Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 04 Oct 2026 | 10:24 pm

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਨਿਗਮ ਦੀ ਟੀਮ ਨੇ ਸੜਕਾਂ ਦੁਆਲੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਰੇਹੜੀਆਂ ਹਟਾਈਆਂ

ਨਗਰ ਨਿਗਮ ਦੀ ਟੀਮ ਨੇ ਸੜਕਾਂ ਦੁਆਲੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਰੇਹੜੀਆਂ ਹਟਾਈਆਂ

ਨਗਰ ਨਿਗਮ ਦੀ ਟੀਮ ਨੇ ਸੜਕਾਂ ਦੁਆਲੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਰੇਹੜੀਆਂ ਹਟਾਈਆਂ
– ਅਦਾਲਤ ਬਾਜ਼ਾਰ, ਛੋਟੀ ਬਾਰਾਂਦਰੀ ਚ ਵੀ ਕੀਤੀ ਕਰਵਾਈ
ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਦੇ ਨਿਰਦੇਸ਼ਾਂ ਤੇ ਅੱਜ ਦੂਸਰੇ ਦਿਨ ਤਹਿਬਜ਼ਾਰੀ ਸ਼ਾਖਾ ਵੱਲੋਂ ਵਿਸ਼ਾਲ ਵਰਮਾ ਇੰਸਪੈਕਟਰ ਦੀ ਟੀਮ ਵਲੋਂ ਅਦਾਲਤ ਬਜਾਰ, ਛੋਟੀ ਬਾਰਾਂਦਰੀ ਤੇ ਕੁੱਝ ਹੋਰ ਇਲਾਕਿਆਂ ਦੇ ਵਿਚ ਲੱਗੀਆਂ ਰੇਹੜੀਆਂ ਨੂੰ ਹਟਵਾਇਆ ਗਿਆ । ਇਹ ਰੇਹੜੀਆਂ ਜੋ ਹਾਦਸਿਆਂ ਦਾ ਕਾਰਨ ਬਣਦੀਆਂ ਹਨ । ਕਾਰਵਾਈ ਕਰਕੇ ਆਵਾਜਾਈ ਦਰੁਸਤ ਕਰਾਈ ਗਈ। ਇਸੇ ਤਰਾਂ ਅਦਾਲਤ ਬਾਜ਼ਾਰ ਵਿਖੇ ਦੁਕਾਨਾਂ ਦਾ ਸਮਾਨ ਅੰਦਰ ਕਰਾ ਕੇ ਬਾਜ਼ਾਰ ਦਾ ਰਸਤਾ ਖੁੱਲਾ ਕਰ ਦਿੱਤਾ ਗਿਆ । ਤਹਿਬਜ਼ਾਰੀ ਸ਼ਾਖਾ ਵੱਲੋਂ ਕਈ ਮੁਹਿੰਮਾਂ ਚਲਾਈਆਂ ਗਈਆਂ। ਰਿਕਸ਼ਿਆਂ ਅਤੇ ਰੇਹੜੀਆਂ ਨੂੰ ਦੂਰ ਕਰਕੇ ਬਾਜ਼ਾਰਾਂ ਦੇ ਰਸਤੇ ਖੁੱਲੇ ਕੀਤੇ ਗਏ । ਅਦਾਲਤ ਬਾਜ਼ਾਰ ਵਿੱਚ ਦੁਕਾਨਦਾਰਾਂ ਦਾ ਸਮਾਨ ਦੁਕਾਨਾਂ ਦੇ ਅੰਦਰ ਕਰਵਾਇਆ ਗਿਆ, ਜਿਸ ਨਾਲ ਬਾਜ਼ਾਰ ਦਾ ਰਸਤਾ ਖੁੱਲਾ ਕੀਤਾ ਗਿਆ ਗਿਆ ।
ਲੋਕਾਂ ਦੀ ਆਵਾਜਾਈ ਚ ਵਿਘਨ ਨਹੀਂ ਪੈਣ ਦਿੱਤਾ ਜਾਏਗਾ : ਗੋਗੀਆ
ਮੇਅਰ ਕੁੰਦਨ ਗੋਗੀਆ ਨੇ ਕਿਹਾ ਕੇ ਕਿਸੇ ਵੀ ਗਰੀਬ ਰੇਹੜੀ ਰਿਕਸ਼ਾ ਚਾਲਕ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਪਰ ਸੜਕਾਂ ਦੁਆਲੇ ਰੇਹੜੀ ਰਿਕਸ਼ੇ ਲਗਾ ਕੇ ਆਵਾਜਾਈ ਚ ਵਿਘਨ ਨਾ ਪਾਇਆ ਜਾਵੇ । ਉਨਾਂ ਕਿਹਾ ਕੇ ਨਗਰ ਨਿਗਮ ਦੀ ਟੀਮ ਆਪਣਾ ਕੰਮ ਕਰਦੀ ਰਹੇਗੀ, ਜੋ ਰੇਹੜੀ ਚਾਲਕ ਸੜਕ ਤੇ ਰੇਹੜੀ ਲਗਾ ਕੇ ਹਾਦਸਿਆਂ ਦਾ ਕਾਰਨ ਬਣੇਗਾ, ਉਸ ਨੂੰ ਹਟਾਉਣਾ ਨਗਰ ਨਿਗਮ ਟੀਮ ਦੀ ਜਿੰਮੇਵਾਰੀ ਹੈ, ਪਰ ਆਪਣੀ ਨਿਰਧਾਰਤ ਜਗ੍ਹਾ ਜਾਂ ਸੜਕ ਤੇ ਚੌਂਕ ਤੋਂ ਹਟ ਕੇ ਖੜੀ ਰੇਹੜੀ ਜਾ ਰਿਕਸ਼ਾ ਚਾਲਕ ਨੂੰ ਤੰਗ ਨਹੀਂ ਕੀਤਾ ਜਾਵੇਗਾ । ਗੋਗੀਆ ਨੇ ਕਿਹਾ ਕਿ ਰੇਹੜੀਆਂ ਨੂੰ ਸੜਕਾਂ ਤੋਂ ਦੂਰ ਪਿੱਛੇ ਹਟਾ ਕੇ ਲਗਾਇਆ ਜਾਵੇ, ਚੌਂਕਾ ਚ ਰੇਹੜੀਆਂ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ, ਜੋ ਸਭ ਤੋਂ ਵੱਧ ਹਾਦਸਿਆਂ ਦਾ ਕਾਰਨ ਬਣਦੀਆਂ ਹਨ ।

Advertisement
Advertisement
Advertisement
Advertisement
Scroll to Top