Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 4:29 am

+91 90915 01313 , +91 90916 01313

punjabbanni@gmail.com
punjabbani@yahoo.com

ਸਰਸ ਮੇਲੇ ’ਚ ਲੰਮੀ ਹੇਕ ਤੇ ਸਿੱਠਣੀਆਂ ਦੇ ਕਰਵਾਏ ਮੁਕਾਬਲੇ

ਸਰਸ ਮੇਲੇ ’ਚ ਲੰਮੀ ਹੇਕ ਤੇ ਸਿੱਠਣੀਆਂ ਦੇ ਕਰਵਾਏ ਮੁਕਾਬਲੇ

ਸਰਸ ਮੇਲੇ ’ਚ ਲੰਮੀ ਹੇਕ ਤੇ ਸਿੱਠਣੀਆਂ ਦੇ ਕਰਵਾਏ ਮੁਕਾਬਲੇ
ਪਟਿਆਲਾ, 20 ਫਰਵਰੀ : ਸਾਰਸ ਮੇਲੇ ਦੌਰਾਨ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਤਹਿਤ ਅੱਜ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੁਰਜੀਤ ਕਰਨ ਦੇ ਯਤਨ ਵੱਜੋ ਲੰਮੀ ਹੇਕ ਅਤੇ ਸਿੱਠਣੀਆਂ ਦੇ ਮੁਕਾਬਲੇ ਕਰਵਾਏ ਗਏ । ਮੇਲੇ ਵਿਚ ਸਭਿਆਚਾਰਕ ਪ੍ਰੋਗਰਾਮਾਂ ਦੇ ਮੇਜ਼ਬਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਅੱਜ ਸਿੱਠਣੀਆਂ (ਲੋਕ-ਗੀਤ) ਤੇ ਲੰਮੀਆਂ ਹੇਕਾਂ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ । ਉਨ੍ਹਾਂ ਦੱਸਿਆ ਕਿ ਲੰਮੀ ਹੇਕ ਵਿੱਚ ਪਹਿਲੀ ਪੁਜ਼ੀਸ਼ਨ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ, ਸਿੱਠਣੀਆਂ ਵਿੱਚ ਪਹਿਲੀ ਪੁਜ਼ੀਸ਼ਨ ਸਰਕਾਰੀ ਪੌਲੀਟੈਕਨਿਕ ਕਾਲਜ ਲੜਕੀਆਂ ਪਟਿਆਲਾ ਨੇ ਪ੍ਰਾਪਤ ਕੀਤੀ । ਮਹਿੰਦੀ ਦੇ ਮੁਕਾਬਲਿਆਂ ਵਿੱਚ ਜੂਨੀਅਰ ਵਿੰਗ (ਪਹਿਲੀ ਤੋਂ ਅੱਠਵੀਂ ਜਮਾਤ) ਪਹਿਲੀ ਪੁਜ਼ੀਸ਼ਨ ਸ਼ਾਈਨਪ੍ਰੀਤ ਕੌਰ ਸ. ਹਾਈ. ਸਕੂਲ ਭਾਨਰਾ, ਦੂਜੀ ਪੁਜ਼ੀਸ਼ਨ ਸੁਖਨਾਜ਼ ਐਰੋਮੀਰਾ ਸੈਂਟਰ ਆਫ਼ ਐਜੂਕੇਸ਼ਨ, ਤੀਜੀ ਪੁਜ਼ੀਸ਼ਨ ਨੇਹਾ ਐਰੋਮੀਰਾ ਸੈਂਟਰ ਆਫ਼ ਐਜੂਕੇਸ਼ਨ ਅਤੇ ਸੀਨੀਅਰ ਗਰੁੱਪ ਵਿੱਚ (ਨੌਵੀਂ ਤੋਂ ਬਾਰ੍ਹਵੀਂ) ਪਹਿਲੀ ਪੁਜ਼ੀਸ਼ਨ ਕਾਜਲ ਸ. ਸੀ. ਸੈ. ਸਕੂਲ ਮਾਡਲ ਟਾਊਨ, ਦੂਜੀ ਪੁਜ਼ੀਸ਼ਨ ਖੁਸ਼ਪ੍ਰੀਤ ਸਸਸਸ ਸਨੌਰ ਕੁੜੀਆਂ, ਤੀਜੀ ਪੁਜ਼ੀਸ਼ਨ ਅਮਨਦੀਪ ਕੌਰ ਦਿੱਲੀ ਪਬਲਿਕ ਸਕੂਲ । ਕਾਲਜਾਂ ਦੇ ਮਹਿੰਦੀ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਆਕ੍ਰਿਤੀ ਸ਼ਰਮਾ ਕਮਾਂਡੋ ਬਟਾਲੀਅਨ ਅਤੇ ਈਸ਼ਾ ਖ਼ਾਲਸਾ ਕਾਲਜ ਪਟਿਆਲਾ, ਦੂਜੀ ਪੁਜ਼ੀਸ਼ਨ ਪੂਨਮ ਸਰਕਾਰੀ ਆਈ. ਟੀ. ਆਈ. ਨਾਭਾ, ਤੀਜੀ ਪੁਜ਼ੀਸ਼ਨ ਪ੍ਰੀਤੀ ਸਰਕਾਰੀ ਆਈ. ਟੀ. ਆਈ. ਨਾਭਾ ਨੇ ਪ੍ਰਾਪਤ ਕੀਤੀ । ਇਸ ਮੌਕੇ ਰਣਜੀਤ ਕੌਰ ਲੀਗਲ ਅਫ਼ਸਰ ਜ਼ਿਲ੍ਹਾ ਬਾਲ ਵਿਕਾਸ ਅਤੇ ਸੁਰੱਖਿਆ ਅਫ਼ਸਰ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਮੰਚ ਸੰਚਾਲਨ ਡਾ. ਨਰਿੰਦਰ ਸਿੰਘ ਅਧਿਆਪਕ ਸਰਕਾਰੀ ਸਿਵਲ ਲਾਈਨ ਸਕੂਲ ਨੇ ਕੀਤੀ ।

Advertisement
Advertisement
Advertisement
Advertisement
Scroll to Top