Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 8:42 am

+91 90915 01313 , +91 90916 01313

punjabbanni@gmail.com
punjabbani@yahoo.com

ਜੰਗਲਾਤ ਦਫਤਰ ਅੱਗੇ ਚੱਲ ਰਿਹਾ ਧਰਨਾ ਦੂਸਰੇ ਦਿਨ ਵਿੱਚ ਸ਼ਾਮਲ ਹੋਇਆ

ਜੰਗਲਾਤ ਦਫਤਰ ਅੱਗੇ ਚੱਲ ਰਿਹਾ ਧਰਨਾ ਦੂਸਰੇ ਦਿਨ ਵਿੱਚ ਸ਼ਾਮਲ ਹੋਇਆ

ਜੰਗਲਾਤ ਦਫਤਰ ਅੱਗੇ ਚੱਲ ਰਿਹਾ ਧਰਨਾ ਦੂਸਰੇ ਦਿਨ ਵਿੱਚ ਸ਼ਾਮਲ ਹੋਇਆ
ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਮੁੱਖ ਦਫਤਰ ਪੰਜਾਬ ਚੰਡੀਗੜ੍ਹ ਦੇ ਪਲੇਟ ਫਾਰਮ ਤੇ ਵਣਪਾਲ ਅਤੇ ਵਣ ਮੰਡਲ ਦਫਤਰ ਪਟਿਆਲਾ ਅੱਗੇ ਸ਼ੁਰੂ ਕੀਤਾ ਲੜੀਵਾਰ ਧਰਨਾ ਦੂਸਰੇ ਦਿਨ ਵਿੱਚ ਸ਼ਾਮਲ ਹੋਣ ਤੇ ਅੱਜ ਰੈਲੀ ਕੀਤੀ ਗਈ । ਮੰਗ ਕੀਤੀ ਗਈ ਕਿ ਜੰਗਲਾਤ ਨਿਗਮ ਵਿਚੋਂ ਫਾਰਗ ਕੀਤੇ 25—25, 30—30 ਸਾਲ ਦੇ ਡੇਲੀਵੇਜਿਜ਼ ਕਰਮੀਆਂ ਦੀਆਂ ਸੇਵਾਵਾਂ ਵਾਪਸ ਹਾਜਰ ਕਰਵਾਉਣ ਲਈ ਰੋਸ ਪ੍ਰਗਟ ਕੀਤਾ ਗਿਆ । ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਨਾਰੰਗ ਸਿੰਘ, ਰਾਮ ਲਾਲ ਰਾਮਾ, ਸੂਰਜ ਯਾਦਵ, ਤਰਲੋਚਨ ਗਿਰ ਮਾੜੂ, ਪ੍ਰਕਾਸ਼ ਸਿੰਘ ਲੁਬਾਣਾ ਆਦਿ ਵਲੋਂ ਕਿਹਾ ਕਿ ਉਹ ਮਿਤੀ 22 ਜਨਵਰੀ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ ਮਾਰਚ ਕਰਕੇ ਕਾਮਿਆਂ ਨੂੰ ਹਟਾਉਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣਗੇ। ਹੋਰ ਜ਼ੋ ਆਗੂ ਸ਼ਾਮਲ ਸਨ ਉਹਨਾਂ ਵਿੱਚ ਤਰਲੋਚਨ ਸਿੰਘ, ਦਰਸ਼ਨ ਸਿੰਘ ਮੁਲੇਵਾਲ, ਹਰਬੰਸ ਵਰਮਾ, ਚੰਦਰ ਭਾਨ, ਦੀਪ ਚੰਦ ਹੰਸ, ਸੁਖਦੇਵ ਆਲਮਪੁਰ, ਜੀਤ ਸਿੰਘ, ਗੋਲਡੀ ਪ੍ਰਧਾਨ, ਪਾਲਾ ਸਿੰਘ ਸਮਾਣਾ, ਦੀਪਕ, ਪ੍ਰਸ਼ੋਤਮ, ਗੁਰਨਾਮ ਸਿੰਘ, ਸ਼ਮਸ਼ੇਰ ਡਡੋਆ, ਰੋਡਾ ਸਿੰਘ, ਨਸੀਬ ਸਿੰਘ, ਤਰਲੋਚਨ ਸਿੰਘ ਮੰਡੋਲੀ, ਹੈਪੀ ਨਾਭਾ, ਲਾਭ ਸਿੰਘ, ਬਲਕਾਰ ਬਠੋਈ, ਸੁਰਜੀਤ ਪੁਰੀ, ਛੋਟਾ ਭੁਨਰਹੇੜੀ, ਪ੍ਰਵੀਨ ਸਨੌਰ, ਰਿੰਕੂ ਨਾਭਾ, ਦਰਸ਼ਨ ਸਿੰਘ ਨਾਭਾ ਆਦਿ ਹਾਜਰ ਸਨ ।

Advertisement
Advertisement
Advertisement
Advertisement
Scroll to Top