Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 2:34 pm

+91 90915 01313 , +91 90916 01313

punjabbanni@gmail.com
punjabbani@yahoo.com

ਵਿਦਿਆਰਥੀ ਮਾਪਿਆਂ ਅਤੇ ਬਜ਼ੁਰਗਾਂ ਦੇ ਸਤਿਕਾਰ ’ਤੇ ਆਧਾਰਿਤ ਰੰਗ ਭਰੋ ਮੁਕਾਬਲੇ ਵਿੱਚ ਭਾਗ ਲੈਣਗੇ

ਵਿਦਿਆਰਥੀ ਮਾਪਿਆਂ ਅਤੇ ਬਜ਼ੁਰਗਾਂ ਦੇ ਸਤਿਕਾਰ ’ਤੇ ਆਧਾਰਿਤ ਰੰਗ ਭਰੋ ਮੁਕਾਬਲੇ ਵਿੱਚ ਭਾਗ ਲੈਣਗੇ

ਵਿਦਿਆਰਥੀ ਮਾਪਿਆਂ ਅਤੇ ਬਜ਼ੁਰਗਾਂ ਦੇ ਸਤਿਕਾਰ ’ਤੇ ਆਧਾਰਿਤ ਰੰਗ ਭਰੋ ਮੁਕਾਬਲੇ ਵਿੱਚ ਭਾਗ ਲੈਣਗੇ
ਪਟਿਆਲਾ : ਸਕੂਲ ਪੱਧਰ ’ਤੇ ਬੱਚਿਆਂ ਵਿੱਚ ਮਾਪਿਆਂ ਅਤੇ ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਮਾਤ-ਪਿਤਾ ਗੋਧਾਮ ਮਹਾਤੀਰਥ ਬਨੂੜ ਵੱਲੋਂ ਰਾਜਪੁਰਾ ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਰੰਗ ਭਰੋ ਮੁਕਾਬਲੇ ਕਰਵਾਏ ਜਾ ਰਹੇ ਹਨ । ਗੋਧਾਮ ਦੇ ਸੰਸਥਾਪਕ ਗੋਚਰ ਗਿਆਨ ਚੰਦ ਵਾਲੀਆ ਨੇ ਸੋਮਵਾਰ ਨੂੰ ਇੱਥੇ ਇੱਕ ਹੋਟਲ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੇ ਬੱਚਿਆਂ ਵਿੱਚ ਸੰਸਕਾਰ ਦੇ ਬੀਜ ਬੀਜਣ ਦੀ ਇਸ ਪਹਿਲਕਦਮੀ ਦੇ ਹਿੱਸੇ ਵਜੋਂ ਅਸੀਂ ਰੰਗ ਭਰੋ ਮੁਕਾਬਲੇ ਦਾ ਆਯੋਜਨ ਕਰ ਰਹੇ ਹਾਂ । ਅਸੀਂ ਹਰੇਕ ਸਕੂਲ ਨੂੰ ਤਸਵੀਰਾਂ ਸੌਂਪਾਂਗੇ ਜਿਸ ਵਿੱਚ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਮਦਦ ਨਾਲ ਤਸਵੀਰ ਵਿੱਚ ਕਲਰ ਕਰਨ ਦੇ ਨਾਲ-ਨਾਲ ਗਤੀਵਿਧੀ ਦਾ ਆਨੰਦ ਲੈਂਦੇ ਹੋਏ ਤਸਵੀਰ ਦੇ ਪਿੱਛੇ ਦੀ ਕਹਾਣੀ ਨੂੰ ਰੰਗ ਅਤੇ ਸਮਝਣਗੇ ।
