ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਵਿੱਚ 2 ਖਿਡਾਰੀ ਹਨ : ਆਤਿਸ਼ੀ, ਭਗਵੰਤ ਮਾਨ

ਦੁਆਰਾ: Punjab Bani ਪ੍ਰਕਾਸ਼ਿਤ :Friday, 24 January, 2025, 02:52 PM

ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਵਿੱਚ 2 ਖਿਡਾਰੀ ਹਨ : ਆਤਿਸ਼ੀ, ਭਗਵੰਤ ਮਾਨ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਆਖਿਆ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖ਼ਤਰਾ ਹੈ। ਇਸ ਮੌਕੇ ਸੀ. ਐੱਮ. ਮਾਨ ਨੇ ਦਿੱਲੀ ਪੁਲਸ ਤੇ ਬੇਭਰੋਸਗੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਕੋਲ ਇਨਪੁੱਟ ਸਨ ਕਿ ਕੇਜਰੀਵਾਲ ਤੇ ਹਮਲਾ ਹੋ ਸਕਦਾ ਹੈ ਅਤੇ ਇਨਪੁੱਟ ਦੇ ਆਧਾਰ ਤੇ ਹੀ ਪੰਜਾਬ ਪੁਲਸ ਦੀ ਜੈਡ ਪਲੱਸ ਸਿਕਿਓਰਟੀ ਅਰਵਿੰਦ ਕੇਜਰੀਵਾਲ ਨੂੰ ਮਿਲੀ ਸੀ ।ਇਸ ਮੌਕੇ ਦਿੱਲੀ ਸੀ. ਐਮ. ਆਤਿਸ਼ੀ ਨੇ ਦਾਅਵਾ ਕੀਤਾ ਕਿ ਇਕ ਪਾਸੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖ਼ਤਰਾ ਹੈ ਤੇ ਦੂਸਰੇ ਪਾਸੇ ਭਾਜਪਾ ਉਨ੍ਹਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਭਗਵੰਤ ਮਾਨ ਅਤੇ ਆਤਿਸ਼ੀ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ਵਿੱਚ 2 ਖਿਡਾਰੀ ਹਨ । ਪਹਿਲਾਂ ਭਾਜਪਾ ਵਰਕਰ ਹਨ ਅਤੇ ਦੂਜੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਦਿੱਲੀ ਪੁਲਸ ਹੈ। ਭਾਜਪਾ ਅਤੇ ਦਿੱਲੀ ਪੁਲਸ ਦੇ ਸਾਂਝੇ ਯਤਨਾਂ ਰਾਹੀਂ ਕੇਜਰੀਵਾਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਆਤਿਸ਼ੀ ਨੇ ਕਿਹਾ ਕਿ 24 ਅਕਤੂਬਰ ਨੂੰ ਵਿਕਾਸਪੁਰੀ ਵਿੱਚ ਦਿੱਲੀ ਪੁਲਿਸ ਦੀ ਨੱਕ ਹੇਠ ਅਰਵਿੰਦ ਕੇਜਰੀਵਾਲ `ਤੇ ਹਮਲਾ ਕੀਤਾ ਗਿਆ ਸੀ। ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ `ਤੇ 30 ਨਵੰਬਰ ਨੂੰ ਮਾਲਵੀਆ ਨਗਰ ਵਿੱਚ ਇੱਕ ਜਨਤਕ ਸਮਾਗਮ ਵਿੱਚ ਜਾਂਦੇ ਸਮੇਂ ਹਮਲਾ ਕੀਤਾ ਗਿਆ ਸੀ । ਇਸ ਤੋਂ ਬਾਅਦ, 18 ਜਨਵਰੀ ਨੂੰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਵਿੱਚ ਕੇਜਰੀਵਾਲ ਦੀ ਕਾਰ `ਤੇ ਪੱਥਰ ਸੁੱਟੇ ਗਏ। ਪੁਲਿਸ ਇਸਦੀ ਜਾਂਚ ਕਰਨ ਨਹੀਂ ਗਈ। ਜਦੋਂ ਅਸੀਂ ਸੋਸ਼ਲ ਮੀਡੀਆ `ਤੇ ਜਾਂਚ ਕੀਤੀ, ਤਾਂ ਸਾਨੂੰ ਪਤਾ ਲੱਗਾ ਕਿ ਸਾਰੇ ਹਮਲਾਵਰ ਭਾਜਪਾ ਵਰਕਰ ਸਨ। ਦਿੱਲੀ ਪੁਲਿਸ ਨੇ ਨਾ ਤਾਂ ਉਨ੍ਹਾਂ ਨੂੰ ਰੋਕਿਆ ਅਤੇ ਨਾ ਹੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕੀਤੀ।