Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 1:45 am

+91 90915 01313 , +91 90916 01313

punjabbanni@gmail.com
punjabbani@yahoo.com

ਹਾਈਕੋਰਟ ਨੇ ਕੀਤਾ ਲੋਕਾਂ ਨੂੰ ਐਮ. ਆਰ. ਆਈ. ਅਤੇ ਸੀਟੀ ਸਕੈਨ ਲਈ ਸੰਗਰੂਰ ਜਾਣ ਲਈ ਮਜਬੂਰ ਕਰਨ ਅਤੇ ਡਾਕਟਰਾਂ ਦੀ ਅਸਾਮੀਆਂ ਨਾ ਭਰਨ ਤੇ ਮੁੱਖ ਸਕੱਤਰ ਤਲਬ

ਹਾਈਕੋਰਟ ਨੇ ਕੀਤਾ ਲੋਕਾਂ ਨੂੰ ਐਮ. ਆਰ. ਆਈ. ਅਤੇ ਸੀਟੀ ਸਕੈਨ ਲਈ ਸੰਗਰੂਰ ਜਾਣ ਲਈ ਮਜਬੂਰ ਕਰਨ ਅਤੇ ਡਾਕਟਰਾਂ ਦੀ ਅਸਾਮੀਆਂ ਨਾ ਭਰਨ ਤੇ ਮੁੱਖ ਸਕੱਤਰ ਤਲਬ

ਹਾਈਕੋਰਟ ਨੇ ਕੀਤਾ ਲੋਕਾਂ ਨੂੰ ਐਮ. ਆਰ. ਆਈ. ਅਤੇ ਸੀਟੀ ਸਕੈਨ ਲਈ ਸੰਗਰੂਰ ਜਾਣ ਲਈ ਮਜਬੂਰ ਕਰਨ ਅਤੇ ਡਾਕਟਰਾਂ ਦੀ ਅਸਾਮੀਆਂ ਨਾ ਭਰਨ ਤੇ ਮੁੱਖ ਸਕੱਤਰ ਤਲਬ
ਚੰਡੀਗੜ੍ਹ : ਪੰਜਾਬ ਦੇ ਜਿ਼ਲਾ ਮਾਲੇਰਕੋਟਲਾ ਦੇ ਹਸਪਤਾਲ ਵਿੱਚ ਸਿਰਫ਼ 4 ਡਾਕਟਰਾਂ ਦੀ ਮੌਜੂਦਗੀ ਬਾਰੇ ਦਾਇਰ ਕੀਤੀ ਗਈ ਇਕ ਜਨਹਿੱਤ ਪਟੀਸ਼਼ਨ ਸਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਮੁੱਖ ਸਕੱਤਰ ਨੂੰ ਤਲਬ ਕਰਕੇ ਪੁੱਛਿਆ ਹੈ ਕਿ ਆਖਰਕਾਰ ਹਸਪਤਾਲ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਕਿਉਂ ਨਹੀਂ ਭਰੀਆਂ ਜਾ ਰਹੀਆਂ ਅਤੇ ਲੋਕਾਂ ਨੂੰ ਐਮ. ਆਰ. ਆਈ. ਅਤੇ ਸੀਟੀ ਸਕੈਨ ਲਈ ਸੰਗਰੂਰ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਪਟੀਸ਼ਨਕਰਤਾ ਭੀਸ਼ਮ ਕਿੰਗਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਮਲੇਰਕੋਟਲਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀਆਂ 17 ਮਨਜ਼ੂਰ ਅਸਾਮੀਆਂ ਹਨ । ਸਰਕਾਰੀ ਲਾਪਰਵਾਹੀ ਕਾਰਨ ਹਸਪਤਾਲ ਵਿੱਚ ਸਿਰਫ਼ ਚਾਰ ਡਾਕਟਰ ਸੇਵਾ ਨਿਭਾ ਰਹੇ ਹਨ, 13 ਅਸਾਮੀਆਂ ਖਾਲੀ ਹਨ । ਇਨ੍ਹਾਂ ਚਾਰਾਂ ਵਿੱਚੋਂ ਦੋ ਡਾਕਟਰ ਰਾਤ ਦੀ ਡਿਊਟੀ `ਤੇ ਹਨ ਅਤੇ ਦੋ ਦਿਨ ਦੀ ਡਿਊਟੀ `ਤੇ ਹਨ । ਉਹ ਪੂਰੇ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਲਈ ਜ਼ਿੰਮੇਵਾਰ ਹੈ ।
ਪਟੀਸ਼ਨਕਰਤਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਸਰਕਾਰ ਨੂੰ ਇੱਥੇ ਡਾਕਟਰਾਂ ਦੀਆਂ 13 ਖਾਲੀ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਨ ਦਾ ਹੁਕਮ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਪਟੀਸ਼ਨ `ਤੇ ਸੁਣਵਾਈ ਦੌਰਾਨ ਅਦਾਲਤ ਨੇ ਸਵਾਲ ਉਠਾਇਆ ਕਿ ਜਦੋਂ ਮਲੇਰਕੋਟਲਾ ਜ਼ਿਲ੍ਹਾ ਬਣ ਗਿਆ ਹੈ, ਤਾਂ ਇੱਥੇ ਡਾਕਟਰਾਂ ਦੀਆਂ ਅਸਾਮੀਆਂ ਕਿਉਂ ਨਹੀਂ ਭਰੀਆਂ ਜਾ ਰਹੀਆਂ । ਅਦਾਲਤ ਨੇ ਸਰਕਾਰ ਨੂੰ ਕਿਹਾ ਕਿ ਇਹ ਆਮ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ । ਸਰਕਾਰ ਨੇ ਕਿਹਾ ਕਿ ਡਾਕਟਰਾਂ ਦੀਆਂ 400 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਗਿਆ ਹੈ ਅਤੇ 225 ਵੀ ਸ਼ਾਮਲ ਹੋ ਗਏ ਹਨ । ਪਟੀਸ਼ਨਕਰਤਾ ਨੇ ਕਿਹਾ ਕਿ ਮਲੇਰਕੋਟਲਾ ਵਿੱਚ ਇੱਕ ਵੀ ਡਾਕਟਰ ਨਿਯੁਕਤ ਨਹੀਂ ਕੀਤਾ ਗਿਆ ਹੈ। ਹਸਪਤਾਲ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਹੈ। ਲੋਕਾਂ ਨੂੰ ਸੀਟੀ ਸਕੈਨ ਅਤੇ ਐਮਆਰਆਈ ਲਈ ਸੰਗਰੂਰ ਜਾਣਾ ਪੈਂਦਾ ਹੈ । ਹਾਈ ਕੋਰਟ ਨੇ ਇਸ `ਤੇ ਸਖ਼ਤ ਰੁਖ਼ ਅਪਣਾਇਆ ਹੈ ਅਤੇ ਹੁਣ ਮੁੱਖ ਸਕੱਤਰ ਨੂੰ ਤਲਬ ਕੀਤਾ ਹੈ ।

Advertisement
Advertisement
Advertisement
Advertisement
Scroll to Top