾ, ਡਾ. ਹਰਨੇਕ ਸਿੰਘ ਢੋਟ ਰਿਟਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਸ਼ਵਿੰਦਰ ਕੌਰ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ, ਲਾਲੀ ਰਹਿਲ ਪੀਏ ਟੂ ਚੇਅਰਮੈਨ ਪੀ. ਆਰ. ਟੀ. ਸੀ., ਉੱਘੇ ਸਮਾਜ ਸੇਵੀ ਹਰਪਿੰਦਰ ਸਿੰਘ ਚੀਮਾ ਅਤੇ ਗੁਰਿੰਦਰਜੀਤ ਸਿੰਘ ਅਦਾਲਤੀਵਾਲਾ ਵੀ ਮੋਜੂਦ ਸਨ ।

Advertisement
Advertisement
Advertisement
Advertisement
Scroll to Top