ਉਨ੍ਹਾਂ ਅੱਗੇ ਕਿਹਾ ਕਿ ਸੱਭਿਆਚਾਰ ਦੀਆਂ ਮੂਲ ਜੜ੍ਹਾਂ ਬੱਚਿਆਂ ਦੇ ਘਰਾਂ ਅਤੇ ਸਕੂਲਾਂ ਵਿੱਚ ਹੀ ਵਿਕਸਿਤ ਹੁੰਦੀਆਂ ਹਨ । ਗਿਆਨ ਚੰਦ ਵਾਲੀਆ ਨੇ ਦੱਸਿਆ ਕਿ ਵਿਦਿਆਰਥੀ 10 ਮਾਰਚ ਤੱਕ ਸਕੂਲ ਰਾਹੀਂ ਦਿੱਤੀ ਤਸਵੀਰ ਨੂੰ ਰੰਗ ਕਰਕੇ ਅਤੇ 3-5 ਲਾਈਨਾਂ ਵਿੱਚ ਵੇਰਵਾ ਲਿਖ ਕੇ ਸਾਨੂੰ ਭੇਜ ਸਕਦੇ ਹਨ । ਸਭ ਤੋਂ ਵਧੀਆ ਐਂਟਰੀਆਂ ਨੂੰ ਮੈਡਲ ਅਤੇ ਨਕਦ ਇਨਾਮ ਦਿੱਤੇ ਜਾਣਗੇ । ਪੁਰਸਕਾਰ ਵੰਡ ਸਮਾਰੋਹ 10 ਅਪ੍ਰੈਲ ਨੂੰ ਮਾਤ-ਪਿਤਾ ਗੋਧਾਮ ਮਹਾਤੀਰਥ ਵਿਖੇ ਸਾਲਾਨਾ ‘ਮਾਤ-ਪਿਤਾ ਪੂਜਾ ਦਿਵਸ’ ਦੇ ਮੌਕੇ ‘ਤੇ ਆਯੋਜਿਤ ਕੀਤਾ ਜਾਵੇਗਾ। ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਪੱਤਰ ਵੀ ਦਿੱਤੇ ਜਾਣਗੇ ।
ਇਸ ਮੌਕੇ ਪ੍ਰਿੰਸੀਪਲ ਡੀ. ਏ. ਵੀ. ਪਬਲਿਕ ਸਕੂਲ ਰਾਜਪੁਰਾ ਅਲਪਨਾ ਪਾਠਕ, ਪ੍ਰਿੰਸੀਪਲ ਐਸ. ਡੀ. ਪਬਲਿਕ ਸਕੂਲ ਰਾਜਪੁਰਾ ਕਮਲ ਪਾਹੂਜਾ, ਪ੍ਰਿੰਸੀਪਲ ਸੀਐਮ ਪਬਲਿਕ ਸਕੂਲ ਰਾਜਪੁਰਾ ਊਸ਼ਾ ਚੋਪੜਾ, ਪ੍ਰਿੰਸੀਪਲ ਪਟੇਲ ਪਬਲਿਕ ਸਕੂਲ ਰਾਜਪੁਰਾ ਛਾਇਆ ਨਰੂਲਾ, ਪ੍ਰਿੰਸੀਪਲ ਕੇ. ਕੇ. ਹਾਈ ਸਕੂਲ ਰਾਜਪੁਰਾ ਸੋਨੀਆ ਭਾਟੀਆ, ਚੇਅਰਮੈਨ ਅਲਾਇੰਸ ਇੰਟਰਨੈਸ਼ਨਲ ਸਕੂਲ ਰਾਮਨਗਰ ਅਸ਼ਵਨੀ ਗਰਗ, ਪ੍ਰਿੰਸੀਪਲ ਸਟੈਲਰ ਇੰਟਰਨੈਸ਼ਨਲ ਸਕੂਲ ਬਸਮਾ ਸਵਰਨ ਸ਼ਰਮਾ ਅਤੇ ਐਸਡੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ ਦੇ ਅਧਿਆਪਕ, ਗੋਧਾਮ ਦੇ ਮੈਂਬਰ ਗਜਾਨੰਦ ਕਾਨਪਨਵਰ, ਦੀਪਕ ਮਿੱਤਲ, ਪੰਕਜ ਜੈਸਵਾਲ, ਸੂਰਤ ਵਾਲੀਆ, ਕੁਲਦੀਪ ਠਾਕੁਰ, ਸੁਭਾਸ਼ ਅਗਰਵਾਲ, ਨਵਦੀਪ ਗੁਡਵਾਨੀ, ਪ੍ਰਵੀਨ ਵਧਵਾ, ਕਮਲ ਗੁਪਤਾ ਵੀ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top