Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 06 Oct 2026 | 9:34 am

+91 90915 01313 , +91 90916 01313

punjabbanni@gmail.com
punjabbani@yahoo.com

ਪ੍ਰੋਫੈਸਰਾਂ ਵੱਲੋਂ ਪੂਟਾ ਦੇ ਸਾਬਕਾ ਪ੍ਰਧਾਨ ਵੱਲੋਂ ਬੁਲਾਇਆ ਗਿਆ ਇਜਲਾਸ ਗੈਰ-ਸੰਵਿਧਾਨਿਕ ਕਰਾਰ

ਪ੍ਰੋਫੈਸਰਾਂ ਵੱਲੋਂ ਪੂਟਾ ਦੇ ਸਾਬਕਾ ਪ੍ਰਧਾਨ ਵੱਲੋਂ ਬੁਲਾਇਆ ਗਿਆ ਇਜਲਾਸ ਗੈਰ-ਸੰਵਿਧਾਨਿਕ ਕਰਾਰ

ਪ੍ਰੋਫੈਸਰਾਂ ਵੱਲੋਂ ਪੂਟਾ ਦੇ ਸਾਬਕਾ ਪ੍ਰਧਾਨ ਵੱਲੋਂ ਬੁਲਾਇਆ ਗਿਆ ਇਜਲਾਸ ਗੈਰ-ਸੰਵਿਧਾਨਿਕ ਕਰਾਰ
ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਨੀ ਉਬਰਾਏ ਔਡੀਟੋਰੀਅਮ ਵਿਖੇ ਪੂਟਾ ਦੇ ਸਾਬਕਾ ਪ੍ਰਧਾਨ ਵੱਲੋਂ ਯੂਨੀਵਰਸਿਟੀ ਕੈਲੰਡਰ ਦੀ ਉਲੰਘਣਾ ਕਰਦੇ ਹੋਏ ਇਜਲਾਸ ਬੁਲਾਇਆ ਗਿਆ । ਇਸ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਕਾਫੀ ਅਧਿਆਪਕਾਂ ਨੇ ਹਿੱਸਾ ਲਿਆ ਪਰ ਬਹੁ ਗਿਣਤੀ ਅਧਿਆਪਕਾਂ ਵੱਲੋਂ ਏਥੇ ਪਹੁੰਚ ਕੇ ਅੱਜ ਦੇ ਇਸ ਗੈਰ-ਸੰਵਾਧਾਨਿਕ ਇਜਲਾਸ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ । ਕਿਉਂਕਿ ਯੂਨੀਵਰਸਿਟੀ ਕੈਲੰਡਰ ਮੁਤਾਬਕ ਇਹ ਇਜਲਾਸ 6 ਨਵੰਬਰ 2024 ਤੋਂ ਪਹਿਲਾਂ ਹੀ ਬੁਲਾਇਆ ਜਾਣਾ ਚਾਹੀਦਾ ਸੀ ਪਰ ਪੂਟਾ ਦੇ ਸਾਬਕਾ ਪ੍ਰਧਾਨ ਡਾ. ਭੁਪਿੰਦਰ ਸਿੰਘ ਵਿਰਕ ਅਤੇ ਸਾਬਕਾ ਸਕੱਤਰ ਡਾ. ਮਨਿੰਦਰ ਸਿੰਘ ਵੱਲੋਂ ਸਮੇਂ ਸਮੇਂ ਉੱਤੇ ਇਜਲਾਸ ਬੁਲਾਉਣ ਲਈ ਪਾਬੰਦ ਹੁੰਦੇ ਹਨ ਪਰ ਉਹਨਾਂ ਨੇ ਯੂਨੀਵਰਸਿਟੀ ਦੇ ਕੈਲੰਡਰ ਨੂੰ ਛਿੱਕੇ ਟੰਗਦੇ ਹੋਏ ਪੂਟਾ 2025-26 ਦੀ ਪੂਟਾ ਚੋਣ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਗੈਰ ਸੰਵਿਧਾਨਿਕ ਤਰੀਕੇ ਨਾਲ਼ ਬੁਲਾਇਆ ਗਿਆ । ਜ਼ਿਕਰਯੋਗ ਹੈ ਕਿ ਇਸ ਇਜਲਾਸ ਵਿੱਚ ਪੂਟਾ ਦੇ ਸਾਬਕਾ ਸਕੱਤਰ ਨੇ ਆਪਣੇ ਆਪ ਨੂੰ ਆਟੋਕ੍ਰੈਟਿਕ ਗਰਦਾਨ ਦਿੱਤਾ, ਪਰ ਅਧਿਆਪਕਾਂ ਨੇ ਇਸ ਗੱਲ ਦਾ ਵਿਰੋਧ ਜਿਤਾਇਆ ਅਤੇ ‘ਆਟੋਕ੍ਰੈਟਿਕ ਸ਼ਰਮ ਕਰੋ-ਸ਼ਰਮ ਕਰੋ’ ਦੇ ਨਾਅਰੇ ਲਗਾਏ ਅਤੇ ਇਸ ਗੈਰ ਸੰਵਿਧਾਨਿਕ ਇਜਲਾਸ ਦਾ ਵਿਰੋਧ ਕਰਦੇ ਹੋਏ ਕਈ ਅਧਿਆਪਕਾਂ ਦੇ ਗਰੁੱਪਾਂ ਵੱਲੋਂ ਵਾਕ ਆਊਟ ਕੀਤਾ। ਜਦੋ ਅਧਿਆਪਕਾਂ ਨੇ ਸਾਬਕਾ ਪ੍ਰਧਾਨ ਭੁਪਿੰਦਰ ਵਿਰਕ ਨੂੰ ਪੂਟਾ ਦੇ ਕੰਮ ਕਾਜ ਕਰਨ ਦਾ ਬਿਉਰਾ ਦਿੱਤਾ ਜਾਵੇ ਤਾਂ ਉਹਨਾਂ ਨੇ ਤਿੰਨ ਕੋਰਟ ਕੇਸਾਂ ਦਾ ਜ਼ਿਕਰ ਕਰਕੇ ਸਾਬਕਾ ਪ੍ਰਧਾਨ ਵਿਰਕ ਨੂੰ ਮੁਆਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ । ਸਾਬਕਾ ਪ੍ਰਧਾਨ ਵਿਰਕ ਨੇ ਇਹ ਵੀ ਮੰਨਿਆ ਕਿ ਇਹ ਪੂਟਾ ਦਾ ਜਨਰਲ ਇਜਲਾਸ ਨਹੀਂ ਹੈ ਬਲਕਿ ਅਧਿਆਪਕਾਂ ਦੀ ਇੱਕ ਮਿਲਣੀ ਹੈ । ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਕੌਂਸਿਲ ਦੇ ਕਨਵੀਨਰ ਡਾ ਨਿਸ਼ਾਨ ਸਿੰਘ ਦਿਓਲ ਨੇ ਆਖਿਆ ਕਿ ਇਹ ਪੂਟਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਪੂਟਾ ਦੇ ਪ੍ਰਧਾਨ ਅਤੇ ਸਕੱਤਰ ਨੂੰ ਅਧਿਆਪਕਾਂ ਦੇ ਜਰਨਲ ਇਜਲਾਸ ਵਿੱਚ ਇਸ ਤਰ੍ਹਾਂ ਮੂੰਹ ਦੀ ਖਾਣੀ ਪਵੇ ।

Advertisement
Advertisement
Advertisement
Advertisement
Scroll to Top