Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 3:04 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਰਕਾਰ ਕਰ ਰਹੀ ਹੈ ਮੁੜ ਪਾਣੀ ਅੰਦਰ ਪਾਣੀ ਵਾਲੀ ਬੱਸ ਚਲਾਉਣ ਦੀ ਤਿਆਰੀ

ਪੰਜਾਬ ਸਰਕਾਰ ਕਰ ਰਹੀ ਹੈ ਮੁੜ ਪਾਣੀ ਅੰਦਰ ਪਾਣੀ ਵਾਲੀ ਬੱਸ ਚਲਾਉਣ ਦੀ ਤਿਆਰੀ

ਪੰਜਾਬ ਸਰਕਾਰ ਕਰ ਰਹੀ ਹੈ ਮੁੜ ਪਾਣੀ ਅੰਦਰ ਪਾਣੀ ਵਾਲੀ ਬੱਸ ਚਲਾਉਣ ਦੀ ਤਿਆਰੀ
ਪਟਿਆਲਾ : ਪੰਜਾਬ ਵਿਚ ਜਲਦੀ ਹੀ ਪਾਣੀ ਅੰਦਰ ਬੱਸ ਚਲਾਈ ਜਾਵੇਗੀ, ਇਸ ਦੇ ਲਈ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਾਗਰ ਝੀਲ ’ਚ ਜਲ ਬੱਸ ਚਲਾਉਣ ਨੂੰ ਲੈ ਕੇ ਇਕ ਉੱਚ ਪੱਧਰੀ ਮੀਟਿੰਗ ਹੋਈ ਸੀ । ਇਸ ਮੀਟਿੰਗ ਦੌਰਾਨ ਜਲ ਬੱਸ ਚਲਾਏ ਜਾਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਗਈ। ਹੁਣ ਸੈਰ-ਸਪਾਟਾ ਵਿਭਾਗ ਨੇ ਹਰੀਕੇ ਵਿਖੇ ਖੜ੍ਹੀ ਜਲ ਬੱਸ ਦੀ ਚੈਕਿੰਗ ਕਰਵਾਈ ਹੈ । ਇਸ ਜਲ ਬੱਸ ਨੂੰ ਰਣਜੀਤ ਸਾਗਰ ਝੀਲ ‘ਚ ਚਲਾਏ ਜਾਣ ਤੋਂ ਪਹਿਲਾਂ ਜੰਗਲਾਤ ਵਿਭਾਗ ਤੋਂ ਵੀ ਸਲਾਹ ਲਈ ਜਾ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਖਜਾਨੇ ‘ਚੋਂ ਖਰਚ ਕੀਤੀ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਖਰੀਦੀ ਜਲ ਬੱਸ ਕੰਡਮ ਹੋਣ ਲੱਗ ਪਈ ਸੀ। ਇਸ ਦਾ ਮੁੜ ਫਿੱਟਨੈੱਸ ਸਰਟੀਫਿਕੇਟ ਮਿਲਣ ‘ਤੇ ਜਲ ਬੱਸ ਨੂੰ ਚਲਾਇਆ ਜਾਵੇਗਾ ਅਤੇ ਇਸ ਬਾਰੇ ਕੁੱਝ ਰਸਮੀਂ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ।
ਦੱਸਣਯੋਗ ਹੈ ਕਿ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਨਵਰੀ 2015 ’ਚ ਬਠਿੰਡਾ ‘ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਹਾਜਰੀ ‘ਚ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਪਾਣੀ ’ਚ ਬੱਸਾਂ ਚਲਾਵੇਗੀ ਪਰ ਉਸ ਸਮੇਂ ਵਿਰੋਧੀ ਧਿਰਾਂ ਨੇ ਇਸ ਐਲਾਨ ਦਾ ਮਜਾਕ ਉਡਾਇਆ ਸੀ । ਉਸ ਸਮੇਂ ਹਰੀਕੇ ਵੈੱਟਲੈਂਡ ‘ਚ ਦਸੰਬਰ 2016 ਨੂੰ ਜਲ ਬੱਸ ਚਲਾਈ ਗਈ ਸੀ । ਉਸ ਵੇਲੇ ਬਿਨਾਂ ਫ ਿਜੀਬਿਲਟੀ ਦੇਖੇ ਹੀ ਜਲ ਬੱਸ ਚਲਾ ਦਿੱਤੀ ਗਈ ਸੀ ਅਤੇ 800 ਰੁਪਏ ਟਿਕਟ ਰੱਖੀ ਗਈ ਸੀ । ਇਹ ਬੱਸ 10 ਦਿਨਾਂ ਤੱਕ ਚੱਲੀ ਅਤੇ ਇਸ ਤੋਂ 6600 ਰੁਪਏ ਦੀ ਕਮਾਈ ਹੋਈ ਸੀ ।
32 ਸੈਲਾਨੀ ਬੈਠ ਸਕਦੇ ਹਨ :
ਜਲ ਬੱਸ ਅੰਦਰ 32 ਸੈਲਾਨੀ ਬੈਠ ਸਕਦੇ ਸਨ। ਇਸ ਮਗਰੋਂ ਜਲ ਬੱਸ ਹਰੀਕੇ ‘ਚ ਹੀ ਤਾਲੇ ਅੰਦਰ ਬੰਦ ਸੀ। ਕਾਂਗਰਸ ਸਰਕਾਰ ਵੇਲੇ ਤਤਕਾਲੀ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਇਸ ਜਲ ਬੱਸ ਨੂੰ ਨਿਲਾਮ ਕੀਤਾ ਜਾਵੇਗਾ ਅਤੇ ਇਸ ਦੀ ਥਾਂ ਹਰੀਕੇ ਜਲਗਾਹ ‘ਚ ਕਸ਼ਮੀਰ ਦੀ ਤਰਜ ‘ਤੇ ਸ਼ਿਕਾਰੋ ਚਲਾਏ ਜਾਣਗੇ। ਸੂਤਰਾਂ ਮੁਤਾਬਕ ਸਾਲਾਂ ਤੋਂ ਤਾਲੇ ਅੰਦਰ ਬੰਦ ਖੜ੍ਹੀ ਬੱਸ ਨੂੰ ਜੰਗਾਲ ਪੈ ਰਿਹਾ ਹੈ। ਹੁਣ ਮੌਜੂਦਾ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਨਵੇਂ ਸਿਰਿਓਂ ਉਲੀਕਿਆ ਹੈ। ਇਸ ਨੂੰ ਹੁਣ ਰਣਜੀਤ ਸਾਗਰ ਝੀਲ ’ਚ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ । ਟਰਾਂਸਪੋਰਟ ਵਿਭਾਗ ਤੋਂ ਜਲ ਬੱਸ ਦਾ ਫਿੱਟਨੈੱਸ ਸਰਟੀਫਿਕੇਟ ਲੈਣ ਮਗਰੋਂ ਜੰਗਲਾਤ ਵਿਭਾਗ ਤੋਂ ਵਾਤਾਵਰਣ ਕਲੀਅਰੈਂਸ ਲਈ ਜਾਵੇਗੀ ਅਤੇ ਫਿਰ ਇਸ ਬੱਸ ਨੂੰ ਚਲਾਇਆ ਜਾਵੇਗਾ ।

Advertisement
Advertisement
Advertisement
Advertisement
Scroll to Top