Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 4:15 am

+91 90915 01313 , +91 90916 01313

punjabbanni@gmail.com
punjabbani@yahoo.com

ਜਨ ਜਨਵਾਦੀ ਪਾਰਟੀ ਦੇ ਰਾਸਟਰੀ ਪ੍ਰਧਾਨ ਡਾ. ਸੰਜੇ ਸਿੰਘ ਚੌਹਾਨ ਜਾਗਦੇ ਰਹੋ ਦੇ ਗ੍ਰਹਿ ਵਿਖੇ ਪਹੁੰਚੇ

ਜਨ ਜਨਵਾਦੀ ਪਾਰਟੀ ਦੇ ਰਾਸਟਰੀ ਪ੍ਰਧਾਨ ਡਾ. ਸੰਜੇ ਸਿੰਘ ਚੌਹਾਨ ਜਾਗਦੇ ਰਹੋ ਦੇ ਗ੍ਰਹਿ ਵਿਖੇ ਪਹੁੰਚੇ

ਜਨ ਜਨਵਾਦੀ ਪਾਰਟੀ ਦੇ ਰਾਸਟਰੀ ਪ੍ਰਧਾਨ ਡਾ. ਸੰਜੇ ਸਿੰਘ ਚੌਹਾਨ ਜਾਗਦੇ ਰਹੋ ਦੇ ਗ੍ਰਹਿ ਵਿਖੇ ਪਹੁੰਚੇ
ਪੰਜਾਬ ਵਿਚ ਪਾਰਟੀ ਨੂੰ ਮਜਬੂਤ ਕਰਨ ਤੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨਾਲ ਵਿਸੇਸ ਚਰਚਾ ਕੀਤੀ
ਸਨੌਰ : ਜਨ ਜਨਵਾਦੀ ਪਾਰਟੀ ਦੇ ਰਾਸਟਰੀ ਪ੍ਰਧਾਨ ਡਾ.ਸੰਜੇ ਚੌਹਾਨ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਦੇ ਗ੍ਰਹਿ ਪਿੰਡ ਬਿਸਨਗੜ ਜਿਲਾ ਪਟਿਆਲਾ ਵਿਖੇ,ਪਹੁੰਚੇ।ਜਾਗਦੇ ਰਹੋ ਵੱਲੋਂ ਡਾ.ਸੰਜੇ ਸਿੰਘ ਚੌਹਾਨ ਨੂੰ ਗੁਲਦਸਤਾ ਦੇ ਕੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸੰਜੇ ਸਿੰਘ ਚੌਹਾਨ ਨੇ ਆਖਿਆ ਕਿ ਪੰਜਾਬ 2027 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਨ ਜਨਵਾਦੀ ਪਾਰਟੀ ਵੱਲੋਂ 117 ਸੀਟਾਂ ਤੇ ਉਮੀਦਵਾਰ ਉਤਾਰੇ ਜਾਣ ਲਈ ਵਿਸੇਸ਼ ਚਰਚਾ ਕੀਤੀ । ਡਾਕਟਰ ਸੰਜੇ ਸਿੰਘ ਚੌਹਾਨ ਨੇ ਕਿਹਾ ਜਨ ਜਨਵਾਦੀ ਪਾਰਟੀ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਅਗਵਾਈ ਹੇਠ ਇਸੇ ਸਾਲ ਪੰਜਾਬ ਦਾ ਢਾਚਾ ਬਣਾਇਆ ਜਾਵੇਗਾ ਤਾ ਜੋ ਜਨ ਜਨਵਾਦੀ ਪਾਰਟੀ ਦਾ ਪੰਜਾਬ ਅੰਦਰ ਆਧਾਰ ਮਜਬੂਤ ਕੀਤਾ ਜਾ ਸਕੇ । ਇਸ ਮੌਕੇ ਡਾ. ਸੰਜੇ ਸਿੰਘ ਚੌਹਾਨ ਰਾਸਟਰੀ ਪ੍ਰਧਾਨ ਜਨ ਜਨਵਾਦੀ ਪਾਰਟੀ,ਉੱਤਰ ਪ੍ਰਦੇਸ਼ ਦੇ ਪ੍ਰਧਾਨ ਬੀ. ਡੀ. ਸਿੰਘ ਚੌਹਾਨ,ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਗੁਰਮੀਤ ਸਿੰਘ ਹਡਾਣਾ, ਕਸਪਾਲ ਸਿੰਘ ਨੰਬਰਦਾਰ, ਜਗਤਾਰ ਸਿੰਘ, ਸਰਪੰਚ ਰਾਣੀ ਕੌਰ, ਕਰਨਵੀਰ ਸਿੰਘ ਘੇਲ,ਜਗਤਾਰ ਸਿੰਘ ਚਿੜਵੀ,ਕਰਮ ਸਿੰਘ ਹਡਾਣਾ, ਲਵਪ੍ਰੀਤ ਸਿੰਘ,ਨਿਰਮਲ ਕੌਰ, ਸੁੰਦਰਜੀਤ ਕੌਰ,ਮਾਤਾ ਕੌੜੀ ਕੌਰ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Scroll to Top