Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 12:07 pm

+91 90915 01313 , +91 90916 01313

punjabbanni@gmail.com
punjabbani@yahoo.com

ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ਦਾ ਕੀਤਾ ਗਿਆ ਆਯੋਜਨ

ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ਦਾ ਕੀਤਾ ਗਿਆ ਆਯੋਜਨ

ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ਦਾ ਕੀਤਾ ਗਿਆ ਆਯੋਜਨ
ਸਿਹਤ ਮੰਤਰੀ ਨੇ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ
ਕੁਦਰਤੀ ਅਤੇ ਸਾਫ਼ ਸੁਥਰਾ ਖਾਣਾ ਖਾਣ ‘ਤੇ ਦਿੱਤਾ ਜ਼ੋਰ
ਪਟਿਆਲਾ 20 ਫਰਵਰੀ : ਪੰਜਾਬ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਤੇ ਮੰਤਰੀ ਡਾ ਬਲਬੀਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫੂਡ ਡਰੱਗ ਐਡਮਿਨਿਸਟ੍ਰੇਸਨ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਈਟ ਰਾਈਟ ਵਾਕਾਥੋਨ (ਸੈਰ) ਅਤੇ ਈਟ ਰਾਈਟ ਮੇਲੇ ‘ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਮੇਲੇ ਕਰਵਾਏ ਜਾ ਰਹੇ ਹਨ । ਇਸ ਮੌਕੇ ਉਹਨਾਂ ਦੇ ਨਾਲ ਮੇਅਰ ਕੁੰਦਨ ਗੋਗੀਆ ਅਤੇ ਏ. ਡੀ. ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ । ਡਾ. ਬਲਬੀਰ ਸਿੰਘ ਨੇ ਮੇਲੇ ਦੀ ਸ਼ੁਰੂਆਤ ਈਟ ਰਾਈਟ ਵਾਕਾਥੋਨ ਤੋਂ ਹਰੀ ਝੰਡੀ ਦੇ ਕੇ ਅਤੇ ਗੁਬਾਰੇ ਉਡਾ ਕੇ ਕੀਤੀ । ਸਕੂਲੀ ਬੱਚਿਆਂ ਵੱਲੋਂ ਉਹਨਾਂ ਦਾ ਭਰਵਾਂ ਸੁਵਾਗਤ ਕੀਤਾ ਗਿਆ । ਉਹਨਾਂ ਮੇਲੇ ਵਿੱਚ ਲੱਗੀਆਂ ਸਟਾਲਾਂ ਦਾ ਜਾਇਜ਼ਾ ਲਿਆ । ਉਹਨਾਂ ਲੋਕਾਂ ਨੂੰ ਸਾਫ਼ ਸੁਥਰਾ ਅਤੇ ਕੁਦਰਤੀ ਖਾਣਾ, ਫਲ ਅਤੇ ਘਰੇਲੂ ਖਾਣਾ ਖਾਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਖੁਰਾਕ ਅਤੇ ਪੁਰਾਣੇ ਪਾਰੰਪਰਿਕ ਭੋਜਨ ਜਿਵੇਂ ਕਿ ਰਾਗੀ, ਬਾਜਰੇ ਅਤੇ ਹੋਰ ਦਾਣੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਰੋਜ਼ਾਨਾ ਆਪਣੇ ਜੀਵਨ ਵਿੱਚ ਤਾਜੇ ਫਲਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਉਹ ਰੋਗਾਂ ਤੋਂ ਮੁਕਤ ਰਹਿ ਕੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਣ । ਉਹਨਾਂ ਸਿਹਤਮੰਦ ਜੀਵਨਸ਼ੈਲੀ ਅਤੇ ਪਰੰਪਰਾਗਤ ਪੰਜਾਬੀ ਖਾਣੇ ਦੀ ਮਹੱਤਤਾ ਤੇ ਜ਼ੋਰ ਦਿੱਤਾ ।
ਮੇਲੇ ਦਾ ਮੁੱਖ ਆਕਰਸ਼ਨ ਈਟ ਰਾਈਟ ਸੈਲਫੀ ਪੁਆਇੰਟ, ਸਭਿਅਚਾਰਕ ਪ੍ਰੋਗਰਾਮ, ਜ਼ਿਲ੍ਹਾ ਪਟਿਆਲਾ ਦੇ ਪ੍ਰਸਿੱਧ ਭੋਜਨ ਦੇ ਫੂਡ ਸਟਾਲ, ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ, ਅਤੇ ਫੂਡ ਵੈਨ ਆਕਰਸ਼ਣ ਦਾ ਕੇਂਦਰ ਸਨ । ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਈਟ ਰਾਈਟ ਮੇਲਾ ਸਿਰਫ ਮੇਲਾ ਹੀ ਨਹੀ ਬਲਕਿ ਸਿਹਤਮੰਤ ਜੀਵਨ ਅਤੇ ਖੁਰਾਕ ਸਬੰਧੀ ਸੁਚੇਤਨਾ ਨੂੰ ਵਧਾਉਣ ਦਾ ਇਕ ਅਦਾਨ-ਪ੍ਰਦਾਨ ਮਾਧਿਅਮ ਹੈ । ਮੇਲੇ ਵਿੱਚ ਮੂਲ ਅਨਾਜਾਂ ਕੁਟਕੀ, ਰਾਗੀ, ਬਾਜਰਾ, ਜਵਾਰ ਅਤੇ ਹੋਰ ਦਾਣਿਆਂ ਦੀਆਂ ਸਟਾਲਾਂ ਲਗਾਈਆਂ ਹੋਈਆਂ ਸਨ । ਮੇਲੇ ਵਿੱਚ ਖਾਣੇ ਦੀਆਂ ਸਟਾਲਾਂ ਰਾਹੀਂ ਪੌਸ਼ਟਿਕ ਅਤੇ ਕੁਦਰਤੀ ਖਾਣੇ ਦੀ ਜਾਣਕਾਰੀ ਦਿੱਤੀ ਗਈ । ਇਸ ਮੌਕੇ ਮੇਅਰ ਕੁੰਦਨ ਗੋਗੀਆ, ਏ. ਡੀ. ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ, ਡਾ: ਜਸਵੀਰ ਗਾਂਧੀ , ਫੂਡ ਵਿਭਾਗ, ਅਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ।

Advertisement
Advertisement
Advertisement
Advertisement
Scroll to Top