Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:29 am

+91 90915 01313 , +91 90916 01313

punjabbanni@gmail.com
punjabbani@yahoo.com

'ਪਟਿਆਲਾ ਹੈਰੀਟੇਜ ਫੈਸਟੀਵਲ-2025'

'ਪਟਿਆਲਾ ਹੈਰੀਟੇਜ ਫੈਸਟੀਵਲ-2025'

‘ਪਟਿਆਲਾ ਹੈਰੀਟੇਜ ਫੈਸਟੀਵਲ-2025’
ਵਿਸ਼ਵ ਪ੍ਰਸਿੱਧ ਸਿਤਾਰ ਵਾਦਕ ਨੀਲਾਦਰੀ ਕੁਮਾਰ ਨੇ ਤਬਲਾ ਵਾਦਕ ਸੱਤਿਆਜੀਤ ਤਲਵਲਕਰ ਨਾਲ ਮਿਲਕੇ ਯਾਦਗਾਰੀ ਬਣਾਈ ਸ਼ਾਸ਼ਤਰੀ ਸੰਗੀਤ ਦੀ ਸ਼ਾਮ
-ਨੀਲਾਦਰੀ ਕੁਮਾਰ ਨੇ ਪਟਿਆਲਵੀਆਂ ਦੀ ਵਿਸ਼ੇਸ਼ ਮੰਗ ‘ਤੇ ‘ਜ਼ਿਤਾਰ’ (ਇਲੈਕਟ੍ਰਿਕ ਸਿਤਾਰ) ‘ਤੇ ਵੀ ਆਪਣੀ ਵਿਸ਼ੇਸ਼ ਪੇਸ਼ਕਾਰੀ ਦਿੱਤੀ
-ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਰਚੰਦ ਸਿੰਘ ਬਰਸਟ, ਮੇਅਰ ਕੁੰਦਨ ਗੋਗੀਆ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀ ਅਨੰਦ ਮਾਣਿਆ
-ਰੌਸ਼ਨੀਆਂ ਨਾਲ ਜਗਮਗਾਏ ਕਿਲ੍ਹਾ ਮੁਬਾਰਕ ‘ਚ ਹੁਮਾ ਕੇ ਪੁੱਜੇ ਸੰਗੀਤ ਪ੍ਰੇਮੀ ਤੇ ਪਟਿਆਲਵੀ
ਪਟਿਆਲਾ, 17 ਫਰਵਰੀ: ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਚੌਥੇ ਦਿਨ ਦੀ ਸੰਗੀਤਮਈ ਸ਼ਾਮ ਅੱਜ ਉਸ ਵੇਲੇ ਇਤਿਹਾਸਕ ਤੇ ਯਾਦਗਾਰੀ ਬਣ ਗਈ ਜਦੋਂ ਭਾਰਤੀ ਸ਼ਾਸਤਰੀ ਸੰਗੀਤ ‘ਚ ਨਵੀਨਤਾ ਤੇ ਪਰੰਪਰਾਵਾਂ ਦੇ ਬੇਮਿਸਾਲ ਸੰਯੋਗ ਤੇ ਵਿਸ਼ਵ ਪ੍ਰਸਿੱਧ ਸਿਤਾਰ ਨਵਾਜ਼ ਨੀਲਾਦਰੀ ਕੁਮਾਰ ਨੇ ਪ੍ਰਸਿੱਧ ਤਬਲਾ ਵਾਦਕ ਸਤਿਆਜੀਤ ਤਲਵਲਕਰ ਦੇ ਤਬਲੇ ਦੀ ਤਾਲ ਨਾਲ ਤਾਲ ਮਿਲਾ ਕੇ ਸੰਗੀਤ ਦੀ ਖ਼ੂਬ ਛਹਿਬਰ ਲਾਈ। ਉਨ੍ਹਾਂ ਨੇ ਪਟਿਆਲਵੀਆਂ ਦੀ ਵਿਸ਼ੇਸ਼ ਮੰਗ ‘ਤੇ ਆਪਣੀ ਵਿਸ਼ੇਸ਼ ਪੇਸ਼ਕਾਰੀ ਦੀ ਸ਼ੁਰੂਆਤ ‘ਜ਼ਿਤਾਰ'(ਇਲੈਕਟ੍ਰਿਕ ਸਿਤਾਰ) ਨਾਲ ਕਰਦਿਆਂ ਰੰਗ ਬੰਨ੍ਹ ਦਿੱਤਾ। ਉਨ੍ਹਾਂ ਨੇ ਸ਼ੁਰੂਆਤ ਵਿੱਚ ਰਾਗ ਤਿਲਕ ਨੱਟ ਤੇ ਤਿਲਕ ਕਾਮੋਦ ਦਾ ਮਿਸ਼ਰਣ ਵਜਾਇਆ । ਉਨ੍ਹਾਂ ਨੇ ਇਸੇ ਰਾਗ ਵਿੱਚ ਖਰਜ ਦੀ ਧੁਨੀ ਛੇੜੀ । ਪਟਿਆਲਾ ਦੇ ਪੁਰਾਤਨ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਅੱਜ ਦੇ ਇਸ ਸਮਾਰੋਹ ਮੌਕੇ ਹੁੰਮ-ਹੁਮਾ ਕੇ ਪੁੱਜੇ ਕਲਾ ਪ੍ਰੇਮੀਆਂ ਤੇ ਪਟਿਆਲਵੀਆਂ ਨੇ ਇਸ ਸ਼ਾਸ਼ਤਰੀ ਸੰਗੀਤਮਈ ਸ਼ਾਮ ਦਾ ਖ਼ੂਬ ਆਨੰਦ ਮਾਣਿਆ ।
ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਨੌਜਵਾਨ ਪੀੜ੍ਹੀ ਨੂੰ ਆਪਣੀ ਵੱਡਮੁਲੀ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਇਸ ਸਮਾਗਮ ਦੇ ਨੋਡਲ ਅਫ਼ਸਰ ਏ. ਡੀ. ਸੀ. ਇਸ਼ਾ ਸਿੰਗਲ ਅਤੇ ਐਸ. ਡੀ. ਐਮ. ਤਰਸੇਮ ਚੰਦ ਮੌਜੂਦ ਸਨ ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਪਟਿਆਲਾ ਵਿਰਾਸਤੀ ਮੇਲਾ ਪਟਿਆਲਾ ਨੂੰ ਸੈਰ-ਸਪਾਟਾ ਦੇ ਕੇਂਦਰ ਵਜੋਂ ਉਭਾਰੇਗਾ । ਕੋਹਲੀ ਨੇ ਕਿਹਾ ਕਿ ਇਹ ਮੇਲੇ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰ ਰਹੇ ਹਨ ਸਗੋਂ ਸਾਡੀ ਵਿਰਾਸਤ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਲਈ ਸਫਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੀ ਨਹੀਂ ਬਲਕਿ ਯਕੀਨ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸੈਰ-ਸਪਾਟਾ ਦੇ ਪ੍ਰਮੁੱਖ ਕੇਂਦਰ ਵਜੋਂ ਆਪਣੀ ਸ਼ਾਨ ਮੁੜ ਬਹਾਲ ਕਰੇਗਾ । ਇਸ ਮੌਕੇ ਸ਼ਾਸਤਰੀ ਅਤੇ ਆਧੁਨਿਕ ਸੰਗੀਤ ਨੂੰ ਇਕੱਠੇ ਜੋੜਨ ਦੇ ਮਹੱਤਵਪੂਰਨ ਕੰਮ ਨੂੰ ਅੰਜਾਮ ਦੇਣ ਲਈ ‘ਜ਼ਿਤਾਰ’ (ਇਲੈਕਟ੍ਰਿਕ ਸਿਤਾਰ) ਦੀ ਕਾਢ ਕੱਢਣ ਵਾਲੇ ਸੰਗੀਤ ਦੇ ਵਿਲੱਖਣ ਸ਼ਿਲਪਕਾਰ, ਫਿਲਮਫੇਅਰ ਅਤੇ ਸੰਗੀਤ ਨਾਟਕ ਅਕਾਦਮੀ ਅਵਾਰਡ ਨਾਲ ਸਨਮਾਨਿਤ ਨੀਲਾਦਰੀ ਕੁਮਾਰ ਨੇ ਆਪਣੀਆਂ ਬੇਜੋੜ ਬੰਦਿਸ਼ਾਂ, ਮਿੱਠੇ ਸੁਰਾਂ ਅਤੇ ਸੰਗੀਤ ਦੀ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਨੀਲਾਦਰੀ ਕੁਮਾਰ ਨੇ ਸੱਤਿਆਜੀਤ ਤਲਵਲਕਰ ਨਾਲ ਮਿਲਕੇ ਸ਼ਾਸਤਰੀ ਸੰਗੀਤ ਦੀ ਦਿਲਕਸ਼ ਪੇਸ਼ਕਾਰੀ ਦਿੱਤੀ ਅਤੇ ਸਿਤਾਰ ਤੇ ਜ਼ਿਤਾਰ ‘ਤੇ ਸੰਗੀਤਕ ਧੁਨਾਂ ਵਜਾ ਕੇ ਇਸ ਸੰਗੀਤਮਈ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ ।
ਇਨ੍ਹਾਂ ਦੇ ਨਾਲ ਕੀਬੋਰਡ ‘ਤੇ ਏਗਨੀਲੋ ਫਰਨਾਡਿਸ ਅਤੇ ਡਰੰਮਜ ਤੇ ਜੈਂਬੇ ਉਪਰ ਸ਼ਿਖ਼ਰ ਨਾਦ ਖੁਰੈਸ਼ੀ ਨੇ ਸੰਗਤ ਕਰਦਿਆਂ ਸ਼ਾਸਤਰੀ ਸੰਗੀਤ ਦਾ ਅਨੋਖਾ ਸੁਮੇਲ ਦਿਖਾਇਆ। ਉਨ੍ਹਾਂ ਦੇ ਨਾਲ ਤਕਨੀਕੀ ਡਾਇਰੈਕਟਰ ਲਕੀਰ ਮਹਿਤਾ ਤੇ ਮਿਸ ਸਮੀਰਾ ਕੇਲਕਰ ਵੀ ਮੌਜੂਦ ਸਨ। ਮੰਚ ਸੰਚਾਲਨ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਕੀਤਾ।
ਇਸ ਮੌਕੇ ਨੀਲਾਦਰੀ ਕੁਮਾਰ ਨੇ ਕਿਹਾ ਕਿ ਪਟਿਆਲਾ ਵਿਰਾਸਤੀ ਉਤਸਵ ਇੱਕ ਕੌਮਾਂਤਰੀ ਉਤਸਵ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਆਪਣੀ ਪੇਸ਼ਕਾਰੀ ਦੇਣ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਖ਼ੁਦ ਦੇ ਲਈ ਮਾਣ ਦੀ ਗੱਲ ਹੈ ।
