Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 11:08 am

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦਾ ਵਫਦ ਐਮ. ਡੀ. ਪੀ. ਆਰ. ਟੀ. ਸੀ. ਨੂੰ ਮਿਲਿਆ

ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦਾ ਵਫਦ ਐਮ. ਡੀ. ਪੀ. ਆਰ. ਟੀ. ਸੀ. ਨੂੰ ਮਿਲਿਆ

ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦਾ ਵਫਦ ਐਮ. ਡੀ. ਪੀ. ਆਰ. ਟੀ. ਸੀ. ਨੂੰ ਮਿਲਿਆ
ਪੂਰੀ ਪੈਨਸ਼ਨ ਦਸ ਤਰੀਕ ਤੋਂ ਪਹਿਲਾਂ ਪਾਉਣ ਦੀ ਕੀਤੀ ਮੰਗ , ਰਹਿੰਦੇ ਬਕਾਏ ਜਲਦੀ ਦੇਣ ਲਈ ਕਿਹਾ
ਅੱਜ ਪੀ. ਆਰ. ਟੀ. ਸੀ. ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦਾ ਇਕ ਵਫਦ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ ਐਮ. ਡੀ. ਪੀ. ਆਰ. ਟੀ. ਸੀ. ਨੂੰ ਮਿਲਿਆ, ਜਿਸ ਵਿੱਚ ਕੇਂਦਰੀ ਬਾਡੀ ਦੇ ਸਕੱਤਰ ਜਨਰਲ ਹਰੀ ਸਿੰਘ ਚਮਕ ਤੇ ਕੈਸ਼ੀਅਰ ਅਮੋਲਕ ਸਿੰਘ ਵੀ ਸ਼ਾਮਲ ਹੋਏ । ਐਮ. ਡੀ. ਪੀ. ਆਰ. ਟੀ. ਸੀ. ਨਾਲ ਹੋਈ ਗਲਬਾਤ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਦਸਿਆ ਕਿ ਬਹੁਤ ਹੀ ਸੁਖਾਵੇਂ ਮਹੌਲ ਵਿੱਚ ਹੋਈ ਇਸ ਮੀਟਿੰਗ ਵਿੱਚ ਵਫਦ ਵਲੋਂ ਪੈਨਸ਼ਨ ਸਮੇਂ ਸਿਰ ਅਤੇ ਪੂਰੀ ਪਾਉਣ ਲਈ ਜ਼ੋਰ ਦਿੱਤਾ ਗਿਆ ,ਜਿਸ ਨੂੰ ਪਰਵਾਨ ਕਰਦਿਆਂ ਐਮ. ਡੀ. ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਗੋਂ ਪੈਨਸ਼ਨ ਸਮੇਂ ਸਿਰ ਅਤੇ ਪੂਰੀ ਪਾ ਦਿੱਤੀ ਜਾਇਆ ਕਰੇਗੀ ਅਤੇ ਰਹਿੰਦੇ ਬਕਾਏ ਜਿਵੇਂ ਕਿ ਪੇ-ਕਮਿਸ਼ਨ ਦੇ ਬਕਾਏ, ਗਰੈਚੁਟੀ, ਫੈਮਲੀ ਪੈਨਸ਼ਨ ਆਦਿ ਦੇ ਬਕਾਇਆਂ ਦਾ ਨਿਪਟਾਰਾ ਕਰਨ ‘ਤੇ ਵਫਦ ਵੱਲੋਂ ਜੋਰ ਦਿੱਤਾ ਗਿਆ । ਐਮ. ਡੀ. ਸਾਹਿਬ ਨੇ ਰਹਿੰਦੇ ਹਰ ਤਰ੍ਹਾਂ ਦੇ ਬਕਾਇਆਂ ਦੀ ਬਹੁਤ ਜਲਦੀ ਅਦਾਇਗੀ ਕਰਨ ਦਾ ਵਿਸ਼ਵਾਸ ਦਵਾਇਆ। ਮੈਡੀਕਲ ਬਿਲਾਂ ਦੀ ਅਦਾਇਗੀ ਸਬੰਧੀ ਹੋਈ ਦੇਰੀ ਨੂੰ ਬਹੁਤ ਸੀਰੀਅਸ ਲੈਂਦਿਆਂ ਫੈਸਲਾ ਕਰ ਲਿਆ ਗਿਆ ਕਿ ਮੈਡੀਕਲ ਬਿੱਲਾਂ ਦੇ ਬਕਾਏ ਬਹੁਤ ਜਲਦੀ ਕਲੀਅਰ ਕਰਕੇ ਅਗੇ ਤੋਂ ਬਕਾਇਆ ਨੂੰ ਪੈਂਡਿੰਗ ਨਹੀਂ ਰੱਖਿਆ ਜਾਵੇਗਾ । ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਐਮ ਡੀ ਸਾਹਿਬ ਤੋਂ ਇਲਾਵਾ ਜਨਰਲ ਮੈਨੇਜਰ ਪ੍ਰਸਾਸ਼ਨ ਮਨਿੰਦਰ ਸਿੰਘ ਸਿੱਧੂ ਤੇ ਏ. ਸੀ. ਐਫ. ਏ. ਰਿੰਕੂ ਗੋਇਲ ਵੀ ਸ਼ਾਮਲ ਸਨ । ਇਸ ਤਰ੍ਹਾਂ ਮੈਨੇਜਮੈਂਟ ਵਲੋਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਜਲਦੀ ਨਿਪਟਾਰਾ ਕਰਨ ਦਾ ਵਿਸ਼ਵਾਸ ਦਵਾਇਆ ਗਿਆ ।

Advertisement
Advertisement
Advertisement
Advertisement
Scroll to Top