Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 05 Oct 2026 | 2:02 am

+91 90915 01313 , +91 90916 01313

punjabbanni@gmail.com
punjabbani@yahoo.com

6 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਰਿਹਾਇਸ਼ ਅੱਗੇ ਰੋਸ ਧਰਨਾ ਲਗਾਉਣ ਦੀ ਅਰੰਭੀ ਤਿਆਰੀ

6 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਰਿਹਾਇਸ਼ ਅੱਗੇ ਰੋਸ ਧਰਨਾ ਲਗਾਉਣ ਦੀ ਅਰੰਭੀ ਤਿਆਰੀ

6 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਰਿਹਾਇਸ਼ ਅੱਗੇ ਰੋਸ ਧਰਨਾ ਲਗਾਉਣ ਦੀ ਅਰੰਭੀ ਤਿਆਰੀ
ਪਟਿਆਲਾ : ਸੂਬੇ ਦੀ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਇੱਕ ਹੰਗਾਮੀ ਮੀਟਿੰਗ ਕਰਕੇ ਵਣ ਵਿਭਾਗ ਪੰਜਾਬ ਦੇ ਕਿਰਤੀ ਕਾਮਿਆਂ ਦੀਆਂ ਵਾਜਿਬ ਮੰਗਾਂ ਪ੍ਰਤੀ ਗੰਭੀਰ ਹੁੰਦੇ ਹੋਏ। ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਜਨਰਲ ਸਕੱਤਰ ਵੀਰਪਾਲ ਸਿੰਘ ਬਾਹਮਣਾ ਅਤੇ ਮੀਤ ਪ੍ਰਧਾਨ ਮੇਜਰ ਸਿੰਘ ਬਹੇੜ ਅਤੇ ਮਨਤੇਜ਼ ਸਿੰਘ ਸਿਆਮ ਸ਼ਿਵਾ ਦੀ ਅਗਵਾਈ ਹੇਠ 19ਏ ਨੌਨਿਹਾਲ ਬਾਗ ਸਥਿਤ ਪਾਰਕ ਪਟਿਆਲਾ ਦੇ ਵਿੱਚ ਕੀਤੀ ਗਈ । ਇਸ ਮੀਟਿੰਗ ਦਾ ਮੁੱਖ ਮੁੱਦਾ ਵਣ ਵਿਭਾਗ ਪੰਜਾਬ ਦੇ ਅੰਦਰ ਹਾਜਾਰ ਹੀ ਕਿਰਤੀ ਅਤੇ ਮਸਟ੍ਰੋਲ ਵਰਕਰਾਂ ਨਾਲ ਭਾਵੇਂ ਕਿ ਪਿਛਲੀਆਂ ਭਾਈਵਾਲ ਸਰਕਾਰਾ ਅਕਾਲੀ, ਬੀ. ਜੇ. ਪੀ., ਤੇ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਵੀ ਧੋਖਾ ਕੀਤਾ ਹੈ । ਹਜਾਰਾ ਕਰੋੜਾ ਦੇ ਕੰਮ ਦੇ ਵਿਤੀ ਸਾਲ ਅੰਦਰ ਕੇਵਲ ਕਗਜਾ ਰਾਹੀਂ ਕਰਵਾ ਕੇ ਹੜਪ ਕਰੇ ਜਾ ਚੁੱਕੇ ਹਨ । ਪਿਛਲੇ 20 ਸਾਲਾਂ ਦੇ ਪੈਸੇ ਦੇ ਹਿਸਾਬ ਲਾਈਏ ਤਾਂ ਅਰਬਾਂ ਰੁਪਏ ਵਿਭਾਗ ਨੂੰ ਕੇਂਦਰ ਸਰਕਾਰ ਤੇ ਜਪਾਨ ਵਲੋਂ ਜਾਰੀ ਕੀਤੇ ਜਾ ਚੁੱਕੇ ਹਨ ਪਰ ਮਹਿਕਮੇ ਦੇ ਅਫਸਰਸ਼ਾਹੀ ਨੇ ਆਲੀਸ਼ਾਲ ਕੋਠੀਆਂ ਬੰਗਲੇ ਉਸਾਰ ਲਏ ਹਨ ਪਰੰਤੂ ਇਸ ਵਿਭਾਗ ਵਿੱਚ ਰੀੜ ਦੀ ਹੱਡੀ ਦਾ ਕੰਮ ਕਰਦੇ ਵਰਕਰਾਂ ਦੇ ਭਵਿੱਖ ਬਾਰੇ ਕਿਸੇ ਵੀ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਪੱਕੇ ਤੇ ਰੈਗੂਲਰ ਸੇਵਾਵਾ ਪ੍ਰਦਾਨ ਕਰਨੀਆਂ ਤਾਂ ਦੂਰ ਦੀ ਗੱਲ ਹੈ, ਸੂਬਾ ਕਮੇਟੀ ਆਗੂਆਂ ਨੇ ਆਪਣੇ ਸੰਬੋਧਨ ਦੌਰਾਲ ਕਿਹਾ ਕਿ ਅਗਰ ਕੱਚੇ ਕਾਮੇ ਸਰਕਾਰ ਪੱਕੇ ਕਰਕੇ ਕੰਮ ਕਰਵਾਉਦੀ ਤਾਂ ਇਨ੍ਹਾਂ ਪੈਸਾ ਖਰਚ ਨਹੀਂ ਸੀ। ਹੋਣਾ ਜਿਨਾ ਬਰਬਾਦ ਕੀਤਾ ਹੈ । ਇੱਕ ਵੀ ਦਿਹਾੜੀਦਾਰ ਦਾ ਕੱਚਾ ਕਾਮਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਕੀਤਾ। ਜੰਗਲਾਤ ਦਾ ਕਿਰਤੀ ਵਰਗ ਵਰਕਰ ਕਿਸੇ ਵੀ ਬੈਨੀਫਿਟ ਸਕੀਮ ਅਧੀਨ ਨਹੀਂ ਆਉਂਦਾ । ਨਾ ਹੀ ਕੋਈ ਲਾਭ ਦਿੱਤਾ ਜਾਂਦਾ ਹੈ। ਜ਼ੋ ਕਿ ਇੱਕ ਆਮ ਫੈਕਟਰੀਜ਼ ਦਾ ਵਰਕਰ ਵੀ. ਈ. ਐਸ. ਆਈ. ਸੀ., ਪੀ. ਐਫ., ਜੀ. ਪੀ. ਫੰਡ ਵਰਗੀਆਂ ਸਹੂਲਤਾਂ ਲੈ ਰਿਹਾ ਹੈ । ਜੰਗਲਾਤ ਵਿਭਾਗ ਦੇ ਕਾਮੇ ਨੁੰ ਕੋਈ ਵੀ ਸਹੂਲਤ ਪ੍ਰਦਾਨ ਨਹੀਂ ਕੀਤੀ ਜਾਂਦੀ ਕਿਸੇ ਵੀ ਐਕਟ ਨਿਯਮ ਤਹਿਤ ਸੰਵਿਧਾਨ ਦੇ ਬਣੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਜਿਸ ਕਰਕੇ ਕੱਚੇ ਵਰਕਰਾਂ ਨੇ 6 ਫਰਵਰੀ 2025 ਨੂੰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ੀ ਸਥਿਤ ਸੰਗਰੂਰ ਵਿਖੇ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੈ ।

Advertisement
Advertisement
Advertisement
Advertisement
Scroll to Top