Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 4:46 am

+91 90915 01313 , +91 90916 01313

punjabbanni@gmail.com
punjabbani@yahoo.com

ਅੰਮ੍ਰਿਤ ਯੋਜਨਾਂ-1 ਅਤੇ 2 ਦੇ ਤਹਿਤ ਸਨੌਰ ਸ਼ਹਿਰ ਚ ਵਾਟਰ ਸਪਲਾਈ ਅਤੇ  ਸੀਵਰੇਜ ਦਾ ਕੰਮ ਕੀਤਾ ਜਾਵੇਗਾ : ਪ੍ਰਦੀਪ ਜੋਸ਼ਨ

ਅੰਮ੍ਰਿਤ ਯੋਜਨਾਂ-1 ਅਤੇ 2 ਦੇ ਤਹਿਤ ਸਨੌਰ ਸ਼ਹਿਰ ਚ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਕੀਤਾ ਜਾਵੇਗਾ : ਪ੍ਰਦੀਪ ਜੋਸ਼ਨ

ਅੰਮ੍ਰਿਤ ਯੋਜਨਾਂ-1 ਅਤੇ 2 ਦੇ ਤਹਿਤ ਸਨੌਰ ਸ਼ਹਿਰ ਚ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੰਮ ਕੀਤਾ ਜਾਵੇਗਾ : ਪ੍ਰਦੀਪ ਜੋਸ਼ਨ
ਸਨੌਰ ਦੀਆਂ ਕਲੋਨੀਆਂ ਚ ਕੀਤਾ ਪ੍ਰਦੀਪ ਜੋਸ਼ਨ ਨੇ ਆਪਣੀ ਟੀਮ ਸਮੇਤ ਕੀਤਾ ਦੌਰਾ
ਸਨੌਰ 16 ਜਨਵਰੀ : ਹਲਕਾ ਸਨੌਰ ਚ ਬੀਤੇ ਦਿਨੀ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ ਨੂੰ ਨਿਯੁਕਤ ਕੀਤਾ ਗਿਆ ਸੀ, ਜਿਸ ਨਾਲ ਸ਼ਹਿਰ ਨਿਵਾਸੀਆਂ ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ । ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਬਿਨ੍ਹਾਂ ਕਿਸੇ ਦੇਰੀ ਕੀਤੇ ਅੱਜ ਸਨੌਰ ਦੀਆਂ ਕਲੋਨੀਆਂ ਵਿੱਚ ਆਪਣੀ ਟੀਮ ਸਮੇਤ ਦੌਰਾ ਕੀਤਾ ਗਿਆ । ਇਸ ਮੌਕੇ ਪ੍ਰਧਾਨ ਪ੍ਰਦੀਪ ਜੋਸ਼ਨ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਜੋ ਜਿੰਮੇਵਾਰੀ ਦਿੱਤੀ ਗਈ ਉਹ ਲੋਕਾਂ ਦੀਆਂ ਸਹੂਲਤਾਂ ਪੂਰੀਆਂ ਕਰਨ ਲਈ ਮਿਲੀ ਹੈ, ਜਿਸਨੂੰ ਮੈ ਆਪਣੀ ਟੀਮ ਨਾਲ ਪੂਰੀਆਂ ਕਰਨ ਦੇ ਯਤਨ ਕਰ ਰਿਹਾ ਹਾਂ । ਉਨ੍ਹਾਂ ਦੱਸਿਆ ਕਿ ਅਸੀਂ ਅੱਜ ਅੰਮ੍ਰਿਤ ਯੋਜਨਾ ਦੇ ਤਹਿਤ ਸਾਰੇ ਸ਼ਹਿਰ ਨੂੰ ਵਾਟਰ ਸਪਲਾਈ ਨਾਲ ਜੋੜੀਆਂ ਜਾਵੇਗਾ । ਇਸ ਵਿੱਚ ਲੋਕਾਂ ਨੂੰ ਪਾਣੀ ਸ਼ੁੱਧ ਕਰਕੇ ਉਪਲੱਬਧ ਕਰਵਾਇਆ ਜਾਵੇਗਾ । ਇਸੇ ਸੰਬੰਧ ਚ ਸੀਵਰੇਜ ਬੋਰਡ ਦੇ ਐਕਸ਼ਨ, ਐਸ. ਡੀ. ਓ., ਸਨੌਰ ਨਗਰ ਕੋਂਸਲ ਸਨੌਰ ਦੇ ਕਾਰਜ ਸਾਧਕ ਅਫਸਰ ਸਮੇਤ ਨਿਰਖਣ ਕੀਤਾ ਗਿਆ ਕਿ ਸ਼ਹਿਰ ਚ ਕਿੰਨਾ ਕੰਮ ਹੋ ਚੁੱਕਾ ਹੈ ਅਤੇ ਕਿੰਨ੍ਹਾਂ ਬਾਕੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਨੌਰ ਦੇ ਵਿੱਚ 20% ਨਿਵਾਸੀਆਂ ਨੂੰ ਨਹੀਂ 100% ਲੋਕਾਂ ਤੱਕ ਸ਼ੁੱਧ ਪਾਣੀ ਉਪਲੱਬਧ ਕਰਵਾਇਆ ਜਾਵੇ। ਪ੍ਰਧਾਨ ਜੋਸ਼ਨ ਨੇ ਕਿਹਾ ਕਿ ਸਨੌਰ ਵਾਸੀਆਂ ਦੀ ਸੀਵਰੇਜ ਦੀ ਸੱਮਸਿਆ ਇਕ ਮੁੱਖ ਸੱਮਸਿਆ ਹੈ। ਜਿਸਨੂੰ ਅਸੀਂ ਜਲਦ ਤੋਂ ਜਲਦ ਹੱਲ ਕਰਨ ਲਈ ਜੁੱਟੇ ਹੋਏ ਹਾਂ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਕਿਹਾ ਕਿ ‘ਆਪ’ ਸਰਕਾਰ ਤੋਂ ਪਹਿਲਾਂ ਵਾਲੀ ਸਰਕਾਰ ਨੂੰ ਸੀਵਰੇਜ ਬੋਰਡ ਵਲੋਂ ਸਨੌਰ ਸ਼ਹਿਰ ਲਈ 65 ਕਰੋੜ ਰੁਪਇਆ ਪਾਸ ਹੋਇਆਂ ਸੀਪਰੰਤੂ ਉਨ੍ਹਾਂ ਵਲੋਂ ਕੋਈ ਕੰਮ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਅੰਮ੍ਰਿਤ ਯੋਜਨਾਂ-1 ਦੇ ਤਹਿਤ ਅਸੀਂ ਉਨ੍ਹਾਂ ਪੈਸਿਆਂ ਨੂੰ ਵਾਪਿਸ ਲੈ ਕੇ ਆਈਏ ਤੇ ਸਨੌਰ ਵਾਸੀਆਂ ਨੂੰ ਵਾਟਰ ਸਪਲਾਈ ਦੇ ਨਾਲ-ਨਾਲ ਸੀਵਰੇਜ ਦੀ ਸੁਵਿਧਾ ਵੀ ਉਪਲੱਬਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਟੀਮ ਸਮੇਤ ਹਲਕਾ ਵਿਧਾਇਕ ਪਠਾਣਮਾਜਰਾ ਦੀ ਰਹਿਨੁਮਾਈ ਹੇਠ ਇਨ੍ਹਾਂ ਕੰਮਾਂ ਨੂੰ ਕਰਨ ਦਾ ਯਤਨ ਕਰਾਂਗਾ । ਇਸ ਮੌਕੇ ਕਾਰਜ ਸਾਧਕ ਅਫਸਰ ਲਖਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਪ੍ਰਦੀਪ ਜੋਸ਼ਨ ਦੀ ਰਹਿਨੁਮਾਈ ਹੇਠ ਨੇਪਰੇ ਚੜਾਉਣ ਦੇ ਯਤਨ ਚ ਜੁੱਟੇ ਹੋਏ ਹਾਂ ।

Advertisement
Advertisement
Advertisement
Advertisement
Scroll to Top