Breaking News ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅਧਿਕਾਰੀਆਂ ਨੂੰ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਅਤੇ ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ਖੁੱਡੀਆਂ ਵੱਲੋਂ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਹਰ ਪੰਦਰਵਾੜੇ ਨੂੰ ਪ੍ਰਗਤੀ ਰਿਪੋਰਟ ਦੇਣ ਦੇ ਨਿਰਦੇਸ਼ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦ‘ਸੰਗੀਤ’ ਸੱਭਿਆਚਾਰਾਂ ਅਤੇ ਸੱਭਿਅਤਾਵਾਂ ਨੂੰ ਅੱਗੇ ਤੋਰਦਾ ਹੈੈ : ਗੁਲਾਬ ਚੰਦ ਕਟਾਰੀਆਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਬੁਲਾਈਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.ਸੁਪਰੀਮ ਕੋਰਟ ਨੇ ਲਗਾਈ ਰਾਹੁਲ ਗਾਂਧੀ ਵਿਰੁੱਧ ਹੇਠਲੀ ਅਦਾਲਤ ਦੀ ਕਾਰਵਾਈ `ਤੇ ਰੋਕਮੁਲਕ ਤਰੱਕੀ ਉਦੋਂ ਕਰਦਾ ਹੈ ਜਦੋਂ ਉੱਥੋਂ ਦੇ ਬਸ਼ਿੰਦੇ ਖ਼ੁਸ਼ਹਾਲ ਹੋਣ : ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ

ਸਿਰ ਉਤੇ ਕੇਸਰੀ ਪੱਗ ਬੰਨ੍ਹ ਖਿੱਚ ਦਾ ਕੇਂਦਰ ਬਣੀ ਇਹ ਪੰਜਾਬੀ ਅਦਾਕਾਰਾ, ਪ੍ਰਸ਼ੰਸਕਾਂ ਨੇ ਕੀਤੀ ਤਾਰੀਫ, ਬੋਲੇ-ਵੱਖਰਾ ਰੂਪ...