ਜਿਕਰਯੋਗ ਹੈ ਕਿ ਭਾਰਤ ਰਤਨ ਉਸਤਾਦ ਬਿਸਮਿਲ੍ਹਾ ਖਾਨ ਯੁਵਾ ਪੁਰਸਕਾਰ ਅਤੇ ਸੰਗੀਤ ਨਾਟਕ ਅਕੈਡਮੀ ਦੁਆਰਾ ਆਦਿਤਿਆ ਬਿਰਲਾ ਕਲਾ ਕਿਰਨ ਪੁਰਸਕਾਰ ਨਾਲ ਸਨਮਾਨਤ ਪ੍ਰਸਿੱਧ ਤਬਲਾਵਾਦਕ ਸੱਤਿਆਜੀਤ ਤਲਵਲਕਰ ਅੱਜ ਦੇ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਤਬਲਾ ਵਾਦਕਾਂ ਵਿੱਚੋਂ ਇੱਕ ਪ੍ਰਮੁੱਖ ਹਨ । ਤਲਵਲਕਰ ਸੰਗੀਤ ਦੀ ਅਮੀਰ ਪਰੰਪਰਾ ਵਿੱਚ ਤੇ ਉਹ ਮਹਾਨ ਗੁਰੂ ਪਦਮਸ਼੍ਰੀ ਤਾਲਯੋਗੀ ਪੰਡਿਤ ਸੁਰੇਸ਼ ਤਲਵਲਕਰ ਅਤੇ ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਗਾਇਕਾ ਪਦਮਾ ਤਲਵਲਕਰ ਦੇ ਪੁੱਤਰ ਅਤੇ ਚੇਲੇ ਹਨ । ਸੱਤਿਆਜੀਤ ਤਲਵਲਕਰ ਭਾਰਤੀ ਸੰਗੀਤ ਦੇ ਕੁਝ ਮਹਾਨ ਕਲਾਕਾਰਾਂ ਉਸਤਾਦ ਅਮਜਦ ਅਲੀ ਖਾਨ, ਪੰਡਿਤ ਹਰੀਪ੍ਰਸਾਦ ਚੌਰਸੀਆ, ਪੰਡਿਤ ਸ਼ਿਵਕੁਮਾਰ ਸ਼ਰਮਾ, ਪੰਡਿਤ ਜਸਰਾਜ, ਆਦਿ ਤਬਲਾ ਸੰਗਤ ਕਰ ਚੁੱਕੇ ਹਨ ਅਤੇ ਹੁਣ ਨੀਲਾਦਰੀ ਸਮੇਤ ਰਾਕੇਸ਼ ਚੌਰਸੀਆ, ਅਮਾਨ ਅਲੀ ਖਾਨ, ਅਯਾਨ ਅਲੀ ਖਾਨ, ਪੂਰਬਯਾਨ ਚੈਟਰਜੀ, ਰਾਹੁਲ ਸ਼ਰਮਾ ਵਰਗੇ ਉੱਘੇ ਨੌਜਵਾਨ ਕਲਾਕਾਰਾਂ ਨਾਲ ਵੀ ਸਟੇਜ ਸਾਂਝਾ ਕਰਦੇ ਹਨ । ਇਸ ਮੌਕੇ ਨਗਰ ਨਿਗਮ ਦੇ ਕੌਂਸਲਰਾਂ ਤੋਂ ਇਲਾਵਾ ਸੀ.ਏ. ਪੀਡੀਏ ਮਨੀਸ਼ਾ ਰਾਣਾ, ਅਮਿਤ ਬੈਂਬੀ, ਕੰਨੂ ਗਰਗ, ਨਮਨ ਮਾਰਕੰਨ, ਚਰਨਜੀਤ ਸਿੰਘ, ਵਿਓਮ ਭਾਰਦਵਾਜ, ਸਹਾਇਕ ਕਮਿਸ਼ਨਰ (ਜ) ਰਿਚਾ ਗੋਇਲ, ਐਨ. ਜੈਡ.ਸੀ.ਸੀ ਦੇ ਭੁਪਿੰਦਰ ਸਿੰਘ ਸੋਫਤ ਸਮੇਤ ਵੱਡੀ ਗਿਣਤੀ ‘ਚ ਪਟਿਆਲਾ ਸਮੇਤ ਦੂਰੋ-ਦੂਰੋਂ ਆਏ ਅਤੇ ਸੰਗੀਤ ਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਤੇ ਅਨੰਦ ਮਾਣਿਆ ।

Advertisement
Advertisement
Advertisement
Advertisement
Scroll to Top