Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 11:15 am

+91 90915 01313 , +91 90916 01313

punjabbanni@gmail.com
punjabbani@yahoo.com

ਸਰਸ ਮੇਲੇ 'ਚ ਲਜ਼ੀਜ਼ ਪਕਵਾਨਾਂ ਨੇ ਦਰਸ਼ਕ ਮੋਹੇ

ਸਰਸ ਮੇਲੇ 'ਚ ਲਜ਼ੀਜ਼ ਪਕਵਾਨਾਂ ਨੇ ਦਰਸ਼ਕ ਮੋਹੇ

‘ਸਰਸ ਮੇਲਾ, ਸ਼ੀਸ਼ ਮਹਿਲ’
ਸਰਸ ਮੇਲੇ ‘ਚ ਲਜ਼ੀਜ਼ ਪਕਵਾਨਾਂ ਨੇ ਦਰਸ਼ਕ ਮੋਹੇ
-ਭਾਂਤ-ਭਾਂਤ ਦੇ ਖਾਣ-ਪੀਣ ਦੇ ਪਦਾਰਥਾਂ ਨੇ ਲੋਕਾਂ ਦੇ ਮੂੰਹ ‘ਚ ਲਿਆਂਦਾ ਪਾਣੀ
ਪਟਿਆਲਾ, 21 ਫਰਵਰੀ : ਪਟਿਆਲਾ ਵਿਰਾਸਤੀ ਮੇਲੇ ਤਹਿਤ ਇੱਥੇ 14 ਫਰਵਰੀ ਨੂੰ ਸ਼ੁਰੂ ਹੋਏ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ ਲੱਗੀਆਂ ਵੱਖ-ਵੱਖ ਲਜ਼ੀਜ਼ ਪਕਵਾਨਾਂ ਦੀਆਂ ਸਟਾਲਾਂ ਨੇ ਦਰਸ਼ਕਾਂ ਨੂੰ ਮੋਹ ਲਿਆ ਹੈ । ਪਟਿਆਲਵੀ ਇਥੇ ਸਥਾਨਕ ਸ਼ਹਿਰ, ਦਿੱਲੀ, ਬੰਬੇ, ਹਿਮਾਚਲੀ ਫੂਡ ਸਮੇਤ ਰਾਜਸਥਾਨ ਤੇ ਹੋਰ ਸ਼ਹਿਰਾਂ ਤੋਂ ਆਏ ਪਕਵਾਨ ਇੱਥੇ ਪੁੱਜਣ ਵਾਲਿਆਂ ਦੇ ਮੂੰਹ ਵਿੱਚ ਪਾਣੀ ਲੈ ਆਉਂਦੇ ਹਨ ਤੇ ਲਜ਼ੀਜ਼ ਖਾਣਾ ਕੇ ਮੇਲੀ ਆਪਣੀਆਂ ਉਂਗਲਾਂ ਚੱਟਣ ਲਈ ਮਜ਼ਬੂਰ ਹੋ ਜਾਂਦੇ ਹਨ । ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲੱਗੇ ਇਸ ਸਰਸ (ਸੇਲ ਆਫ਼ ਆਰਟੀਕਲਜ਼ ਆਫ਼ ਰੂਰਲ ਆਰਟੀਸਨਸ) ਮੇਲੇ ਵਿੱਚ ਦੇਸੀ ਘਿਉ ਦੇ ਸ਼ੁੱਧ ਪਕਵਾਨ ਦਰਸ਼ਕਾਂ ਨੂੰ ਮੋਹਦੇ ਹਨ। ਉਨ੍ਹਾਂ ਕਿਹਾ ਕਿ ਭਾਂਤ-ਭਾਂਤ ਦੇ ਪਦਾਰਥ ਖਾਣ-ਪੀਣ ਲਈ ਇੱਥੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਸਾਫ਼-ਸਫ਼ਾਈ ਤੇ ਭੋਜਨ ਦੀ ਸ਼ੁੱਧਤਾ ਬਰਕਰਾਰ ਰੱਖਣ ਲਈ ਸਮੂਹ ਸਟਾਲਾਂ ਨੂੰ ਵਿਸ਼ੇਸ਼ ਨਿਰਦਸ਼ ਦਿੱਤੇ ਗਏ ਹਨ । ਇੱਥੇ ਲਾਹੌਰੀ ਪੰਜਾਬ ਢਾਬਾ, ਅੰਮ੍ਰਿਤਸਰੀ ਛੋਲੇ ਭਟੂਰੇ, ਸਿਕਮ-ਚਾਈਨੀਜ਼-ਮੋਮੋਜ-ਨਿਊਡਲਜ਼ ਦਾ ਕੰਬੋ, ਅੰਨਾ ਡੋਸਾ ਫਰਾਮ ਮੁੰਬਈ, ਅੰਮ੍ਰਿਤਸਰੀ ਨਾਨ੍ਹ ਕੁਲਚਾ, ਦਿੱਲੀ ਚਾਟ ਕਾਰਨਰ, ਦਿੱਲੀ ਦਾ ਮਸ਼ਹੂਰ ਮੂੰਗ ਦਾਲ ਪਨੀਰ ਚਿੱਲਾ, ਬੰਬੇ ਚੌਪਾਟੀ ਫੂਡ ਆਈਸਕ੍ਰੀਮ ਰੋਲਰ, ਸਾਊਥ ਇੰਡੀਅਨ ਫੂਡ-ਡੋਸਾ ਆਦਿ, ਕੁੱਲ੍ਹੜ ਪੀਜ਼ਾ ਕਾਰਨਰ, ਕੁੱਲ੍ਹੜ ਚਾਹ, ਕਾਫ਼ੀ, ਜੂਸ, ਮਿਸਟਰ ਮੈਂਗੋ, ਕਲਕੱਤਾ ਰੌਲ, ਬੰਬੇ ਸਨੈਕਸ ਕਾਰਨਰ, ਹਰਿਆਣਾ ਦੀਆਂ ਜਲੇਬੀਆਂ, ਬੰਬੇ ਸਟਰੀਟ ਫੂਡ, ਰਾਜਸਥਾਨੀ ਭੋਜਨ-ਦਾਲ ਬਾਟੀ ਚੂਰਮਾ, ਨਾਇਰਾ ਸ਼ਾਪ ਦੇ ਸ਼ੇਕ ਤੇ ਕੋਲਡ ਡਰਿੰਕਸ, ਯੰਮੀ ਪੋਆਇੰਟ ਦਾ ਬਰਗਰ, ਪਾਸਤਾ ਆਦਿ ਸਮੇਤ ਹਿਮਾਚਲੀ ਫੂਡ ਦਰਸ਼ਕਾਂ ਨੂੰ ਖਿੱਚ ਰਹੇ ਹਨ । ਇਹ ਲਜ਼ੀਜ਼ ਪਕਵਾਨ ਨੌਜਵਾਨਾਂ ਤੇ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦਾ ਖਾਣਾ ਖਾਣ ਲਈ ਮਜ਼ਬੂਰ ਕਰ ਰਹੇ ਹਨ ।

Advertisement
Advertisement
Advertisement
Advertisement
Scroll to Top