Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Monday, 10 Aug 2026 | 3:38 pm

+91 90915 01313 , +91 90916 01313

punjabbanni@gmail.com
punjabbani@yahoo.com

ਕਣਕ ਦੀ ਵਧ ਰਹੀ ਕੀਮਤਾਂ ਨਾਲ ਪਿੱਸ ਰਿਹਾ ਆਟਾ ਚੱਕੀਆਂ ਦਾ ਕਾਰੋਬਾਰ, ਕਈ ਚੱਕੀਆਂ ਨੇ ਪਿਸਾਈ ਦਾ ਕੰਮ ਬੰਦ ਕੀਤਾ

ਕਣਕ ਦੀ ਵਧ ਰਹੀ ਕੀਮਤਾਂ ਨਾਲ ਪਿੱਸ ਰਿਹਾ ਆਟਾ ਚੱਕੀਆਂ ਦਾ ਕਾਰੋਬਾਰ, ਕਈ ਚੱਕੀਆਂ ਨੇ ਪਿਸਾਈ ਦਾ ਕੰਮ ਬੰਦ ਕੀਤਾ

ਕਣਕ ਦੀ ਵਧ ਰਹੀ ਕੀਮਤਾਂ ਨਾਲ ਪਿੱਸ ਰਿਹਾ ਆਟਾ ਚੱਕੀਆਂ ਦਾ ਕਾਰੋਬਾਰ, ਕਈ ਚੱਕੀਆਂ ਨੇ ਪਿਸਾਈ ਦਾ ਕੰਮ ਬੰਦ ਕੀਤਾ
ਪਟਿਆਲਾ : ਕਣਕ ਦੀ ਕੀਮਤਾਂ ਵਿਚ ਹੋ ਰਹੇ ਵਧੇ ਨੇ ਸਿਰਫ਼ ਘਰਾਂ ਦੇ ਰਸੋਈ ਬਜਟ ‘ਤੇ ਨਹੀਂ, ਸਗੋਂ ਆਟਾ ਪਿਸਾਈ ਉਦਯੋਗ ’ਤੇ ਵੀ ਗਹਿਰਾ ਅਸਰ ਪਾਇਆ ਹੈ । ਹਾਲ ਹੀ ਦੇ ਅੰਕੜਿਆਂ ਦੇ ਮੁਤਾਬਕ ਕਣਕ ਦੀ ਕੀਮਤ ਪਿਛਲੇ ਕੁੱਝ ਮਹੀਨਿਆਂ ’ਚ ਕਾਫੀ ਵੱਧ ਗਈ ਹੈ, ਜਿਸ ਨਾਲ ਨਾ ਸਿਰਫ਼ ਘਰੇਲੂ ਖਪਤਕਾਰ ਪ੍ਰੇਸ਼ਾਨ ਹਨ, ਸਗੋਂ ਫਲੋਰ ਮਿੱਲ ਮਾਲਕ ਵੀ ਆਪਣੀ ਆਮਦਨੀ ‘ਚ ਕਮੀ ਦਾ ਸਾਹਮਣਾ ਕਰ ਰਹੇ ਹਨ । ਇਕ ਪੜਤਾਲ ਮੁਤਾਬਕ, ਮਾਰਚ ਮਹੀਨੇ ਦੀ ਤੁਲਨਾ ਵਿਚ ਕਣਕ ਦੀ ਕੀਮਤ 20-25 ਫੀਸਦੀ ਵਧ ਗਈ ਹੈ । ਇਸ ਵਾਧੇ ਦਾ ਸਿੱਧਾ ਅਸਰ ਆਟੇ ਦੀ ਕੀਮਤਾਂ ’ਤੇ ਪੈਣਾ ਸੁਭਾਵਿਕ ਹੈ ਪਰ ਇਸ ਦੇ ਬਾਵਜੂਦ ਵੀ ਆਟੇ ਦੀ ਕੀਮਤ ’ਚ ਵੱਡਾ ਵਾਧਾ ਨਹੀਂ ਕੀਤਾ ਗਿਆ । ਪੰਜਾਬ ਰੋਲਰ ਫਲੋਰ ਮਿੱਲਜ਼ ਐਸੋਸੀਏਸ਼ਨ ਨੇ ਕੇਂਦਰੀ ਸਰਕਾਰ ਨੂੰ ਇਸ ਗੰਭੀਰ ਸਥਿਤੀ ਨੂੰ ਜਲਦੀ ਸੁਧਾਰਨ ਲਈ ਅਪੀਲ ਕੀਤੀ ਹੈ ।
ਟੈਂਡਰ ’ਚ ਕੀਮਤ 3200 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚੀ :
