Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 3:00 pm

+91 90915 01313 , +91 90916 01313

punjabbanni@gmail.com
punjabbani@yahoo.com

ਲੈਫਟੀਨੈਂਟ ਜਨਰਲ ਬੈਡਨ ਪਾਵਲ ਦੀ ਯਾਦ ਵਿੱਚ ਮੁਕਾਬਲੇ 22 ਫਰਵਰੀ ਨੂੰ

ਲੈਫਟੀਨੈਂਟ ਜਨਰਲ ਬੈਡਨ ਪਾਵਲ ਦੀ ਯਾਦ ਵਿੱਚ ਮੁਕਾਬਲੇ 22 ਫਰਵਰੀ ਨੂੰ

ਲੈਫਟੀਨੈਂਟ ਜਨਰਲ ਬੈਡਨ ਪਾਵਲ ਦੀ ਯਾਦ ਵਿੱਚ ਮੁਕਾਬਲੇ 22 ਫਰਵਰੀ ਨੂੰ
ਪਟਿਆਲਾ : ਦੁਨੀਆਂ, ਭਾਰਤ ਅਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਕਾਊਟ ਗਾਈਡ ਅਤੇ ਐਨ. ਸੀ. ਸੀ. ਗਤੀਵਿਧੀਆਂ ਕਰਵਾਕੇ, ਉਨ੍ਹਾਂ ਨੂੰ ਫੋਜੀਆਂ ਵਾਂਗ ਪੀੜਤਾਂ, ਦੇਸ਼, ਪਸ਼ੂ ਪੰਛੀਆਂ, ਸਮਾਜ ਅਤੇ ਵਾਤਾਵਰਨ ਦੇ ਮਦਦਗਾਰ ਦੋਸਤ ਬਣਾਉਣ ਵਾਲੇ ਲੈਫ਼ਟੀਨੈਂਟ ਜਨਰਲ ਬੈਡਨ ਪਾਵਲ( ਸਾਬਕਾ ) ਦੇ 168ਵੇ ਜਨਮ ਦਿਹਾੜੇ ਮੌਕੇ 22 ਫਰਵਰੀ ਨੂੰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਅੰਤਰ ਸਕੂਲ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ, ਇਹ ਜਾਣਕਾਰੀ ਦਿੰਦੇ ਹੋਏ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ, ਪ੍ਰਤੀ ਸਕੂਲ ਦੋ ਜੂਨੀਅਰ ਅਤੇ ਦੋ ਸੀਨੀਅਰ ਵਿਦਿਆਰਥੀਆਂ ਵਲੋਂ ਬੈਡਨ ਪਾਵਲ ਤੋਂ ਇਲਾਵਾ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਰੈੱਡ ਕਰਾਸ ਦੇ ਬਾਨੀ ਜੀਨ ਹੈਨਰੀ ਡਿਊਨਾ, ਭਾਰਤ ਰਤਨ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਅਤੇ ਸਾਇੰਸ ਵਿਗਿਆਨ ਰਾਹੀਂ ਨੋਬਲ ਪੁਰਸਕਾਰ ਨਾਲ ਸਨਮਾਨਿਤ, ਭਾਰਤ ਰਤਨ ਡਾਕਟਰ ਸੀ ਵੀ ਰਮਨ ਬਾਰੇ ਪੇਪਰ ਪੜ੍ਹਦੇ ਹੋਏ ਆਪਣੇ ਵਿਚਾਰ ਸਾਂਝੇ ਕਰਨਗੇ । ਭਾਰਤ ਸਕਾਊਟ ਗਾਈਡ ਦੇ ਸਾਬਕਾ ਟ੍ਰੇਨਿੰਗ ਕਮਿਸ਼ਨਰ ਸ੍ਰੀਮਤੀ ਰਾਵਿੰਦਰ ਕੋਰ ਸਿੱਧੂ ਅਤੇ ਕਾਕਾ ਰਾਮ ਵਰਮਾ ਵਲੋਂ ਵੱਖ ਵੱਖ ਸਕੂਲਾਂ ਵਿਖੇ ਜਾ ਕੇ ਵਿਦਿਆਰਥੀਆਂ ਨੂੰ ਲੈਫਟੀਨੈਂਟ ਜਨਰਲ ਬੈਡਨ ਪਾਵਲ ਅਤੇ ਦੂਸਰੇ ਮਹਾਨ ਕਰਮਯੋਗੀਆਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜ਼ੋ ਵਿਦਿਆਰਥੀਆ ਵਲੋਂ ਆਪਣੇ ਮਾਪਿਆਂ ਬਜ਼ੁਰਗਾਂ ਅਤੇ ਅਧਿਆਪਕ ਗੁਰੂਆਂ ਦੇ ਅਸ਼ੀਰਵਾਦ ਸਹਿਯੋਗ ਅਤੇ ਅਗਵਾਈ ਰਾਹੀਂ, ਜ਼ਿੰਦਗੀ ਵਿੱਚ ਅਜਿਹੀ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਨੂੰ ਅਪਣਾ ਕੇ, ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ ਅਤੇ ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ ਅਤੇ ਉਨਤੀ ਲਈ ਯੋਗਦਾਨ ਪਾਉਣ ਲਈ ਚੰਗੇ ਵਫ਼ਾਦਾਰ ਨਾਗਰਿਕ ਬਣ ਸਕਣ ।
ਅਜ ਵਿਦਿਆਰਥੀਆਂ ਨੂੰ ਨਸ਼ਿਆਂ, ਅਪਰਾਧਾਂ, ਹਾਦਸਿਆਂ, ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਅਤੇ ਸਰੀਰਕ, ਮਾਨਸਿਕ, ਸਮਾਜਿਕ, ਮਾਲੀ, ਅਪਰਾਧੀਆਂ ਵਾਲੀ ਸੋਚ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਅਤੇ ਉਨ੍ਹਾਂ ਦੇ ਦਿਲ ਦਿਮਾਗ ਭਾਵਨਾਵਾਂ ਵਿਚਾਰਾਂ ਅਤੇ ਆਦਤਾਂ ਵਿੱਚ ਸਕਾਊਟ ਗਾਈਡ, ਰੈੱਡ ਕਰਾਸ, ਫਸਟ ਏਡ ਅਤੇ ਐਨ ਸੀ ਸੀ ਵਾਲੇ ਗੁਣ ਗਿਆਨ, ਵੀਚਾਰ, ਭਾਵਨਾਵਾਂ, ਆਦਤਾਂ, ਅਨੁਸ਼ਾਸਨ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਭਰਕੇ ਵਫ਼ਾਦਾਰ, ਜੁਮੇਵਾਰ, ਇਮਾਨਦਾਰ, ਆਗਿਆਕਾਰੀ‌ ਅਤੇ ਅਨੁਸ਼ਾਸਿਤ ਨਾਗਰਿਕ ਬਣਾਉਣ ਲਈ, ਸਕੂਲਾਂ ਕਾਲਜਾਂ ਵਿਖੇ ਇਹ ਗਤੀਵਿਧੀਆਂ ਨਿਰੰਤਰ ਚਲਾਉਣੀਆਂ ਚਾਹੀਦੀਆਂ ਹਨ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਦੱਸਿਆ ਕਿ ਰਾਵਿੰਦਰ ਕੋਰ ਸਿੱਧੂ ਵਲੋਂ ਸ਼੍ਰੀ ਕਾਕਾ ਰਾਮ ਵਰਮਾ ਦੀ ਮਾਨਵਤਾਵਾਦੀ ਅਤੇ ਬੱਚਿਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਨਸ਼ਿਆਂ ਤੋਂ ਬਚਾਉਣ ਅਤੇ ਪੀੜਤਾਂ ਦੀ ਐਮਰਜੈਂਸੀ ਦੌਰਾਨ ਜਾਨਾਂ ਬਚਾਉਣ ਦੀ ਟ੍ਰੇਨਿੰਗ ਦੇਕੇ, ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਜਦੋਜਹਿਦ ਕਰਦੇ ਰਹਿੰਦੇ ਹਨ । ਸ੍ਰੀਮਤੀ ਰਾਵਿੰਦਰ ਕੋਰ ਸਿੱਧੂ ਵਲੋਂ ਆਪਣੇ ਭਰਾਵਾਂ, ਵੀਰ ਦਵਿੰਦਰ ਸਿੰਘ, ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਦੂਜੇ ਭਰਾ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਸ਼੍ਰੀ ਪ੍ਰਮਜੀਤ ਸਿੰਘ ਸਰਾਉ ਆਈ. ਪੀ. ਐਸ. ਦੀ ਯਾਦ ਵਿੱਚ ਚਲੰਤ ਟਰਾਫੀਆਂ ਪ੍ਰਦਾਨ ਕੀਤੀਆਂ ਹਨ ਤਾਂ ਜ਼ੋ ਹਰੇਕ ਮਹੀਨੇ ਹੋਣ ਵਾਲੇ ਮੁਕਾਬਲਿਆਂ ਦੌਰਾਨ ਸੱਭ ਤੋਂ ਵੱਧ ਨੰਬਰ ਲੈਣ ਵਾਲੇ ਸਕੂਲਾਂ ਨੂੰ ਇਹ ਪ੍ਰਦਾਨ ਕੀਤੀਆਂ ਜਾਣ ।

Advertisement
Advertisement
Advertisement
Advertisement
Scroll to Top