Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 4:48 am

+91 90915 01313 , +91 90916 01313

punjabbanni@gmail.com
punjabbani@yahoo.com

ਮੇਅਰ ਕੁੰਦਨ ਗੋਗੀਆ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਕੰਮ ਕਾਜ ਨੂੰ ਲੈ ਕੇ ਰਿਵਿਊ ਮੀਟਿੰਗ

ਮੇਅਰ ਕੁੰਦਨ ਗੋਗੀਆ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਕੰਮ ਕਾਜ ਨੂੰ ਲੈ ਕੇ ਰਿਵਿਊ ਮੀਟਿੰਗ

ਮੇਅਰ ਕੁੰਦਨ ਗੋਗੀਆ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਕੰਮ ਕਾਜ ਨੂੰ ਲੈ ਕੇ ਰਿਵਿਊ ਮੀਟਿੰਗ
ਪਟਿਆਲਾ : ਨਗਰ ਨਿਗਮ, ਪਟਿਆਲਾ ਦੇ ਕੰਮ ਕਾਜ਼ ਨੁੰ ਰੀਵਿਊ ਕਰਨ ਲਈ ਸ੍ਰੀ ਕੁੰਦਨ ਗੋਗੀਆ, ਮੇਅਰ, ਨਗਰ ਨਿਗਮ, ਪਟਿਆਲਾ ਜੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਡਾ. ਰਜਤ ਓਬਰਾਏ, ਪੀ. ਸੀ. ਐਸ. ਕਮਿਸ਼ਨਰ, ਨਗਰ ਨਿਗਮ, ਪਟਿਆਲਾ, ਸ੍ਰੀਮਤੀ ਦੀਪਜੋਤ ਕੌਰ, ਪੀ. ਸੀ. ਐਸ., ਸੰਯੁਕਤ ਕਮਿਸ਼ਨਰ ਨਗਰ ਨਿਗਮ, ਪਟਿਆਲਾ, ਸ੍ਰੀ ਹਰਕਿਰਨ ਪਾਲ ਸਿੰਘ, ਨਿਗਰਾਨ ਇੰਜੀਨੀਅਰ, ਸ੍ਰੀ ਗੁਰਪ੍ਰੀਤ ਸਿੰਘ ਵਾਲੀਆ, ਨਿਗਰਾਨ ਇੰਜੀਨੀਅਰ, ਡਾ: ਨਵਿੰਦਰ ਸਿੰਘ, ਹੈਲਥ ਅਫਸਰ ਹਾਜ਼ਰ ਸਨ। ਮੀਟਿੰਗ ਵਿਚ ਸ਼ਹਿਰ ਦੀ ਵਿਵਸਥਾਂ ਨੂੰ ਸੁਧਾਰ ਕਰਨ ਹਿੱਤ ਅਤੇ ਸ਼ਹਿਰਵਾਸੀਆਂ ਦੇ ਹਿੱਤਾਂ ਨੂੰ ਮੁੱਖ ਰਖਦੇ ਹੋਏ ਮੇਅਰ, ਨਗਰ ਨਿਗਮ, ਪਟਿਆਲਾ ਵਲੋ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆ ਗਈਆ ।
1 ਸ਼ਹਿਰ ਵਿਚ ਸਟਰੀਟ ਲਾਈਟ ਦੇ ਕਈ ਥਾਂਵਾ ਤੇ ਟਾਈਮਰ ਖਰਾਬ ਹਨ ਜਿਸ ਕਾਰਨ ਸ਼ਹਿਰ ਵਿਚ ਕਈ ਥਾਂਵਾ ਤੇ ਦਿਨ ਵਿਚ ਵੀ ਲਾਈਟਾਂ ਚਲਦੀਆਂ ਰਹਿੰਦੀਆਂ ਹਨ । ਨਿਗਰਾਨ ਇੰਜੀਨੀਅਰ ਨੂੰ ਹਦਾਇਤ ਕੀਤੀ ਗਈ ਕਿ ਸਮੂਹ ਟਾਈਮਰ 2 ਦਿਨਾ ਦੇ ਅੰਦਰ ਅੰਦਰ ਠੀਕ ਕਰਵਾਏ ਜਾਣ ਅਤੇ ਦਿਨ ਦੇ ਸਮੇ ਕੋਈ ਵੀ ਸਟਰੀਟ ਲਾਈਟ ਨਾ ਜਗੇ ਇਹ ਯਕੀਨੀ ਬਣਾਇਆ ਜਾਵੇ । ਇਸਤੋ ਇਲਾਵਾ ਸਟਰੀਟ ਲਾਈਟ ਦੇ ਬੰਦ ਪਏ ਪੁਆਇੰਟ ਠੀਕ ਕਰਵਾਏ ਜਾਣ ਅਤੇ ਵਾਰਡ ਵਾਈਜ਼ ਰਿਪੇਅਰ ਕਰਵਾਈ ਜਾਵੇ ਤਾਂ ਜੋ ਸਮੂਹ ਵਾਰਡਾਂ ਦੀ ਸਟਰੀਟ ਲਾਈਟ ਠੀਕ ਢੰਗ ਨਾਲ ਸਮੇ ਚੱਲ ਅਤੇ ਬੰਦ ਹੋਵੇ।
2 ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰ ਦੇ ਦੋਵੇ ਨਿਗਰਾਨ ਇੰਜੀਨੀਅਰ ਨੂੰ ਹਦਾਇਤ ਕੀਤੀ ਗਈ ਕਿ ਸਮੂਹ ਵਾਰਡਾਂ ਵਿਚ ਕਈ ਥਾਂਵਾ ਤੇ ਪੈਚ ਲੱਗਣ ਵਾਲੇ ਹਨ । ਇਹ ਪੈਚ ਲਗਾਉਣ ਦਾ ਕੰਮ ਕੱਲ ਤੋ ਹੀ ਸ਼ੁਰੂ ਕੀਤਾ ਜਾਵੇ ਅਤੇ ਇਕ ਮਹੀਨੇ ਦੇ ਅੰਦਰ ਅੰਦਰ ਸਮੂਹ ਵਾਰਡਾਂ ਵਿਚ ਪੈਚ ਵਰਕ ਦਾ ਕੰਮ ਮੁਕੰਮਲ ਕੀਤਾ ਜਾਵੇ ।
1 ਨਿਗਰਾਨ ਇੰਜੀਨੀਅਰ (ਬਾਗਬਾਨੀ) ਨੂੰ ਹਦਾਇਤ ਕੀਤੀ ਗਈ ਕਿ ਕਈ ਪਾਰਕਾਂ ਵਿਚ ਕੁੜਾ ਆਦਿ ਪਿਆ ਹੈ ਜਿਸਨੂੰ ਫੋਰੀ ਤੋਰ ਤੇ ਸਾਫ ਕਰਵਾਇਆ ਜਾਵੇ ਅਤੇ ਪਾਰਕਾਂ ਵਿਚ ਨਵੇ ਬੁੱਟੇ ਲਗਾ ਕੇ ਵਿਕਸਿ਼ਤ ਕੀਤਾ ਜਾਵੇ ।
2 ਹੈਲਥ ਅਫਸਰ ਨੂੰ ਹਦਾਹਿਤ ਕੀਤੀ ਗਈ ਕਿ ਇਕ ਟੀਮ ਦਾ ਗਠਨ ਕਰਕੇ ਹਰੇਕ ਵਾਰਡ ਵਿਚ ਸਫਾਈ ਅਭਿਆਨ ਚਲਾਇਆ ਜਾਵੇ ਅਤੇ ਮੁੱਖ ਸੜਕਾਂ/ ਗਲੀਆ ਵਿਚ ਪਿਆ ਕੁੜਾ ਅਤੇ ਮਲਬਾ ਫੋਰੀ ਤੋਰ ਤੇ ਹਟਵਾਇਆ ਜਾਵੇ । ਵਾਰਡਾਂ ਲਈ ਗਠਿਤ ਕੀਤੀਆ ਗਈਆ ਟੀਮਾਂ ਨੁੰ ਰੋਟੇਸ਼ਨ ਵਾਈਜ਼ ਸਮੂਹ ਵਾਰਡਾਂ ਵਿਚ ਭੇਜਿਆ ਜਾਵੇ ਅਤੇ ਆਉਣ ਵਾਲੇ ਇਕ ਮਹੀਨੇ ਦੇ ਅੰਦਰ ਅੰਦਰ ਸਮੂਹ ਵਾਰਡਾਂ ਵਿਚ ਸਫਾਈ ਵਿਵਸਥਾਂ ਨੂੰ ਸੁਚਾਰੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ।
3 ਸੰਯੂਕਤ ਕਮਿਸ਼ਨਰ, ਨਗਰ ਨਿਗਮ, ਪਟਿਆਲਾ ਜੀ ਨੂੰ ਕਿਹਾ ਗਿਆ ਕਿ ਸ਼ਹਿਰ ਵਿਚ ਲੀਜ਼/ਰੈਟ ਦੀਆਂ ਪ੍ਰਾਪਰਟੀਆਂ ਦੇ ਬਕਾਇਆਜਾਤ ਦੀ ਰਿਕਵਰੀ ਲਈ ਨੋਟਿਸ ਜਾਰੀ ਕੀਤੇ ਜਾਣ ਅਤੇ 15 ਦਿਨਾਂ ਦੇ ਅੰਦਰ ਅੰਦਰ ਆਪਣੇ ਬਕਾਇਆਜਾਤ ਦੀ ਰਿਕਵਰੀ ਯਕੀਨੀ ਬਣਾਈ ਜਾਵੇ । ਜੇਕਰ 15 ਦਿਨਾਂ ਦੇ ਅੰਦਰ ਅੰਦਰ ਪੇਡਿੰਗ ਲੀਜ਼/ ਰੈਟ ਦੀ ਅਦਾਇਗੀ ਨਹੀ ਕੀਤੀ ਜਾਂਦੀ ਤਾਂ ਉਸ ਲੀਜ਼/ ਰੈਟ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
4 ਮੀਟਿੰਗ ਵਿਚ ਮੇਅਰ, ਨਗਰ ਨਿਗਮ, ਪਟਿਆਲਾ ਵਲੋ ਇਹ ਵੀ ਹਦਾਇਤ ਕੀਤੀ ਗਈ ਕਿ ਆਮ ਪਬਲਿਕ ਵਲੋ ਜੋ ਨਕਸ਼ੇ/ ਐਨ. ਓ. ਸੀ. ਦੇ ਕੇਸ ਆਨਲਾਈਨ ਜਮ੍ਹਾਂ ਕਰਵਾਏ ਜਾਂਦੇ ਹਨ ਉਸ ਵਿਚ ਦਫਤਰ ਵਲੋ ਜੇਕਰ ਕੋਈ ਆਬਜੈਕਸ਼ਨ ਲਗਾਇਆ ਜਾਂਦਾ ਹੈ ਤਾਂ ਉਹ ਫੋਰੀ ਤੋਰ ਤੇ ਦਫਤਰੀ ਸਟਾਫ ਰਾਹੀ ਬਿਨੈਕਾਰ ਨੂੰ ਫੋਨ ਰਾਹੀ ਸੂਚਿਤ ਕੀਤਾ ਜਾਵੇ ਤਾਂ ਜੋ ਫੋਰੀ ਤੋਰ ਤੇ ਆਬਜੈਕਸ਼ਨ ਦੂਰ ਕੀਤਾ ਜਾ ਸਕੇ ਅਤੇ ਮਿਥੇ ਸਮੇ ਦੇ ਅੰਦਰ ਅੰਦਰ ਨਕਸ਼ੇ ਪਾਸ ਕੀਤੇ ਜਾਣ ਤਾਂ ਜੋ ਆਮ ਪਬਲਿਕ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।

Advertisement
Advertisement
Advertisement
Advertisement
Scroll to Top