ਦਸਮੇਸ਼ ਫਲੋਰ ਮਿੱਲਜ਼ ਦੇ ਮਾਲਕ ਦਰਸ਼ਨ ਸਿੰਘ ਦੇ ਮਤਾਬਕ, ਕਣਕ ਦੀ ਕਮੀ ਉਸ ਸਮੇਂ ਤੋਂ ਸ਼ੁਰੂ ਹੋਈ ਜਦੋਂ ਪੰਜਾਬ ਵਿਚ ਦੂਜੇ ਸੂਬਿਆਂ ਤੋਂ ਕਣਕ ਅਜੇ ਨਹੀਂ ਪਹੁੰਚੀ ਸੀ । ਇਸ ਨਾਲ ਆਟੇ ਦੀ ਕੀਮਤਾਂ ਵਿਚ ਇਤਿਹਾਸਕ ਵਾਧਾ ਹੋਇਆ ਹੈ । ਦਰਸ਼ਨ ਸਿੰਘ ਨੇ ਦੱਸਿਆ ਕਿ ਭਾਰਤ ਖਾਦ ਨਿਗਮ ਯਾਨੀ ਐੱਫ. ਸੀ. ਆਈ. ਵੱਲੋਂ ਜੋ ਸਸਤੀ ਕਣਕ ਦੀ ਸਪਲਾਈ ਹੁੰਦੀ ਸੀ, ਉਹ ਇਸ ਵਾਰ ਦੇਰੀ ਨਾਲ ਹੋ ਰਹੀ ਹੈ। ਐੱਫਸੀਆਈ ਵੱਲੋਂ ਮਿੱਲ ਰਹੀ ਸਪਲਾਈ ਬੰਦ ਹੋਣ ਕਾਰਨ ਫਲੋਰ ਮਿਲਾਂ ਦੇ ਸਟਾਕ ਬਹੁਤ ਘੱਟ ਰਹਿ ਗਏ ਹਨ । ਆਖ਼ਰੀ ਟੈਂਡਰ ਵਿਚ ਕਣਕ ਦੀ ਕੀਮਤ 3,200 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਈ, ਜੋ ਕਿ ਸਰਕਾਰੀ ਨਿਰਧਾਰਿਤ 2,325 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਨਾਲੋਂ ਕਾਫੀ ਵਧੇਰੇ ਹੈ ।
ਪੰਜਾਬ ’ਚੋ ਹੋਈ 45 ਫੀਸਦੀ ਕਣਕ ਦੀ ਖ਼ਰੀਦ :
ਪਿਛਲੇ ਸੀਜ਼ਨ ਵਿਚ ਦੇਸ਼ ਭਰ ਵਿਚ 262 ਲੱਖ ਮੀਟਿ੍ਰਕ ਟਨ ਕਣਕ ਖ਼ਰੀਦੀ ਗਈ ਸੀ, ਜਿਸ ਵਿਚੋਂ 123 ਲੱਖ ਮੀਟਿ੍ਰਕ ਟਨ ਪੰਜਾਬ ਤੋਂ ਖ਼ਰੀਦਿਆ ਗਿਆ ਸੀ। ਫਲੋਰ ਮਿੱਲਜ਼ ਆਮ ਤੌਰ ‘ਤੇ ਛੇ ਮਹੀਨਿਆਂ ਲਈ ਸਟਾਕ ਸੁਰੱਖਿਅਤ ਰੱਖਦੀਆਂ ਹਨ ਹਾਲਾਂਕਿ, ਇਸ ਸਮੇਂ ਸਟਾਕ ਤਿੰਨ ਮਹੀਨਿਆਂ ਵਿਚ ਖ਼ਤਮ ਹੋਣ ਦੀ ਆਸ ਹੈ ।
ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧੇ ਦੀ ਸੰਭਾਵਨ
ਕਣਕ ਦੀ ਕੀਮਤਾਂ ਵਿਚ ਵਾਧਾ ਹੋਣ ਨਾਲ ਖਾਣ-ਪੀਣ ਦੀਆਂ ਹੋਰ ਚੀਜ਼ਾਂ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ । ਮੈਦੇ ਦੀ ਕੀਮਤ 10 ਰੁਪਏ ਪ੍ਰਤੀ ਕਿੱਲੋ ਵਧ ਸਕਦੀ ਹੈ । ਇਸੇ ਤਰ੍ਹਾਂ, ਰੋਟੀ ਅਤੇ ਹੋਰ ਕਈ ਤਰ੍ਹਾਂ ਦੇ ਬਰੈੱਡਾਂ ਦੇ ਭਾਅ ਵੀ ਵਧਣ ਦੀ ਸੰਭਾਵਨਾ ਹੈ । ਮਸ਼ੀਨ ਚਲਾਉਣ ਲਈ ਜ਼ਰੂਰੀ ਕਣਕ ਮਿਲਣਾ ਮੁਸ਼ਕਲ ਹੋ ਗਿਆ ਹੈ । ਮੁਹਾਲੀ ਦੇ ਇਕ ਵਪਾਰੀ ਨੇ ਕਿਹਾ ਕਿ ਸਰਕਾਰੀ ਜ਼ਖ਼ੀਰਿਆਂ ਵਿਚ ਉਪਲਬੱਧ ਕਣਕ ਦੀ ਮਾਤਰਾ 20.6 ਮਿਲੀਅਨ ਟਨ ਹੈ, ਜੋ ਪਿਛਲੇ 5 ਸਾਲਾਂ ਦੇ ਮੱਧ ਦਰਜੇ ਨਾਲੋਂ ਘੱਟ ਹੈ ।

Advertisement
Advertisement
Advertisement
Advertisement
Scroll to Top