ਦੁਆਰਾ: Punjab Bani ਪ੍ਰਕਾਸ਼ਿਤ :Wednesday, 22 January, 2025, 12:40 PM

ਸਿਰ ਉਤੇ ਕੇਸਰੀ ਪੱਗ ਬੰਨ੍ਹ ਖਿੱਚ ਦਾ ਕੇਂਦਰ ਬਣੀ ਇਹ ਪੰਜਾਬੀ ਅਦਾਕਾਰਾ, ਪ੍ਰਸ਼ੰਸਕਾਂ ਨੇ ਕੀਤੀ ਤਾਰੀਫ, ਬੋਲੇ-ਵੱਖਰਾ ਰੂਪ…
ਪਟਿਆਲਾ : ਹਾਲ ਹੀ ਵਿੱਚ ਅਦਾਕਾਰਾ ਗੁਰਲੀਨ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਿਰ ਉਤੇ ਬੰਨ੍ਹੀ ਪੱਗ ਦੀਆਂ ਸ਼ਾਨਦਾਰ ਫੋਟੋਆਂ ਸਾਂਝੀਆਂ ਕੀਤੀਆਂ ਹਾਲ ਦੇ ਗਲਿਆਰੇ ਵਿੱਚ ਇਸ ਸਮੇਂ ਪੰਜਾਬੀ ਫਿਲਮ ‘ਗੁਰਮੁਖ‘ ਛਾਈ ਹੋਈ ਹੈ, ਇਹ ਫਿਲਮ 24 ਜਨਵਰੀ ਨੂੰ ਓਟੀਟੀ ਪਲੇਟਫਾਰਮ ਕੇਬਲਵਨ ਉਤੇ ਰਿਲੀਜ ਹੋਣ ਜਾ ਰਹੀ ਹੈ । ਫਿਲਮ ਦੀ ਪੂਰੀ ਟੀਮ ਜੋਰਾਂ-ਸ਼ੋਰਾਂ ਨਾਲ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ।ਇੱਕ ਸਿੱਖ ਨੂੰ ਪੱਗ ਦੀ ਮਹੱਤਤਾ ਬਾਰੇ ਸਮਝਾਉਂਦੀ ਇਸ ਫਿਲਮ ਵਿੱਚ ਕਈ ਵੱਡੇ ਚਿਹਰੇ ਮੁੱਖ ਭੂਮਿਕਾ ਨਿਭਾਉਂਦੇ ਨਜਰ ਆਉਣਗੇ । ਹੁਣ ਇਸੇ ਫਿਲਮ ਦੀ ਸਟਾਰ ਅਦਾਕਾਰਾ ਗੁਰਲੀਨ ਚੋਪੜਾ ਨੇ ਇੱਕ ਵੀਡੀਓ ਅਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਅਦਾਕਾਰਾ ਨੇ ਸਿਰ ਉਤੇ ਕੇਸਰੀ ਰੰਗ ਦੀ ਪੱਗ ਬੰਨ੍ਹੀ ਹੈ, ਪ੍ਰਸ਼ੰਸਕ ਇਸਨੂੰ ਦੇਖ ਕੇ ਪਿਆਰ ਦੀ ਵਰਖਾ ਕਰ ਰਹੇ ਹਨ ।
ਤਸਵੀਰਾਂ ਅਤੇ ਵੀਡੀਓਜ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ‘ਸਾਨੂੰ ਆਪਣੇ ਸਿੱਖ ਹੋਣ ਉਤੇ ਮਾਣ ਮਹਿਸੂਸ ਹੋਣਾ ਚਾਹੀਦਾ, ਸਿਰ ਉਤੇ ਬੰਨ੍ਹੀ ਪੱਗ ਕੀ ਹੁੰਦੀ ਹੈ? ਅਸੀਂ ਕਿਉਂ ਇਹ ਪੱਗ ਬੰਨ੍ਹਦੇ ਹਾਂ? ਕਿਵੇਂ ਸਾਨੂੰ ਗੁਰੂ ਸਾਹਿਬਾਨਾਂ ਨੇ ਇਸ ਪੱਗ ਦੀ ਦਾਤ ਦਿੱਤੀ? ਕਿਉਂ ਦਿੱਤੀ? ਇੱਕ ਸਿੱਖ ਜਿੱਥੇ ਖੜ੍ਹ ਜਾਵੇ ਕਿਵੇਂ ਕੋਈ ਕੁੜੀ ਸੁਰੱਖਿਅਤ ਮਹਿਸੂਸ ਕਰਦੀ ਹੈ? ਇਹ ਸਭ ਦੇਖੋ ਫਿਲਮ ‘ਗੁਰਮੁਖ‘ ਵਿੱਚ, ਜੋ 24 ਜਨਵਰੀ ਨੂੰ ਕੇਬਲਵਨ ਉਤੇ ਰਿਲੀਜ ਹੋ ਰਹੀ ਹੈ ।‘ਪੋਸਟ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਹੁਣ ਅਦਾਕਾਰਾ ਦੀਆਂ ਇੰਨ੍ਹਾਂ ਪੋਸਟਾਂ ਉਤੇ ਪ੍ਰਸ਼ੰਸਕ ਵੀ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, ‘ਬਹੁਤ ਮਾਣ ਮਹਿਸੂਸ ਹੁੰਦਾ ਸਿਰ ਉਤੇ ਕੇਸਰੀ ਪੱਗ ਦੇਖ ਕੇ ।‘ ਇੱਕ ਹੋਰ ਨੇ ਲਿਖਿਆ, ‘ਵੱਖਰਾ ਰੂਪ ਸਰੂਪ ਦਿੱਤਾ ਬਾਜਾਂ ਵਾਲੇ ਨੇ ।‘ ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਲਾਲ ਦਿਲ ਦਾ ਇਮੋਜੀ ਸਾਂਝਾ ਕੀਤਾ ਅਤੇ ਪੋਸਟ ਉਤੇ ਪਿਆਰ ਦੀ ਵਰਖਾ ਕੀਤੀ ਹੈ ।
ਕੌਣ ਹੈ ਗੁਰਲੀਨ ਚੋਪੜਾ ਇਸ ਦੌਰਾਨ ਜੇਕਰ ਗੁਰਲੀਨ ਚੋਪੜਾ ਬਾਰੇ ਗੱਲ ਕਰੀਏ ਤਾਂ ਅਦਾਕਾਰਾ ਮਨੋਰੰਜਨ ਜਗਤ ਵਿੱਚ ਹਿੰਦੀ, ਤੇਲਗੂ, ਤਾਮਿਲ, ਮਰਾਠੀ, ਕੰਨੜ ਅਤੇ ਪੰਜਾਬੀ ਫਿਲਮਾਂ ਲਈ ਜਾਣੀ ਜਾਂਦੀ ਹੈ। ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗੁਰਲੀਨ ਚੋਪੜਾ ‘ਮਿਸ ਚੰਡੀਗੜ੍ਹ‘ ਵੀ ਰਹਿ ਚੁੱਕੀ ਹੈ। ਗੁਰਲੀਨ ਨੇ 1999 ਵਿੱਚ ਪੰਜਾਬੀ ਗੀਤ ‘ਟੇਢੀ ਟੇਢੀ ਤੱਕਦੀ ਤੂੰ‘ ਨਾਲ ਬਤੌਰ ਮਾਡਲ ਪੰਜਾਬੀ ਮਨੋਰੰਜਨ ਜਗਤ ਵਿੱਚ ਐਂਟਰੀ ਕੀਤੀ ਸੀ । ਇਸ ਤੋਂ ਇਲਾਵਾ ਅਦਾਕਾਰਾ ਨੇ ਦੂਜੀਆਂ ਕਈ ਭਾਸ਼ਾਵਾਂ ਵਿੱਚ ਆਪਣੀ ਕਲਾ ਦਾ ਲੋਹਾ ਮੰਨਵਾਇਆ ਹੈ । ਇਸ ਸਮੇਂ ਅਦਾਕਾਰਾ ਆਪਣੇ ਕਈ ਨਵੇਂ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਬਟੋਰ ਰਹੀ ਹੈ ।
ਸੈਫ ਅਲੀ ਖਾਨ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਆਟੋ ਚਾਲਕ ਨੂੰ ਮਿਲਿਆ ਇਨਾਮ, ਜਾਣੋ ਅਦਾਕਾਰ ਨੂੰ ਕਦੋਂ ਮਿਲੇਗੀ ਹਸਪਤਾਲ ਤੋਂ ਛੁੱਟੀ, ਇੱਕ ਵਾਰ ਫਿਰ ਜੋੜੀ ਦੇ ਤੌਰ ਉਤੇ ਨਜਰ ਆਉਣਗੇ ਧੀਰਜ ਕੁਮਾਰ ਅਤੇ ਕੁੱਲ ਸਿੱਧੂ, ਫਿਲਮ ਜਲਦ ਹੋਏਗੀ ਰਿਲੀਜ । ਪੰਜਾਬੀ ਫਿਲਮ ‘ਸੰਜੋਗ‘ ਦਾ ਹਿੱਸਾ ਬਣੀ ਇਹ ਬਾਲੀਵੁੱਡ ਸੁੰਦਰੀ, ਸ਼ੂਟਿੰਗ ਲਈ ਪੰਜਾਬ ਪੁੱਜੀ ਹੋਈ ਹੈ ।



Scroll to Top