Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 07 Oct 2026 | 11:50 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਦੇ ਸਰਕਾਰੀ ਪੀ. ਸੀ. ਐਮ. ਐਸ. ਮੈਡੀਕਲ ਅਫਸਰਾਂ ਦੀ ਹੜਤਾਲ 4 ਦਿਨਾਂ ਲਈ ਟਲੀ

ਪੰਜਾਬ ਦੇ ਸਰਕਾਰੀ ਪੀ. ਸੀ. ਐਮ. ਐਸ. ਮੈਡੀਕਲ ਅਫਸਰਾਂ ਦੀ ਹੜਤਾਲ 4 ਦਿਨਾਂ ਲਈ ਟਲੀ

ਪੰਜਾਬ ਦੇ ਸਰਕਾਰੀ ਪੀ. ਸੀ. ਐਮ. ਐਸ. ਮੈਡੀਕਲ ਅਫਸਰਾਂ ਦੀ ਹੜਤਾਲ 4 ਦਿਨਾਂ ਲਈ ਟਲੀ
ਪਟਿਆਲਾ : ਪੰਜਾਬ ਦੇ ਸਰਕਾਰੀ ਪੀ. ਸੀ. ਐਮ. ਐਸ. ਮੈਡੀਕਲ ਅਫਸਰਾਂ ਵੱਲੋਂ 20 ਜਨਵਰੀ ਤੋਂ ਹੜਤਾਲ ’ਤੇ ਚਲੇ ਜਾਣ ਦੇ ਕੀਤੇ ਐਲਾਨ ਨੂੰ 4 ਦਿਨਾਂ ਲਈ ਟਾਲ ਦਿੱਤਾ ਗਿਆ ਹੈ । ਪੀ. ਸੀ. ਐਮ. ਐਸ. ਏ. ਪੰਜਾਬ ਦੇ ਨੁਮਾਇੰਦਿਆਂ ਵੱਲੋਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਉਪਰੰਤ ਹੜਤਾਲ 4 ਦਿਨ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ । ਇਸ ਸਬੰਧੀ ਪੀ. ਸੀ. ਐਮ. ਐਸ. ਏ. ਪਟਿਆਲਾ ਯੂਨਿਟ ਦੇ ਪ੍ਰਧਾਨ ਡਾ. ਸੁਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੁਰੱਖਿਆ ਅਤੇ ਤਰੱਕੀਆਂ ਦੇ ਮੁੱਦਿਆਂ ’ਤੇ ਕੀਤੀ ਜਾ ਰਹੀ ਢਿੱਲ ਸਬੰਧੀ ਸੰਘਰਸ ਦਾ ਐਲਾਨ ਕੀਤਾ ਸੀ, ਉਸ ਸਬੰਧੀ ਮੋਗਾ ਵਿਖੇ ਸਾਰੀਆਂ ਜਿਲਾ ਇਕਾਈਆਂ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਅਧਿਕਾਰੀਆਂ ਨਾਲ ਹੋਈ ਹਾਂ ਪੱਖੀ ਮੀਟਿਗ ਕਾਰਨ ਹੜਤਾਲ ਕੁਝ ਦਿਨ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੋ ਪ੍ਰਸਤਾਵ ਤਿਆਰ ਕੀਤਾ ਗਿਆ ਸੀ ’ਤੇ ਵਿਸਥਾਰ ਨਾਲ ਚਰਚਾ ਉਪਰੰਤ ਪੀ. ਸੀ. ਐਮ. ਐਸ. ਏ. ਦੁਆਰਾ ਉਸਦਾ ਸਮਰਥਨ ਕੀਤਾ ਗਿਆ । ਉਨ੍ਹਾਂ ਦੱਸਿਆ ਪੀ. ਸੀ. ਐਮ. ਐਸ. ਏ. ਭਰੋਸਾ ਦਿੱਤਾ ਗਿਆ ਕਿ ਲੋੜੀਂਦੀ ਨੋਟੀਫਿਕੇਸਨ ਜਲਦੀ ਜਾਰੀ ਕੀਤੀ ਜਾਵੇਗੀ, ਇਸ ਲਈ ਪੀ. ਸੀ. ਐੱਮ. ਐੱਸ. ਏ. ਜਨਤਕ ਸਿਹਤ ਸੰਭਾਲ ਨੂੰ ਵੇਖਦਿਆਂ ਵਿਭਾਗ ਨੂੰ ਲੋੜੀਂਦਾ ਸਮਾਂ ਦਿੰਦੇ ਹੋਏ ਅੰਦੋਲਨ ਦਾ ਸੱਦਾ ਚਾਰ ਦਿਨਾਂ ਲਈ ਮੁਲਤਵੀ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਐਸੋਸੀਏਸਨ ਦੀ ਅਗਲੀ ਜਨਰਲ ਬਾਡੀ ਮੀਟਿੰਗ ਫਿਰ ਤੋਂ 23 ਜਨਵਰੀ ਨੂੰ ਸਾਮ 5 ਵਜੇ ਹੋਵੇਗੀ । ਉਸ ਵਿੱਚ ਮੌਕੇ ਦੀ ਸਥਿਤੀ ਅਨੁਸਾਰ ਰੂਪ ਰੇਖਾ ਵੇਖ ਕੇ ਸੰਘਰਸ ਦੀ ਅਗਲੀ ਨੀਤੀ ਉਲੀਕੀ ਜਾਵੇਗੀ ।

Advertisement
Advertisement
Advertisement
Advertisement
Scroll to Top