Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Saturday, 15 Aug 2026 | 8:11 am

+91 90915 01313 , +91 90916 01313

punjabbanni@gmail.com
punjabbani@yahoo.com

ਮਨੀਕਰਨ ਸਾਹਿਬ ਦੇ ਪਵਿੱਤਰ ਪਾਣੀ ਨੂੰ ਪਾਈਪਾਂ ਰਾਹੀਂ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ

ਮਨੀਕਰਨ ਸਾਹਿਬ ਦੇ ਪਵਿੱਤਰ ਪਾਣੀ ਨੂੰ ਪਾਈਪਾਂ ਰਾਹੀਂ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ

ਮਨੀਕਰਨ ਸਾਹਿਬ ਦੇ ਪਵਿੱਤਰ ਪਾਣੀ ਨੂੰ ਪਾਈਪਾਂ ਰਾਹੀਂ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ
ਸਿ਼ਮਲਾ, 20 ਫਰਵਰੀ : ਹਿੰਦੂਆਂ ਅਤੇ ਸਿੱਖਾਂ ਦੋਵਾਂ ਭਾਈਚਾਰਿਆਂ ਲਈ ਸਤਿਕਾਰਤ ਤੀਰਥ ਸਥਾਨ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿ਼ਲ੍ਹੇ ਦੇ ਕਸੋਲ ਵਿੱਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਪਾਈਪਾਂ ਰਾਹੀਂ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ’ਤੇ ਜ਼ੋਰਦਾਰ ਵਿਰੋਧ ਦੇ ਚਲਦਿਆਂ ਸਥਾਨਕ ਲੋਕਾਂ ਦਾ ਸਪੱਸ਼ਟ ਆਖਣਾ ਹੈ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ । ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਕਸੋਲ ਵਿੱਚ ਇੱਕ ਨਵਾਂ ਨੇਚਰ ਪਾਰਕ ਬਣਾਇਆ ਜਾਵੇਗਾ, ਜਿਸ ਵਿੱਚ ਗਰਮ ਪਾਣੀ ਦੀ ਸਹੂਲਤ ਹੋਵੇਗੀ ਅਤੇ ਇਸ ਲਈ ਮਨੀਕਰਨ ਸਾਹਿਬ ਦੇ ਗਰਮ ਜਲ ਦੇ ਚਸ਼ਮਿਆਂ ਤੋਂ ਪਵਿੱਤਰ ਜਲ ਨੂੰ ਪਾਈਪਾਂ ਰਾਹੀਂ ਕਸੋਲ ਵੱਲ ਮੋੜਿਆ ਜਾਵੇਗਾ । ਸਥਾਨਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਸੈਲਾਨੀਆਂ ਦੀ ਭਾਰੀ ਖਿੱਚ ਵਾਲੇ ਸੈਰ-ਸਪਾਟਾ ਸਥਾਨ ਕਸੋਲ ਵਿੱਚ ਵਪਾਰਕ ਮੰਤਵਾਂ ਲਈ ਵਰਤਿਆ ਜਾਂਦਾ ਹੈ ਤਾਂ ਉਹ ਅੰਦੋਲਨ ਸ਼ੁਰੂ ਕਰਨਗੇ। ਮਨੀਕਰਨ ਅਤੇ ਕਸੋਲ ਵਿਚਕਾਰ ਦੂਰੀ ਲਗਭਗ ਪੰਜ ਕਿਲੋਮੀਟਰ ਹੈ । ਸਥਾਨਕ ਕਾਂਗਰਸ ਵਿਧਾਇਕ ਸੁੰਦਰ ਸਿੰਘ ਠਾਕੁਰ ਨੇ ਵੀਰਵਾਰ ਨੂੰ ਨੂੰ ਦੱਸਿਆ ਕਿ ਪਹਿਲਾਂ ਮਨੀਕਰਨ ਸਾਹਿਬ ਵਿੱਚੋਂ ਜਲ ਲਿਜਾਏ ਜਾਣ ਦੀ ਤਜਵੀਜ਼ ਸੀ,ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹੁਣ ਅਸੀਂ ਕਸੋਲ ਵਿੱਚ ਹੀ ਗਰਮ ਜਲ ਦੇ ਚਸ਼ਮੇ ਦੀ ਖੁਦਾਈ ਦਾ ਵਿਕਲਪ ਲੱਭ ਲਿਆ ਹੈ ।

Advertisement
Advertisement
Advertisement
Advertisement
Scroll to Top